ਅਹਿਮਦਾਬਾਦ, 20 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 30ਵੇਂ ਮੈਚ 'ਚ ਅੱਜ ਮੁੰਬਈ ਇੰਡੀਅਨਜ਼ ਨੇ ਗੁਜਰਾਤ ਟਾਈਟਨਜ਼ ਨੂੰ 99 ਦੌੜਾਂ ਨਾਲ ਹਰਾਇਆ | ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਅੱਜ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਤਿਲਕ ਵਰਮਾ ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ ਮੁੰਬਈ ਨੇ ਗੁਜਰਾਤ ਲਈ 200 ਦÏੜਾਂ ਦਾ ਟੀਚਾ ਰੱਖਿਆ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਮੁੰਬਈ ਦੀ ਇਸ ਮੈਚ 'ਚ ਸ਼ੁਰੂਆਤ ਮਾੜੀ ਰਹੀ | ਪਿਛਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਕੁਇੰਟਨ ਡੀ ਕÏਕ ਸਿਰਫ਼ 13 ਦÏੜਾਂ ਬਣਾ ਕੇ ਆਊਟ ਹੋ ਗਏ | ਡੈਬਿਊ ਕਰਨ ਵਾਲਾ ਦਾਨਿਸ਼ ਸਿਰਫ਼ 2 ਦÏੜਾਂ ਹੀ ਬਣਾ ਸਕਿਆ | ਇਸ ਦੌਰਾਨ, ਸੂਰਿਆਕੁਮਾਰ ਯਾਦਵ (15) ਇਕ ਵਾਰ ਫਿਰ ਮਹੱਤਵਪੂਰਨ ਪਾਰੀ ਖੇਡਣ 'ਚ ਅਸਫਲ ਰਹੇ | ਹਾਲਾਂਕਿ, ਤਿਲਕ ਵਰਮਾ ਤੇ ਨਮਨ ਧੀਰ ਨੇ ਬਾਅਦ 'ਚ ਪਾਰੀ ਨੂੰ ਸਥਿਰ ਕੀਤਾ, ਉਨ੍ਹਾਂ ਅਰਧ-ਸੈਂਕੜਾ ਸਾਂਝੇਦਾਰੀ ਬਣਾਈ | ਨਮਨ ਧੀਰ 45 ਦÏੜਾਂ ਬਣਾ ਕੇ ਆਊਟ ਹੋਇਆ | ਜਦਕਿ ਤਿਲਕ ਵਰਮਾ ਨੇ ਸੱਟ ਦੀ ਸਮੱਸਿਆ ਦਾ ਸਾਹਮਣਾ ਕਰਨ ਦੇ ਬਾਵਜੂਦ ਖੇਡਣਾ ਜਾਰੀ ਰੱਖਿਆ ਤੇ ਸਿਰਫ਼ 45 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ | ਉਸਨੇ 20ਵੇਂ ਓਵਰ ਦੀ ਆਖਰੀ ਗੇਂਦ 'ਤੇ ਚÏਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ | ਤਿਲਕ ਦੀ ਪਾਰੀ 8 ਚੌਕਿਆਂ ਤੇ 7 ਛੱਕਿਆਂ ਨਾਲ ਭਰੀ ਹੋਈ ਸੀ | 200 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਗੁਜਰਾਤ ਦੀ ਸ਼ੁਰੂਆਤ ਬਹੁਤ ਮਾੜੀ ਰਹੀ | ਪਹਿਲੀ ਹੀ ਗੇਂਦ 'ਤੇ ਸਾਈ ਸੁਧਰਸਨ ਆਉਟ ਹੋ ਗਏ | ਇਹ ਬੁਮਰਾਹ ਦਾ ਸੀਜ਼ਨ ਦਾ ਪਹਿਲਾ ਵਿਕਟ ਸੀ | ਅਗਲੇ ਹੀ ਓਵਰ 'ਚ ਹਾਰਦਿਕ ਨੇ ਬਟਲਰ ਨੂੰ ਆਊਟ ਕੀਤਾ | ਇਸ ਤੋਂ ਬਾਅਦ, ਗਿੱਲ ਵੀ 14 ਦÏੜਾਂ ਬਣਾ ਕੇ ਆਊਟ ਹੋ ਗਿਆ | ਸੁੰਦਰ ਨੇ ਫਿਰ 26 ਦÏੜਾਂ ਬਣਾ ਕੇ ਪਾਰੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ | ਇਸ ਦੌਰਾਨ ਅਸ਼ਵਨੀ ਕੁਮਾਰ ਨੇ 4 ਵਿਕਟਾਂ ਲਈਆਂ | ਇਸ ਤੋਂ ਬਾਅਦ, ਗੁਜਰਾਤ ਦਾ ਬੱਲੇਬਾਜ਼ੀ ਕ੍ਰਮ ਢਹਿਢੇਰੀ ਹੋ ਗਿਆ ਤੇ ਟੀਮ 15.5 ਓਵਰਾਂ 'ਚ 100 ਦੌੜਾਂ ਬਣਾ ਕੇ ਆਲ ਆਉਟ ਹੋ ਗਈ |
ਤਿਲਕ ਦੇ ਸੈਂਕੜੇ ਸਦਕਾ ਮੁੰਬਈ ਨੇ ਗੁਜਰਾਤ ਨੂੰ 99 ਦੌੜਾਂ ਨਾਲ ਹਰਾਇਆ <br/>
ਅਜੀਤ ਡੈਸਕ
21-04-2026