ਜੇਕਰ ਤੁਹਾਨੂੰ ਲਗ ਰਿਹਾ ਹੈ ਕਿ ਹਾਲ ਵਿਚ ਤੁਹਾਡੀ ਯਾਦ ਸ਼ਕਤੀ ਵਿਚ ਕੁਝ ਫ਼ਰਕ ਆਇਆ ਹੈ ਤਾਂ ਆਪਣੀ ਜੀਵਨ ਸ਼ੈਲੀ 'ਤੇ ਧਿਆਨ ਦਿਓ ਅਤੇ ਦੇਖੋ ਕਿ ਕਿਤੇ ਤੁਸੀਂ ਜ਼ਿਆਦਾ ਤਣਾਅ ਭਰਿਆ ਜੀਵਨ ਤਾਂ ਨਹੀਂ ਜੀਅ ਰਹੇ। ਖੋਜਕਾਰਾਂ ਦੀ ਮੰਨੀਏ ਤਾਂ ਲੰਮੇ ਸਮੇਂ ਤੱਕ ਤਣਾਅ ਬਣਿਆ ਰਹਿਣ ਨਾਲ ਸਾਡੀ ਯਾਦ ਸ਼ਕਤੀ 'ਤੇ ਪ੍ਰਭਾਵ ਪੈਂਦਾ ਹੈ। ਜੇਕਰ ਤਣਾਅ 3 ਤੋਂ 5 ਸਾਲ ਤੱਕ ਬਣਿਆ ਰਹੇ ਤਾਂ ਯਾਦ ਸ਼ਕਤੀ 'ਤੇ ਪ੍ਰਭਾਵ ਪੈਣਾ ਯਕੀਨੀ ਹੈ। ਜੇਕਰ ਯਾਦ ਸ਼ਕਤੀ ਕਮਜ਼ੋਰ ਹੁੰਦੀ ਦਿਸੇ ਤਾਂ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰੋ। ਦਸ ਤਾਸ਼ ਦੇ ਪੱਤੇ ਦੇਖ ਕੇ ਉਨ੍ਹਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਇਹੀ ਕੋਸ਼ਿਸ਼ ਤੁਸੀਂ ਆਪਣੇ ਜਾਣੂਆਂ ਦੇ ਨਾਵਾਂ ਜਾਂ ਸ਼ਾਪਿੰਗ ਆਈਟਮਾਂ ਦੇ ਨਾਲ ਕਰ ਸਕਦੇ ਹੋ।
ਜ਼ਿਆਦਾ ਤਣਾਅ ਨਾਲ ਕਮਜ਼ੋਰ ਹੋ ਸਕਦੀ ਹੈ ਯਾਦਦਾਸ਼ਤ
ਅਜੀਤ ਡੈਸਕ
23-01-2026