16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕ੍ਰਾਮਨਿਕ ਵਲੋਂ ਵਿਸ਼ਵ ਸ਼ਤਰੰਜ ਪ੍ਰਬੰਧਕ ਸੰਸਥਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ <br/>

ਅਜੀਤ ਡੈਸਕ 02-01-2026

ਨਵੀਂ ਦਿੱਲੀ, 1 ਜਨਵਰੀ (ਪੀ.ਟੀ.ਆਈ.)-ਰੂਸੀ ਸ਼ਤਰੰਜ ਖਿਡਾਰੀ ਵਲਾਦੀਮੀਰ ਕ੍ਰਾਮਨਿਕ ਨੇ ਅਮਰੀਕੀ ਗ੍ਰੈਂਡਮਾਸਟਰ ਡੈਨੀਅਲ ਨਾਰੋਡਿਤਸਕੀ ਦੀ ਮÏਤ ਅਤੇ ਖਿਡਾਰੀਆਂ ਨੂੰ 'ਬੇਬੁਨਿਆਦ' ਧੋਖਾਧੜੀ ਦੇ ਦੋਸ਼ਾਂ ਨਾਲ ਪਰੇਸ਼ਾਨ ਕਰਨ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰਨ ਤੋਂ ਬਾਅਦ ਵਿਸ਼ਵ ਸ਼ਤਰੰਜ ਪ੍ਰਬੰਧਕ ਸੰਸਥਾ (ਫੀਡੇ) ਵਿਰੁੱਧ ਇਕ ਸਵਿਸ ਸਿਵਲ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ | ਕ੍ਰਾਮਨਿਕ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਸਾਥੀ ਖਿਡਾਰੀਆਂ ਤੇ ਫੀਡੇ ਨੇ ਲਗਾਤਾਰ ਉਸ 'ਤੇ ਹਮਲਾ ਕੀਤਾ ਹੈ, ਜਿਸ ਨਾਲ ਉਸਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਕੀਤਾ ਗਿਆ ਹੈ | ਫੀਡੇ ਦੇ ਸੀ.ਈ.ਓ. ਐਮਿਲ ਸੁਤੋਵਸਕੀ ਨੇ ਕ੍ਰਾਮਨਿਕ ਦੇ ਨਾਰੋਡਿਤਸਕੀ ਵਿਰੁੱਧ ਧੋਖਾਧੜੀ ਦੇ ਦੋਸ਼ਾਂ ਨੂੰ ਸ਼ਰਮਨਾਕ ਕਿਹਾ | ਨਾਰੋਡਿਤਸਕੀ ਦੀ ਮÏਤ ਦਾ ਸਹੀ ਕਾਰਨ ਅਣਜਾਣ ਹੈ, ਪਰ ਆਪਣੀ ਆਖਰੀ ਲਾਈਵਸਟ੍ਰੀਮ 'ਚ, 29 ਸਾਲਾ ਅਮਰੀਕੀ ਖਿਡਾਰੀ ਨੇ ਕਿਹਾ ਕਿ ਉਹ ਕ੍ਰਾਮਨਿਕ ਦੇ ਦੋਸ਼ਾਂ ਕਾਰਨ ਗੰਭੀਰ ਮਾਨਸਿਕ ਤਣਾਅ 'ਚ ਸੀ | ਚੈਕ ਗ੍ਰੈਂਡਮਾਸਟਰ ਡੇਵਿਡ ਨਵਾਰਾ ਨੇ ਵੀ ਕਿਹਾ ਕਿ ਉਹ ਕ੍ਰਾਮਨਿਕ ਦੇ ਅÏਨਲਾਈਨ ਧੋਖਾਧੜੀ ਦੇ ਦੋਸ਼ਾਂ ਤੋਂ ਪਰੇਸ਼ਾਨ ਸੀ | ਹਾਲਾਂਕਿ, ਰੂਸੀ ਨੇ ਕਿਹਾ ਕਿ ਉਸਨੇ ਬਿਨਾਂ ਕਿਸੇ ਆਧਾਰ ਦੇ ਦੋਸ਼ ਨਹੀਂ ਲਗਾਏ ਸਨ |

ਪਿਛਲੀ ਖ਼ਬਰ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਅੰਸ਼ਿਕ ਤੌਰ 'ਤੇ ਲਾਗੂ <br/> ਅਗਲੀ ਖ਼ਬਰ — ਟਾਰਗੇਟ ਉਲੰਪਿਕ ਪੋਡੀਅਮ ਸਕੀਮ — ਕੰਪਾਊਾਡ ਤੀਰਅੰਦਾਜ਼ ਪ੍ਰਨੀਤ ਤੇ ਅਭਿਸ਼ੇਕ 'ਕੋਰ' ਗਰੁੱਪ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।