04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਪੇਟ ਦੀਆਂ ਬਿਮਾਰੀਆਂ ਵੱਖੀ ਵਿਚ ਦਰਦ-ਕਿਉਂ ਤੇ ਇਲਾਜ

ਪੇਟ ਦੀਆਂ ਬਿਮਾਰੀਆਂ ਵੱਖੀ ਵਿਚ ਦਰਦ-ਕਿਉਂ ਤੇ ਇਲਾਜ

ਅਜੀਤ ਡੈਸਕ 04-09-2026

ਪੇਟ ਦੇ ਸੱਜੇ ਪਾਸੇ, ਪਸਲੀਆਂ ਦੇ ਥੱਲੇ ਤੇ ਚੂਲੇ ਦੀ ਹੱਡੀ ਦੇ ਉੱਪਰ ਧੁੰਨੀ ਦੇ ਸੱਜੇ ਪਾਸੇ ਦੀ ਜਗ੍ਹਾ ਨੂੰ  ਅਸੀਂ (ਸੱਜੀ ਵੱਖੀ) ਦਾ ਨਾਂਅ ਦਿੰਦੇ ਹਾਂ | ਸੱਜੀ ਵੱਖੀ ਵਿਚ ਤੇਜ਼ ਦਰਦ ਹੋਣ ਦੇ ਕਾਰਨ ਹਨ:
ਪਿੱਤੇ ਦੀ ਸੋਜ਼ ਤੇ ਪੱਥਰੀ : • ਸੱਜੇ ਗੁਰਦੇ ਦੀ ਦਰਦ, • ਨਾੜ ਦਾ ਫੁੱਲ ਜਾਣਾ, • ਸੱਜੇ ਪਾਸੇ ਅੰਤੜੀਆਂ ਦੀ ਸੋਜ, • ਅੰਡੇਦਾਨੀ ਦੀ ਸੋਜ |
ਜਦੋਂ ਵੀ ਕਿਸੇ ਨੂੰ  ਪੇਟ ਦੇ ਸੱਜੇ ਪਾਸੇ ਦਰਦ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਦਰਦ ਦਾ ਕਾਰਨ ਕੀ ਹੈ? ਉੱਪਰ ਲਿਖੇ ਕਾਰਨਾਂ ਵਿਚੋਂ ਕਿਸ ਤਰ੍ਹਾਂ ਦੀ ਦਰਦ ਹੈ? ਬਹੁਤ ਤੇਜ਼ ਦਰਦ ਵਿਚ ਦਰਦ ਨੂੰ  ਦੂਰ ਕਰਨ ਦੀ ਦਵਾਈ ਲੈ ਕੇ ਪੇਟ ਰੋਗਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਬਹੁਤ ਜ਼ਰੂਰੀ ਹੈ |
ਪਿੱਤੇ ਦੀ ਸੋਜ਼ ਤੇ ਪੱਥਰੀ : ਆਮ ਤੌਰ 'ਤੇ ਔਰਤਾਂ ਵਿਚ 40 ਸਾਲ ਦੀ ਉਮਰ ਦੇ ਨੇੜੇ, ਭਾਰੇ ਸਰੀਰ ਵਾਲੀਆਂ ਔਰਤਾਂ ਜਿਨ੍ਹਾਂ ਦੇ ਬੱਚੇ ਹੋਣ, ਉਨ੍ਹਾਂ ਨੂੰ  ਪਿੱਤੇ ਦੀ ਸੋਜ਼ ਹੋ ਜਾਂਦੀ ਹੈ | ਪਿੱਤਾ ਇਕ ਨਾਸ਼ਪਤੀ ਵਾਂਗ ਸਾਡੇ ਜਿਗਰ ਵਿਚ ਹੁੰਦਾ ਹੈ ਤੇ ਕਈ ਤਰ੍ਹਾਂ ਦੇ ਰਸ ਪੈਦਾ ਕਰਦਾ ਹੈ, ਜੋ ਸਾਡੇ ਭੋਜਨ ਨੂੰ  ਹਜ਼ਮ ਕਰਨ ਵਿਚ ਮਦਦ ਕਰਦੇ ਹਨ |
ਪਿੱਤੇ ਦੀ ਸੋਜ਼ ਵਿਚੋਂ ਪਿੱਤੇ ਦੀ ਪਰਤ ਮੋਟੀ ਹੋ ਜਾਂਦੀ ਹੈ ਅਤੇ ਬਹੁਤ ਤੇਜ਼ ਦਰਦ ਸੱਜੀ ਵੱਖੀ ਵਿਚ ਹੁੰਦਾ ਹੈ | ਇਹ ਦਰਦ ਪਿੱਛੇ ਵੱਲ ਜਾਂਦੀ ਹੈ | ਦਰਦ ਨਾਲ ਕਈ ਵਾਰੀ ਉਲਟੀ ਵੀ ਆ ਜਾਂਦੀ ਹੈ | ਇਸ ਬਿਮਾਰੀ ਦਾ ਇਲਾਜ ਦਵਾਈਆਂ ਨਾਲ ਹੋ ਸਕਦਾ ਹੈ ਪਰ ਜੇ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਪਿੱਤੇ ਦੀ ਸੋਜ਼, ਪਿੱਤੇ ਦੀ ਪੱਥਰੀ ਵਿਚ ਬਦਲ ਜਾਂਦੀ ਹੈ | ਪਿੱਤੇ ਵਿਚ ਪੱਥਰੀਆਂ ਛੋਟੀਆਂ-ਛੋਟੀਆਂ (ਜੋ ਕਿ 1-100 ਤੱਕ) ਹੋ ਸਕਦੀਆਂ ਹਨ ਤੇ ਕਈ ਵਾਰੀ ਪਿੱਤਾ ਪੱਥਰੀਆਂ ਨਾਲ ਭਰ ਜਾਂਦਾ ਹੈ | ਇਲਾਜ ਕੇਵਲ ਪਿੱਤਾ ਕਢਵਾਉਣਾ ਹੈ | ਬਾਅਦ ਵਿਚ ਪ੍ਰਹੇਜ਼ ਕਰਕੇ ਇਲਾਜ ਹੋ ਸਕਦਾ ਹੈ | ਕਈ ਲੋਕਾਂ ਦਾ ਵਹਿਮ ਹੁੰਦਾ ਹੈ ਕਿ ਪਿੱਤੇ ਦੀ ਪੱਥਰੀ ਖੁਰ ਕੇ ਨਿਕਲ ਜਾਂਦੀ ਹੈ | ਪਿੱਤੇ ਦੀ ਪੱਥਰੀ ਜਦੋਂ ਬਣ ਜਾਵੇ, ਇਸ ਦਾ ਇਲਾਜ ਸਿਰਫ਼ ਆਪ੍ਰੇਸ਼ਨ ਹੈ |
ਸੱਜੇ ਗੁਰਦੇ ਦੀ ਦਰਦ : ਗੁਰਦੇ ਦੀ ਪੱਥਰੀ ਕਾਰਨ ਬਹੁਤ ਜ਼ਿਆਦਾ ਦਰਦ ਹੁੰਦਾ ਹੈ | ਇਹ ਦਰਦ ਸੱਜੀ ਵੱਖੀ ਤੋਂ ਸ਼ੁਰੂ ਹੋ ਕੇ ਪਿਸ਼ਾਬ ਵਾਲੀ ਨਲੀ ਤੱਕ ਜਾਂਦਾ ਹੈ | ਮਰੀਜ਼ ਨੂੰ  ਖਿੱਚ ਪੈਂਦੀ ਹੈ | ਤੇਜ਼ ਦਰਦ ਨਾਲ ਕਈ ਵਾਰੀ ਪਿਸ਼ਾਬ ਰੁਕ ਜਾਂਦਾ ਹੈ |
• ਜਲਣ ਨਾਲ ਪਿਸ਼ਾਬ ਆਉਣਾ |
• ਪਿਸ਼ਾਬ ਵਿਚ ਖ਼ੂਨ, ਪੀਕ ਵੀ ਆਉਂਦੀ ਅਤੇ ਦਰਦ ਬਹੁਤ ਜ਼ਿਆਦਾ ਹੁੰਦਾ ਹੈ | ਖੱਬੇ ਗੁਰਦੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ |
ਨਾੜ (ਅੰਪੈਂਡਕਸ) ਦਾ ਫੁੱਲਣਾ : ਇਸ ਕਾਰਨ ਦਰਦ ਬਹੁਤ ਤੇਜ਼ ਹੁੰਦੀ ਹੈ | ਦਰਦ ਦੇ ਨਾਲ-ਨਾਲ ਬੁਖਾਰ, ਉਲਟੀ ਆਉਣਾ, ਸ਼ੁਰੂ-ਸ਼ੁਰੂ ਵਿਚ ਧੁੰਨੀ ਦੇ ਆਲੇ-ਦੁਆਲੇ ਤੇ ਸੱਜੀ ਵੱਖੀ ਵਿਚ ਤੇਜ਼ ਦਰਦ ਹੁੰਦਾ ਹੈ | ਇਸ ਤਕਲੀਫ਼ ਵਿਚ ਕਦੇ ਵੀ ਕਾਹਲੀ ਤੋਂ ਕੰਮ ਨਹੀਂ ਲੈਣਾ ਚਾਹੀਦਾ | ਚੰਗੀ ਤਰ੍ਹਾਂ ਟੈਸਟ ਕਰਵਾ ਕੇ ਦਵਾਈਆਂ ਨਾਲ ਇਸ ਬਿਮਾਰੀ ਨੂੰ  ਠੀਕ ਕਰਨਾ ਚਾਹੀਦਾ ਹੈ |
ਅੰਤੜੀ ਦੀ ਸੋਜ਼ : ਇਸ ਹਾਲਤ ਵਿਚ ਜੋ ਸੱਜੇ ਪਾਸੇ ਦੀਆਂ ਅੰਤੜੀਆਂ ਵਿਚ ਸੋਜ਼ ਆ ਜਾਵੇ ਤਾਂ ਪੇਟ ਵਿਚ ਤੇਜ਼ ਦਰਦ ਦੇ ਕਾਰਨ:
• ਪਖਾਨਾ ਵਾਰ-ਵਾਰ ਆਉਣਾ • ਪਖਾਨੇ ਦਾ ਟੁੱਟ-ਟੁੱਟ ਕੇ ਆਉਣਾ • ਮਲ ਤਿਆਗਣ ਸਮੇਂ ਖ਼ੂਨ, ਪੀਕ ਦਾ ਆਉਣਾ • ਮਲ ਵਿਚ ਲੇਸ ਜਾਂ ਚਰਬੀ ਆਉਣਾ |
ਇਸ ਤਕਲੀਫ਼ ਵਿਚ ਬਹੁਤ ਕਮਜ਼ੋਰੀ ਆ ਜਾਂਦੀ ਹੈ | ਸਰੀਰ ਹਰ ਵੇਲੇ ਸੁਸਤ ਰਹਿੰਦਾ ਹੈ, ਕਿਸੇ ਵੀ ਕੰਮ ਨੂੰ  ਦਿਲ ਨਹੀਂ ਕਰਦਾ | ਹੌਲੀ-ਹੌਲੀ ਮਰੀਜ਼ ਦਾ ਭਾਰ ਘੱਟ ਜਾਂਦਾ ਹੈ | ਇਸ ਦਾ ਇਲਾਜ ਹਲਕੇ ਜਿਹੇ ਟੈਸਟ ਕਰਵਾ ਕੇ ਬਹੁਤ ਸੌਖਾ ਹੈ | ਮਰੀਜ਼ ਨੂੰ  5-7 ਦਿਨਾਂ ਵਿਚ ਮੁਕੰਮਲ ਆਰਾਮ ਆ ਜਾਂਦਾ ਹੈ ਤੇ ਅੱਗੇ ਤੋਂ ਪ੍ਰਹੇਜ਼ ਰੱਖ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ |
ਅੰਡੇਦਾਨੀ ਦੀ ਸੋਜ਼ : ਇਸ ਵਿਚ ਦੋਵਾਂ ਵੱਖੀਆਂ ਵਿਚ ਤੇਜ਼ ਦਰਦ ਹੁੰਦਾ ਹੈ | ਕਈ ਵਾਰੀ ਲੜਕੀਆਂ ਨੂੰ  ਮਾਂਹਵਾਰੀ ਆਉਣ 'ਤੇ ਵੀ ਤੇਜ਼ ਦਰਦ ਹੁੰਦੀ ਹੈ |

ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਦਿਆਲਪੁਰ ਵਿਖੇ ‘ਅਧਿਆਪਕ ਸਨਮਾਨ ਤੇ ਸਕਾਲਰਸ਼ਿਪ ਵੰਡ ਸਮਾਰੋਹ’ 7 ਨੂੰ ਅਗਲੀ ਖ਼ਬਰ ਸਾਂਭ ਲਓ ਜਵਾਨੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।