ਕੋਲੰਬੋ, 1 ਮਾਰਚ (ਪੀ.ਟੀ.ਆਈ.)-ਟੀ-20 ਵਿਸ਼ਵ ਕੱਪ ਵਿਚ ਸ੍ਰੀਲੰਕਾ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਸਨਥ ਜੈਸੂਰੀਆ ਨੇ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ | ਸਹਿ-ਮੇਜ਼ਬਾਨ ਸ੍ਰੀਲੰਕਾ ਸੁਪਰ 8 ਪੜਾਅ 'ਚ ਆਪਣੇ ਸਾਰੇ ਮੈਚ ਹਾਰ ਗਿਆ | ਗਰੁੱਪ ਪੜਾਅ 'ਚ ਟੀਮ ਜ਼ਿੰਬਾਬਵੇ ਤੋਂ ਹਾਰ ਗਈ, ਜਦੋਂ ਕਿ ਆਸਟ੍ਰੇਲੀਆ ਤੇ ਕਮਜ਼ੋਰ ਟੀਮਾਂ ਓਮਾਨ ਤੇ ਆਇਰਲੈਂਡ ਤੋਂ ਜਿੱਤ ਪ੍ਰਾਪਤ ਕੀਤੀ | ਪਾਕਿਸਤਾਨ ਤੋਂ ਸ੍ਰੀਲੰਕਾ ਦੀ ਹਾਰ ਤੋਂ ਬਾਅਦ, ਜੈਸੂਰੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰਾ ਇਕਰਾਰਨਾਮਾ ਜੂਨ 'ਚ ਖਤਮ ਹੋ ਰਿਹਾ ਹੈ, ਪਰ ਮੈਂ ਉਸ ਤੋਂ ਪਹਿਲਾਂ ਹੀ ਚਲਾ ਜਾਵਾਂਗਾ | ਮੈਂ ਆਪਣੇ ਅਹੁਦੇ ਤੋਂ ਹਟਣ ਦੇ ਫੈਸਲੇ ਬਾਰੇ ਸ੍ਰੀਲੰਕਾ ਕ੍ਰਿਕਟ ਨਾਲ ਗੱਲ ਕਰਾਂਗਾ | ਜੈਸੂਰੀਆ, ਜਿਸਨੂੰ 1996 ਦੇ ਇਕ ਰੋਜ਼ਾ ਵਿਸ਼ਵ ਕੱਪ 'ਚ ਸ੍ਰੀਲੰਕਾ ਦੀ ਖਿਤਾਬ ਜਿੱਤ ਦÏਰਾਨ ਟੂਰਨਾਮੈਂਟ ਦਾ ਖਿਡਾਰੀ ਚੁਣਿਆ ਗਿਆ ਸੀ, ਨੇ ਕਿਹਾ, 'ਸਾਨੂੰ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ | ਮੈਨੂੰ ਅਫ਼ਸੋਸ ਹੈ ਤੇ ਮੈਂ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ |'
ਸ੍ਰੀਲੰਕਾ ਕ੍ਰਿਕਟ ਟੀਮ ਦੇ ਕੋਚ ਦੇਣਗੇ ਅਸਤੀਫ਼ਾ
ਅਜੀਤ ਡੈਸਕ
02-03-2026