19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮੁਹੰਮਦ ਸ਼ਮੀ ਐਸ.ਆਈ.ਆਰ. ਸੰਬੰਧੀ ਸੁਣਵਾਈ 'ਚ ਹੋਏ ਪੇਸ਼ <br/>

ਅਜੀਤ ਡੈਸਕ 21-01-2026

ਕੋਲਕਾਤਾ, 20 ਜਨਵਰੀ (ਪੀ.ਟੀ.ਆਈ.)-ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅੱਜ ਪੱਛਮੀ ਬੰਗਾਲ 'ਚ ਚੱਲ ਰਹੀ ਐਸ. ਆਈ. ਆਰ. (ਵਿਸ਼ੇਸ਼ ਤੀਬਰ ਸਮੀਖਿਆ) ਪ੍ਰਕਿਰਿਆ ਦੇ ਹਿੱਸੇ ਵਜੋਂ ਚੋਣ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ | ਅਧਿਕਾਰੀਆਂ ਦੇ ਅਨੁਸਾਰ, ਉਨ੍ਹਾਂ ਦੇ ਵੋਟਰ ਗਣਨਾ ਫਾਰਮ 'ਚ ਕੁਝ ਬੇਨਿਯਮੀਆਂ ਪਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਸੁਣਵਾਈ ਲਈ ਬੁਲਾਇਆ ਗਿਆ | ਸ਼ਮੀ ਜ਼ਰੂਰੀ ਦਸਤਾਵੇਜ਼ਾਂ ਨਾਲ ਦੱਖਣੀ ਕੋਲਕਾਤਾ ਦੇ ਬਿਕਰਮਗੜ੍ਹ ਖੇਤਰ ਦੇ ਇਕ ਸਕੂਲ ਪਹੁੰਚੇ ਤੇ ਸੁਣਵਾਈ 'ਚ ਹਿੱਸਾ ਲਿਆ | ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਫਾਰਮ 'ਚ ਕੁਝ ਕਾਲਮ ਨਹੀਂ ਭਰੇ ਗਏ ਸਨ ਜਾਂ ਗਲਤੀਆਂ ਸਨ, ਜਿਸ ਕਾਰਨ ਪ੍ਰਕਿਰਿਆ ਦੀ ਲੋੜ ਸੀ | ਸੁਣਵਾਈ ਖਤਮ ਹੋਣ ਤੋਂ ਬਾਅਦ ਸ਼ਮੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਕੋਈ ਸਮੱਸਿਆ ਨਹੀਂ ਸੀ ਤੇ ਉਨ੍ਹਾਂ (ਚੋਣ ਅਧਿਕਾਰੀਆਂ) ਨੇ ਇਸਨੂੰ ਚੰਗੀ ਤਰ੍ਹਾਂ ਸੰਭਾਲਿਆ | ਮੈਂ ਪਿਛਲੇ 25 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ | ਜੇਕਰ ਉਹ ਮੈਨੂੰ ਦੁਬਾਰਾ ਬੁਲਾਉਂਦੇ ਹਨ, ਤਾਂ ਮੈਂ ਵਾਪਸ ਆਵਾਂਗਾ | ਅਧਿਕਾਰੀ ਦੇ ਅਨੁਸਾਰ, ਸ਼ਮੀ ਸੁਣਵਾਈ ਪ੍ਰਕਿਰਿਆ ਦੇ ਹਿੱਸੇ ਵਜੋਂ ਆਪਣੇ ਪਾਸਪੋਰਟ ਨਾਲ ਪੇਸ਼ ਹੋਇਆ, ਜੋ ਕਿ ਲਗਭਗ 15 ਮਿੰਟਾਂ ਦੇ ਅੰਦਰ ਪੂਰੀ ਹੋ ਗਈ |

ਪਿਛਲੀ ਖ਼ਬਰ Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਅਸਾਮ ਦੇ ਕੋਕਰਾਝਾਰ ਤੇ ਚਿਰਾਂਗ 'ਚ ਝੜਪਾਂ-ਇੰਟਰਨੈੱਟ ਸੇਵਾਵਾਂ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।