12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਵਾਲੀਆਂ ਬਾਲੀਵੁੱਡ ਦੀਆਂ ਫ਼ਿਲਮਾਂ

ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਵਾਲੀਆਂ ਬਾਲੀਵੁੱਡ ਦੀਆਂ ਫ਼ਿਲਮਾਂ

ਅਜੀਤ ਡੈਸਕ 12-08-2026

15 ਅਗਸਤ ਦਾ ਦਿਨ ਭਾਰਤ ਨੂੰ  ਆਜ਼ਾਦ ਕਰਵਾਉਣ ਲਈ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਹਿਤ ਆਪਣਾ ਤਨ, ਮਨ, ਧਨ ਵਾਰ ਦੇਣ ਵਾਲੇ ਸਮੂਹ ਸਿਰਲੱਥ ਸੂਰਮਿਆਂ ਨੂੰ  ਸਿਜਦਾ ਕਰਨ ਦਾ ਪਵਿੱਤਰ ਦਿਨ ਹੈ | ਇਹ ਸੱਚ ਹੈ ਕਿ ਬਾਲੀਵੱੁਡ ਨੇ ਸੱਚੇ ਅਤੇ ਨਿਡਰ ਦੇਸ਼ ਭਗਤਾਂ ਅਤੇ ਦੇਸ਼ ਦੇ ਰਾਖਿਆਂ ਦੇ ਜਜ਼ਬੇ ਨੂੰ  ਸਦਾ ਹੀ ਸਲਾਮ ਕੀਤਾ ਹੈ | ਇਸ ਦੇ ਨਾਲ ਹੀ ਧਰਮ, ਜਾਤ, ਭਾਸ਼ਾ ਅਤੇ ਸੱਭਿਆਚਾਰ ਪੱਖੋਂ ਵੱਖਰੇਵਾਂ ਰੱਖਣ ਦੇ ਬਾਵਜੂਦ 'ਅਨੇਕਤਾ ਵਿਚ ਏਕਤਾ' ਦੇ ਸੰਕਲਪ ਨੂੰ  ਸਾਕਾਰ ਕਰਨ ਲਈ ਵੀ ਬਾਲੀਵੱੁਡ ਦੇ ਕਈ ਮਹਾਨ ਗੀਤਕਾਰਾਂ, ਗਾਇਕਾਂ ਅਤੇ ਸੰਗੀਤਕਾਰਾਂ ਨੇ ਆਪਣਾ ਵਡਮੱੁਲਾ ਯੋਗਦਾਨ ਪਾਇਆ ਹੈ ਤੇ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਸਰਾਬੋਰ ਕਈ ਯਾਦਗਾਰੀ ਨਗ਼ਮੇ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਏ ਹਨ |
ਅਦਾਕਾਰ ਮਨੋਜ ਕੁਮਾਰ, ਕਾਮਿਨੀ ਕੌਸ਼ਲ ਅਤੇ ਪ੍ਰਾਣ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ 'ਸ਼ਹੀਦ' ਸੰਨ 1965 ਵਿਚ ਰਿਲੀਜ਼ ਹੋਈ ਸੀ | ਰਾਮ ਸ਼ਰਮਾ ਦੇ ਨਿਰਦੇਸ਼ਨ ਵਿਚ ਬਣੀ ਇਸ ਫ਼ਿਲਮ ਦੇ ਗੀਤ ਲਿਖਣ ਅਤੇ ਸੰਗੀਤ ਨਿਰਦੇਸ਼ਨ ਕਰਨ ਦੀ ਜ਼ਿੰਮੇਵਾਰੀ ਸ੍ਰੀ ਪ੍ਰੇਮ ਧਵਨ ਨੇ ਬਾਖ਼ੂਬੀ ਨਿਭਾਈ ਸੀ ਤੇ 'ਮੇਰਾ ਰੰਗ ਦੇ ਬਸੰਤੀ ਚੋਲਾ', 'ਐ ਵਤਨ, ਐ ਵਤਨ, ਹਮ ਕੋ ਤੇਰੀ ਕਸਮ' (ਸ਼ਹੀਦ) ਅਤੇ 'ਪਗੜੀ ਸੰਭਾਲ ਜੱਟਾ' ਆਦਿ ਜਿਹੇ ਨਾਯਾਬ ਗੀਤ ਬਾਲੀਵੁੱਡ ਸੰਗੀਤ ਦੇ ਅਨਮੋਲ ਖ਼ਜ਼ਾਨੇ ਵਿਚ ਜਮ੍ਹਾਂ ਕੀਤੇ ਸਨ | ਇਸੇ ਫ਼ਿਲਮ ਵਿਚ ਸ਼ਾਮਿਲ ਬਿਸਮਿਲ ਅਜ਼ੀਮਾਬਾਦੀ ਦੀ ਰਚਨਾ 'ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ', ਵੀ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅੰਦਰ ਫ਼ੜਕਦੇ ਵਤਨਪ੍ਰਸਤੀ ਦੇ ਜਜ਼ਬਾਤ ਦੀ ਤਰਜਮਾਨੀ ਕਰ ਗਈ ਸੀ | ਇਹ ਗੀਤ ਇਸ ਫ਼ਿਲਮ ਤੋਂ ਕਈ ਦਹਾਕੇ ਬਾਅਦ ਬਣੀ ਹਿੰਦੀ ਫ਼ਿਲਮ 'ਦਿ ਲੈਜੈਂਡ ਆਫ਼ ਭਗਤ ਸਿੰਘ' ਵਿਚ ਵੀ ਸ਼ਾਮਿਲ ਕੀਤਾ ਗਿਆ ਸੀ |


 ਅਦਾਕਾਰ ਦਿਲੀਪ ਕੁਮਾਰ ਅਤੇ ਵੈਜੰਤੀ ਮਾਲਾ ਅਭਿਨੀਤ ਫ਼ਿਲਮ 'ਲੀਡਰ' ਦਾ ਗੀਤ 'ਅਪਨੀ ਆਜ਼ਾਦੀ ਕੋ ਹਮ ਹਰਿਗ਼ਜ਼ ਮਿਟਾ ਸਕਤੇ ਨਹੀਂ | ਸਰ ਕਟਾ ਸਕਤੇ ਹੈਾ ਲੇਕਿਨ ਸਰ ਝੁਕਾ ਸਕਤੇ ਨਹੀਂ |' ਤਾਂ ਕਈ ਸਾਲ ਤੱਕ ਰੇਡੀਓ 'ਤੇ ਵੱਜਦਾ ਰਿਹਾ ਸੀ | ਨਾਮਵਰ ਫ਼ਿਲਮਕਾਰ ਹਿਮਾਂਸ਼ੂ ਰਾਏ ਵਲੋਂ ਬੰਗਾਲੀ ਸਾਹਿਤਕਾਰ ਬੰਕਿਮ ਚੰਦਰ ਚੈਟਰਜੀ ਦੀ ਅਮਰ ਰਚਨਾ 'ਅਨੰਦ ਮੱਠ' ਨੂੰ  ਆਧਾਰ ਬਣਾ ਕੇ ਬਣਾਈ ਗਈ ਇਸੇ ਨਾਮ ਵਾਲੀ ਫ਼ਿਲਮ ਵਿਚਲੇ ਗੀਤ 'ਵੰਦੇ ਮਾਤਰਮ' ਦੀ ਗੂੰਜ ਤਾਂ ਹਰੇਕ ਭਾਰਤੀ ਦੇ ਦਿਲ ਵਿੱਚੋਂ ਉੱਠੀ ਵਿਖਾਈ ਦਿੱਤੀ ਸੀ | ਫ਼ਿਲਮ 'ਜਾਗਿ੍ਤੀ' ਦੇ ਦੋ ਗੀਤ 'ਦੇ ਦੀ ਹਮੇਂ ਆਜ਼ਾਦੀ ਬਿਨਾ ਖਡਗ ਬਿਨਾ ਢਾਲ' ਅਤੇ 'ਹਮ ਲਾਏ ਹੈਾ ਤੂਫ਼ਾਨ ਸੇ ਕਸ਼ਤੀ ਨਿਕਾਲ ਕੇ' ਵੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ  ਸਲਾਮ ਕਰ ਗਏ ਸਨ | ਦੇਸ਼ ਦੇ ਬੱਚੇ-ਬੱਚੇ ਅੰਦਰ ਦੇਸ਼ ਭਗਤੀ ਦੀ ਚਿਣਗ ਬਾਲਣ ਵਾਲਾ ਗੀਤ 'ਨੰਨ੍ਹਾ-ਮੁੰਨ੍ਹਾ ਰਾਹੀ ਹੂੰ, ਦੇਸ਼ ਕਾ ਸਿਪਾਹੀ ਹੂੰ, ਬੋਲੋ ਮੇਰੇ ਸੰਗ ਜੈ ਹਿੰਦ', ਫ਼ਿਲਮ 'ਸਨ ਆਫ਼ ਇੰਡੀਆ' ਦਾ ਹਿੱਸਾ ਸੀ ਤੇ ਇਸ ਗੀਤ ਦੇ ਬੋਲ ਸ਼ਕੀਲ ਬਦਾਯੂੰਨੀ ਨੇ ਲਿਖੇ ਸਨ | ਜੰਗ ਦੇ ਹਾਲਾਤ 'ਤੇ ਬਣੀ ਫ਼ਿਲਮ 'ਹਕੀਕਤ' ਵਿਚ ਸ਼ਾਮਿਲ ਜਨਾਬ ਕੈਫ਼ੀ ਆਜ਼ਮੀ ਦੀ ਰਚਨਾ 'ਕਰ ਚਲੇ ਹਮ ਫ਼ਿਦਾ ਜਾਨ-ਓ-ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ ' ਅਤੇ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਵਲੋਂ ਗਾਇਆ, ਗੀਤਕਾਰ ਪ੍ਰਦੀਪ ਵਲੋਂ ਲਿਿਖ਼ਆ ਅਤੇ ਸੰਗੀਤਕਾਰ ਸੀ.ਰਾਮ ਚੰਦਰ ਵਲੋਂ ਸੰਗੀਤਬੱਧ ਕੀਤਾ ਗ਼ੈਰ-ਫ਼ਿਲਮੀ ਨਗ਼ਮਾ, 'ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਨੀ | ਜੋ ਸ਼ਹੀਦ ਹੂਏ ਹੈਾ ਓਨਕੀ ਜ਼ਰਾ ਯਾਦ ਕਰੋ ਕੁਰਬਾਨੀ' ਆਦਿ ਤਾਂ ਵਤਨ ਲਈ ਮਰ ਮਿਟਣ ਵਾਲੇ ਸ਼ਹੀਦਾਂ ਦੀ ਗਾਥਾ ਬਿਆਨ ਕਰਨ ਦੇ ਨਾਲ-ਨਾਲ ਅੱਜ ਵੀ ਹਰੇਕ ਸਰੋਤੇ ਦੀਆਂ ਅੱਖਾਂ ਨਮ ਕਰਨ ਦਾ ਮਾਦਾ ਰੱਖਦੇ ਹਨ |
ਉਪਰੋਕਤ ਤੋਂ ਇਲਾਵਾ, 'ਹਰ ਕਰਮ ਅਪਨਾ ਕਰੇਂਗੇ, ਐ ਵਤਨ ਤੇਰੇ ਲੀਏ' (ਕਰਮਾ), 'ਜ਼ਿੰਦਗੀ ਮੌਤ ਨਾ ਬਨ ਜਾਏ, ਸੰਭਾਲੋ ਯਾਰੋ' (ਸਰਫ਼ਰੋਸ਼), 'ਮੇਰਾ ਮੁਲਕ, ਮੇਰਾ ਦੇਸ਼, ਮੇਰਾ ਯੇ ਵਤਨ' (ਦਿਲਜਲੇ), 'ਤੇਰੀ ਮਿੱਟੀ ਮੇਂ ਮਿਲ ਜਾਊਾ ' (ਕੇਸਰੀ), 'ਭਾਰਤ ਹਮ ਕੋ ਜਾਨ ਸੇ ਪਿਆਰਾ ਹੈ' (ਰੋਜ਼ਾ), 'ਐ ਮੇਰੇ ਪਿਆਰੇ ਵਤਨ, ਤੁਝ ਪੇ ਦਿਲ ਕੁਰਬਾਨ ਹੈ' (ਕਾਬੁਲੀਵਾਲਾ), 'ਮੇਰਾ ਜੂਤਾ ਹੈ ਜਾਪਾਨੀ, ਯੇ ਪਤਲੂਨ ਇੰਗਲਿਸ਼ਸਤਾਨੀ' (ਸ੍ਰੀ 420) ਅਤੇ 'ਆਈ ਲਵ ਮਾਈ ਇੰਡੀਆ' (ਪਰਦੇਸ) ਆਦਿ ਜਿਹੇ ਦੇਸ਼ ਪ੍ਰੇਮ ਦੀ ਭਾਵਨਾ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੇ ਨਾਲ-ਨਾਲ 'ਯੇ ਦੇਸ਼ ਹੈ ਵੀਰ ਜਵਾਨੋ ਕਾ' (ਨਇਆ ਦੌਰ), 'ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ' (ਉਪਕਾਰ), 'ਹੈ ਪ੍ਰੀਤ ਜਹਾਂ ਕੀ ਰੀਤ ਸਦਾ' (ਪੂਰਬ ਔਰ ਪੱਛਮ), 'ਕੰਧੋਂ ਸੇ ਮਿਲਤੇ ਹੈਾ ਕੰਧੇ ' (ਲਕਸ਼ਯ), 'ਤੂ ਭੂਲਾ ਜਿਸੇ' (ਏਅਰਲਿਫ਼ਟ), 'ਦੇਸ ਮੇਰੇ' (ਭੁਜ) ਅਤੇ 'ਜਾਗਾ ਹਿੰਦੁਸਤਾਨ' (ਗੋਲਡ) ਆਦਿ ਗੀਤਾਂ ਵਿੱਚੋਂ ਆਉਂਦੀ ਦੇਸ਼ ਭਗਤੀ ਦੀ ਮਹਿਕ ਹਰ ਹਿੰਦੁਸਤਾਨੀ ਨੂੰ  ਆਪਣੇ ਵਤਨ, ਵਤਨ ਦੇ ਜਾਂਬਾਜ਼ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ  ਸਿਜਦਾ ਕਰਨ ਲਈ ਪ੍ਰੇਰਦੀ ਹੈ |

-410, ਚੰਦਰ ਨਗਰ, ਬਟਾਲਾ | 

ਪਿਛਲੀ ਖ਼ਬਰ ਆਲੀਆ ਭੱਟ-ਐ ਮੇਰੇ ਵਤਨ ਕੇ ਲੋਗੋ... ਅਗਲੀ ਖ਼ਬਰ Ajit News @ 9:00 pm, 11-08-2026 Ajit Web Tv - ਹਰਭਜਨ ਸਿੰਘ ਦੀ ਵੀਡੀਓ ’ਤੇ ਭੜਕੇ ਹਰਪਾਲ ਚੀਮਾ, ਕਿਹਾ—ਵੀਡੀਓ ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।