ਲੰਡਨ, 6 ਮਈ (ਏਜੰਸੀ)-ਅੱਧੇ ਸਮੇਂ ਤੋਂ ਠੀਕ ਪਹਿਲਾਂ ਬੁਕਾਯੋ ਸਾਕਾ ਦੇ ਗੋਲ ਦੀ ਮਦਦ ਨਾਲ, ਆਰਸਨਲ ਨੇ ਮੰਗਲਵਾਰ ਨੂੰ ਆਪਣੇ ਸੈਮੀਫਾਈਨਲ 'ਚ ਐਟਲੇਟਿਕੋ ਮੈਡਰਿਡ ਨੂੰ ਹਰਾ ਕੇ 20 ਸਾਲਾਂ 'ਚ ਪਹਿਲੀ ਵਾਰ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ | ਮੈਚ ਦੇ 45ਵੇਂ ਮਿੰਟ 'ਚ, ਜਾਨ ਓਬਲਕ ਨੇ ਲੀਐਂਡਰੋ ਟ੍ਰਾਸਾਰਡ ਦਾ ਇਕ ਸ਼ਾਟ ਬਚਾਇਆ; ਸਾਕਾ ਨੇ ਫਿਰ ਰੀਬਾਉਂਡ 'ਤੇ ਗੋਲ ਕਰਨ ਲਈ ਝਪਟ ਮਾਰੀ, ਜਿਸ ਨਾਲ ਅਰਸਨਲ ਸੈਮੀਫਾਈਨਲ ਟਾਈ 'ਚ 2-1 ਦੀ ਕੁੱਲ ਲੀਡ ਹਾਸਲ ਕਰ ਗਿਆ | ਸੈਮੀਫਾਈਨਲ ਦਾ ਪਹਿਲਾ ਪੜਾਅ 1-1 ਦੇ ਡਰਾਅ ਨਾਲ ਖਤਮ ਹੋਇਆ ਸੀ | ਲੀਡ ਲੈਣ ਤੋਂ ਬਾਅਦ, ਆਰਸਨਲ ਦੇ ਬਚਾਅ ਨੇ ਇਸਨੂੰ ਸੁਰੱਖਿਅਤ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਅੱਜ ਤੱਕ, ਆਰਸਨਲ ਨੇ ਤਿੰਨੋਂ ਨਾਕਆਊਟ ਦੌਰਾਂ ਵਿਚ ਆਪਣੇ ਘਰੇਲੂ ਮੈਦਾਨ 'ਤੇ ਇਕ ਵੀ ਗੋਲ ਨਹੀਂ ਦਿੱਤਾ ਹੈ | ਲੀਗ ਪੜਾਅ ਦÏਰਾਨ, ਟੀਮ ਨੇ ਆਪਣੇ ਸਾਰੇ ਅੱਠ ਮੈਚ ਜਿੱਤੇ ਤੇ ਪੂਰੇ ਮੁਕਾਬਲੇ ਵਿਚ ਸਭ ਤੋਂ ਘੱਟ ਗੋਲ - ਸਿਰਫ਼ ਚਾਰ ਦਿੱਤੇ | ਇਹ ਯੂਰਪ ਦੇ ਪ੍ਰਮੁੱਖ ਕਲੱਬ ਮੁਕਾਬਲੇ 'ਚ ਆਰਸਨਲ ਦਾ ਦੂਜਾ ਫਾਈਨਲ ਹੋਵੇਗਾ | ਇਸ ਤੋਂ ਪਹਿਲਾਂ, ਉਹ 2006 'ਚ ਫਾਈਨਲ ਵਿਚ ਪਹੁੰਚੇ ਸਨ, ਪਰ ਬਾਰਸੀਲੋਨਾ ਤੋਂ ਹਾਰ ਗਏ ਸਨ |
ਆਰਸਨਲ 20 ਸਾਲਾਂ 'ਚ ਪਹਿਲੀ ਵਾਰ ਚੈਂਪੀਅਨਜ਼ ਲੀਗ ਫਾਈਨਲ 'ਚ ਪੁੱਜਾ
ਅਜੀਤ ਡੈਸਕ
07-05-2026