23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

'ਭਾਈ ਤੇਰਾ ਸਟਾਰ ਹੈ' ਦੀ 'ਨਤਾਸ਼ਾ' ਪਾਰਵਤੀ ਓਮਨਾਕੁੱਟਨ

'ਭਾਈ ਤੇਰਾ ਸਟਾਰ ਹੈ' ਦੀ 'ਨਤਾਸ਼ਾ' ਪਾਰਵਤੀ ਓਮਨਾਕੁੱਟਨ

ਅਜੀਤ ਡੈਸਕ 23-09-2026

30 ਜੁਲਾਈ ਨੂੰ  ਸਿਨੇਮਾ ਘਰਾਂ ਵਿਚ ਰਿਲੀਜ਼ ਨਿਰਦੇਸ਼ਕ ਵਿਵੇਕ ਬੀ. ਅਗਰਵਾਲ ਦੀ ਰਾਘਵ ਜੁਆਲ ਦੀ ਮੁੱਖ ਭੂਮਿਕਾ ਵਾਲੀ ਕਾਮੇਡੀ ਫ਼ਿਲਮ 'ਭਾਈ ਤੇਰਾ ਸਟਾਰ ਹੈ' ਵਿਚ ਉਸ ਦੀ ਭੈਣ ਨਤਾਸ਼ਾ ਦੇ ਕਿਰਦਾਰ ਵਿਚ ਨਜ਼ਰ ਆਈ ਅਦਾਕਾਰਾ ਪਾਰਵਤੀ ਓਮਨਾਕੁੱਟਨ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ | ਸੋਸ਼ਲ ਮੀਡੀਆ 'ਤੇ ਉਸ ਦੀ ਐਕਟਿੰਗ ਦੀ ਬਹੁਤ ਤਾਰੀਫ਼ ਹੋ ਰਹੀ ਹੈ | ਹਾਲਾਂਕਿ ਇਹ ਫ਼ਿਲਮ ਟਿਕਟ ਖਿੜਕੀ 'ਤੇ ਫਲਾਪ ਰਹੀ ਪਰ ਫ਼ਿਲਮ ਵਿਚ ਰਾਘਵ ਜੁਆਲ, ਸੰਜੈ ਕਪੂਰ, ਨਿੱਕੀ ਵਾਲੀਆ, ਨਿਹਾਰਿਕਾ ਐਨ.ਐਮ., ਬਰਖਾ ਸਿੰਘ, ਵਿਵਾਨ ਭਟੇਨਾ ਅਤੇ ਵਿਕਲਪ ਮਹਿਤਾ ਵਰਗੇ ਕਲਾਕਾਰਾਂ ਵਿਚਾਲੇ ਅਦਾਕਾਰਾ ਪਾਰਵਤੀ ਓਮਨਾਕੁੱਟਨ ਨੇ ਲੋਕਾਂ ਦਾ ਜ਼ਬਰਦਸਤ ਧਿਆਨ ਖਿੱਚਿਆ ਹੈ | 13 ਜੁਲਾਈ, 1987 ਨੂੰ  ਕੇਰਲ ਦੇ ਕੋਟੱਾਇਮ ਵਿਚ ਪੈਦਾ ਹੋਈ ਪਾਰਵਤੀ ਓਮਨਾਕੁੱਟਨ ਮੰਨੀ-ਪ੍ਰਮੰਨੀ ਅਦਾਕਾਰਾ, ਮਾਡਲ ਅਤੇ ਸਾਬਕਾ ਬਿਊਟੀ ਕੁਈਨ ਹੈ | ਉਸ ਦੀ ਪਰਵਰਿਸ਼ ਮੁੰਬਈ ਵਿਚ ਹੋਈ | ਸਾਲ 2008 ਵਿਚ ਉਸ ਨੇ ਫੇਮਿਨਾ ਮਿਸ ਇੰਡੀਆ ਵਰਲਡ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ | ਸਾਲ 2008 ਵਿਚ ਉਸ ਨੇ 'ਮਿਸ ਵਰਲਡ' ਪ੍ਰਤੀਯੋਗਿਤਾ ਵਿਚ ਭਾਰਤ ਦੀ ਅਗਵਾਈ ਕੀਤੀ, ਜਿਥੇ ਉਹ 'ਫਰਸਟ ਰਨਰ-ਅਪ' ਰਹੀ | ਨਾਲ ਹੀ ਉਸ ਨੂੰ  'ਮਿਸ ਵਰਲਡ ਏਸ਼ੀਆ ਐਂਡ ਓਇਸ਼ਆਨਾ' ਦਾ ਖ਼ਿਤਾਬ ਵੀ ਮਿਲਿਆ | ਪਾਰਵਤੀ ਨੇ ਫ਼ਿਲਮ 'ਯੂਨਾਈਟਿਡ ਮਿਕਸ' (2011) ਰਾਹੀਂ ਐਕਟਿੰਗ ਦੀ ਦੁਨੀਆ ਵਿਚ ਕਦਮ ਰੱਖਿਆ | ਇਸ ਤੋਂ ਬਾਅਦ ਉਹ ਤਾਮਿਲ ਫ਼ਿਲਮ 'ਬਿੱਲਾ-2', ਹਿੰਦੀ ਫ਼ਿਲਮ 'ਪਿਜ਼ਾ' ਅਤੇ ਮਲਿਆਲਮ ਫ਼ਿਲਮ 'ਕਸਬਾ' ਵਰਗੀਆਂ ਫ਼ਿਲਮਾਂ ਨਾਲ ਲਘੂ ਫ਼ਿਲਮ 'ਦੋਬਾਰਾ' ਅਤੇ ਰਿਆਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ-7' ਵਿਚ ਵੀ ਨਜ਼ਰ ਆ ਚੁੱਕੀ ਹੈ |

 

ਪਿਛਲੀ ਖ਼ਬਰ ਪੂਜਾ ਹੈਗੜੇ ਤੌਬਾ ਪਿਆਰ ਤੋਂ ਅਗਲੀ ਖ਼ਬਰ ਏਸ਼ਿਆਈ ਖੇਡਾਂ 2026 ਸ਼ੂਟਿੰਗ ਤੋਂ ਉਮੀਦਾਂ ਤੇ ਸੰਭਾਵਨਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।