ਅਸੀਂ ਜਦੋਂ ਇਤਿਹਾਸ ਦੇ ਅਤੀਤ ਵਿਚ ਝਾਕ ਕੇ ਮਨੁੱਖਤਾ 'ਤੇ ਹੋਏ ਤਸ਼ੱਦਦ ਦੀਆਂ ਵੱਡੀਆਂ ਘਟਨਾਵਾਂ 'ਤੇ ਨਜ਼ਰ ਮਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਖਿਆਲ ਵਿਚ ਅਮਰੀਕਾ ਵਲੋਂ ਜਪਾਨ 'ਤੇ ਕੀਤੇ ਗਏ ਪਰਮਾਣੂ ਹਮਲੇ ਦੀ ਤਬਾਹੀ ਦਾ ਖੌਫ਼ ਆ ਜਾਂਦਾ ਹੈ, ਜਿਹੜਾ ਕਿ ਅਜੇ ਵੀ ਅਗਸਤ ਦੇ ਪਹਿਲੇ ਪੰਦ੍ਹਰਵਾੜੇ ਵਿਚ ਸਾਨੂੰ ਮਨੱਖਤਾ 'ਤੇ ਕੀਤੇ ਗਏ ਉਸ ਕਹਿਰ ਦੀ ਯਾਦ ਦਿਵਾਉਂਦਾ ਹੈ। ਸਾਲ 1945 ਦੇ 6 ਅਤੇ 9 ਅਗਸਤ, ਦੋ ਅਜਿਹੇ ਕਾਲੇ ਦਿਨ ਸਨ ਜਦੋਂ ਅਮਰੀਕਾ ਵਲੋਂ ਜਪਾਨ ਦੇ ਦੋ ਪ੍ਰਮੁੱਖ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਪਰਮਾਣੂ ਬੰਬ ਨਾਲ ਹਵਾਈ ਹਮਲਾ ਕਰ ਕੇ ਲਗਭਗ 3 ਲੱਖ 50 ਹਜ਼ਾਰ ਤੋਂ ਵੀ ਜ਼ਿਆਦਾ ਜ਼ਿੰਦਗੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ ਗਿਆ ਸੀ।
ਇਤਿਹਾਸਕ ਅੰਕੜਿਆਂ ਅਤੇ ਮਾਹਿਰਾਂ ਦੀਆਂ ਰਿਪੋਰਟਾਂ ਮੁਤਾਬਿਕ ਇਸ ਦਾ ਇਕ ਵੱਡਾ ਕਾਰਨ ਦੇਖਿਆ ਜਾਵੇ ਤਾਂ ਇਕ ਵਜ੍ਹਾ ਇਹ ਵੀ ਸੀ ਕਿ ਦਸੰਬਰ 1941 ਵਿਚ ਜਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਉੱਤੇ ਅਚਾਨਕ ਹਮਲਾ ਕਰਕੇ ਅਮਰੀਕਾ ਦੇ 2402 ਫ਼ੌਜੀ ਮਾਰ ਦਿੱਤੇ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਜ਼ਖ਼ਮੀ ਕਰ ਦਿੱਤੇ ਸਨ। ਇਸ ਹਮਲੇ ਨੂੰ ਹੀ ਆਉਣ ਵਾਲੇ ਚਾਰ ਸਾਲ ਚੱਲਣ ਵਾਲੀ ਤਬਾਹੀ ਦੀ ਸ਼ੁਰੂਆਤ ਮੰਨਿਆ ਗਿਆ ਸੀ। ਕਈ ਸਾਲਾਂ ਤੋਂ ਲਗਾਤਾਰ ਲੜਾਈ ਚੱਲ ਰਹੀ ਸੀ। ਦੋ ਤਰਫ਼ੇ ਹਮਲਿਆਂ ਵਿਚ ਜਪਾਨ ਨੇ ਅਮਰੀਕਾ ਦੇ ਇਕ ਲੱਖ ਤੋਂ ਵੀ ਜ਼ਿਆਦਾ ਸੈਨਿਕ ਮਾਰ ਦਿੱਤੇ ਸਨ ਅਤੇ ਲੱਖਾਂ ਦੀ ਗਿਣਤੀ ਵਿਚ ਜ਼ਖ਼ਮੀ ਕਰ ਦਿੱਤੇ ਸਨ। ਇਸ ਦੇ ਬਦਲੇ ਵਿਚ ਅਮਰੀਕਾ ਨੇ ਵੀ ਹਮਲਿਆਂ ਦੀ ਕ੍ਰਮਵਾਰ ਲੜੀ ਵਿਚ ਜਪਾਨ ਦੇ 15 ਲੱਖ ਤੋਂ ਜ਼ਿਆਦਾ ਆਮ ਲੋਕ, ਫ਼ੌਜੀ ਮਾਰ ਮੁਕਾਏ ਸਨ ਅਤੇ ਕਾਫੀ ਸ਼ਹਿਰ ਤਬਾਹ ਕਰ ਦਿੱਤੇ ਸਨ। 1941 ਤੋਂ ਚੱਲ ਰਹੀ ਖ਼ੂਨੀ ਜੰਗ ਵਿਚ ਸਾਲ 1944 ਦੇ ਅਖੀਰ ਤੱਕ ਅਮਰੀਕਾ ਨੇ ਜਪਾਨ ਦੀ ਹੋਰ ਜ਼ਿਆਦਾ ਤਬਾਹੀ ਦੇ ਮੰਤਵ ਨਾਲ ਮੈਰੀਆਨਾ ਟਾਪੂਆਂ 'ਤੇ ਕਬਜ਼ਾ ਕਰ ਕੇ ਜਪਾਨ ਦੇ ਜ਼ਿਆਦਾ ਸੰਘਣੀ ਆਬਾਦੀ ਵਾਲੇ ਖੇਤਰਾਂ ਅਤੇ ਉਦਯੋਗਿਕ ਥਾਵਾਂ 'ਤੇ ਲਗਾਤਾਰ ਹਮਲੇ ਕਰ ਕੇ ਲਗਭਗ ਅਜਿਹੇ ਅੱਧੇ ਸੈਂਕੜੇ ਤੋਂ ਵੀ ਜ਼ਿਆਦਾ ਸ਼ਹਿਰ ਨੇਸਤੋ-ਨਾਬੂਦ ਕਰ ਦਿੱਤੇ ਸਨ। ਜਾਪਾਨ ਦੀ ਬੇਪਨਾਹ ਹੋ ਰਹੀ ਤਬਾਹੀ ਨੂੰ ਦੇਖ ਕੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਜਾਪਾਨ ਦੇ ਹਾਰ ਕਬੂਲਣ ਜਾਂ ਆਤਮ ਸਮਰਪਣ ਦੇ ਕਿਆਸ ਸਨ, ਪਰ ਜਾਪਾਨ ਨੇ ਅਜਿਹਾ ਨਾ ਕਰ ਕੇ ਕੈਟਸੂ-ਗੋ ਦੀ ਰਣਨੀਤੀ ਅਪਣਾ ਕੇ ਯੁੱਧ ਜਾਰੀ ਰੱਖ ਕੇ ਅਮਰੀਕਾ ਨੂੰ ਵੱਡੀ ਚੁਣੌਤੀ ਦਿੱਤੀ ਸੀ। ਕਈ ਲੇਖਕਾਂ ਦਾ ਮੰਨਣਾ ਹੈ ਕਿ ਅਮਰੀਕਾ ਇਹ ਵੀ ਚਾਹੁੰਦਾ ਸੀ ਕਿ ਜ਼ਮੀਨੀ ਹਮਲੇ ਵਿਚ ਸਾਡੀ ਫ਼ੌਜ ਨੂੰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਤੇ ਨਾਲ ਹੀ ਅਮਰੀਕਾ ਆਪਣੇ ਬਣਾਏ ਪਰਮਾਣੂ ਹਥਿਆਰ ਵੀ ਪਰਖਣਾ ਚਾਹੁੰਦਾ ਸੀ।
6 ਅਗਸਤ 1945 ਦਾ ਦਿਨ : ਇਤਿਹਾਸਕ ਦਸਤਾਵੇਜ਼ਾਂ, ਡਾਕੂਮੈਂਟਰੀਆਂ ਜਾਂ ਰਿਪੋਰਟਾਂ ਮੁਤਾਬਿਕ ਅਮਰੀਕਾ ਨੇ 1945 ਤੱਕ ਐਟਮ ਬੰਬ ਤਿਆਰ ਕਰ ਲਿਆ ਸੀ। ਹਮਲੇ ਦੇ ਫੈਸਲੇ ਨੂੰ ਸਫਲਤਾ ਸਹਿਤ ਅਮਲ ਵਿਚ ਲਿਆਉਣ ਲਈ ਅਮਰੀਕਾ ਵਿਚ ਇਕ ਗੁਪਤ ਮੀਟਿੰਗ ਹੋਈ ਸੀ, ਜਿਸ ਵਿਚ ਜਾਪਾਨ ਉੱਤੇ ਪਰਮਾਣੂ ਹਮਲੇ ਲਈ ਦਿਨ, ਮਿਤੀ ਅਤੇ ਜ਼ਿਆਦਾ ਨੁਕਸਾਨ ਦੇ ਅਨੁਕੂਲ ਵਾਲੇ ਨਿਸ਼ਾਨੇ ਨੂੰ ਚੁਣਨਾ ਸੀ। ਇਸ ਲਈ ਅਮਰੀਕਾ ਵਲੋਂ ਜਾਪਾਨ ਦੇ ਪ੍ਰਮੁੱਖ ਸ਼ਹਿਰ ਹੀਰੋਸ਼ੀਮਾ ਨੂੰ ਚੁਣਿਆ ਗਿਆ ਸੀ। ਹਮਲੇ ਲਈ ਦਿਨ ਸੋਮਵਾਰ 6 ਅਗਸਤ 1945 ਦਾ ਸਮਾਂ ਤੈਅ ਕੀਤਾ ਗਿਆ। ਅਮਰੀਕਾ ਜਾਪਾਨ ਨੂੰ ਇਸ ਤਬਾਹੀ ਦਾ ਅਚਨਚੇਤ ਤੋਹਫ਼ਾ ਦੇਣਾ ਚਾਹੁੰਦਾ ਸੀ ਤਾਂ ਜੋ ਇਸ ਵੱਡੀ ਤਬਾਹੀ ਤੋਂ ਬਾਅਦ ਜਾਪਾਨ ਹਾਰ ਮੰਨ ਲਵੇ। ਹਮਲੇ ਲਈ ਹੀਰੋਸ਼ੀਮਾ ਦੀ ਥਾਂ ਤਾਂ ਚੁਣੀ ਗਈ, ਕਿਉਂਕਿ ਹੀਰੋਸ਼ੀਮਾ ਜਾਪਾਨ ਦਾ ਇਕ ਅਜਿਹਾ ਭੀੜ ਭੜੱਕੇ ਵਾਲਾ ਸ਼ਹਿਰ ਸੀ, ਜਿਸ ਵਿਚ ਸਭ ਤੋਂ ਜ਼ਿਆਦਾ ਸਕੂਲ, ਕਾਲਜ ਤੇ ਹੋਰ ਸੰਸਥਾਵਾਂ ਤੇ ਫ਼ੌਜ ਦੇ ਬਹੁਤ ਵੱਡੇ ਅਦਾਰੇ ਸਨ। ਅਮਰੀਕਾ ਨੇ ਜਾਪਾਨੀ ਸਮੇਂ ਦੇ ਅਨੁਸਾਰ ਸਵੇਰੇ 8:15 ਵਜੇ ਹਵਾਈ ਜਹਾਜ਼ ਨੰ: 7354 ਬੀ-29 ਰਾਹੀਂ 3 ਮੀ. ਲੰਬਾ ਤੇ 4 ਟਨ ਭਾਰਾ ਅਤੇ 0.7 ਡਾਇਆਮੀਟਰ ਵਾਲਾ ਐਟਮ ਬੰਬ ਸੁੱਟਿਆ, ਜਿਸਦਾ ਕੋਡ ਨਾਂਅ ਲਿਟਲ ਬੁਆਏ (*9""*5 2®Y) ਸੀ। ਬੰਬ ਸੁੱਟਣ ਸਮੇਂ ਜਹਾਜ਼ ਲਗਭਗ 1000 ਮੀ. ਦੀ ਉੱਚਾਈ 'ਤੇ ਉੱਡ ਰਿਹਾ ਸੀ। ਇਨ੍ਹਾਂ ਸਾਰੇ ਪਲਾਂ ਦੀ ਅਮਰੀਕਾ ਵਲੋਂ ਦੂਜੇ ਜਹਾਜ਼ਾਂ ਰਾਹੀਂ ਇਕ ਵੀਡੀਓ ਫਿਲਮ ਵੀ ਬਣਾਈ ਗਈ। ਵਧੀਆ ਮੌਸਮ ਕਾਰਨ ਸਭ ਲੋਕ ਆਪਣੇ ਕੰਮਾਂ ਕਾਰਾਂ 'ਤੇ ਅਤੇ ਘਰਾਂ ਵਿਚੋਂ ਬਾਹਰ ਹੀ ਸਨ। ਉਦੋਂ ਅਚਾਨਕ ਹੀ ਲੋਕਾਂ ਦੀਆਂ ਅੱਖਾਂ ਵਿਚ ਸੂਰਜ ਦੀ ਰੌਸ਼ਨੀ ਤੋਂ ਵੀ ਜ਼ਿਆਦਾ ਤਿੱਖੀ ਰੌਸ਼ਨੀ ਪਈ ਜਦੋਂ ਤੱਕ ਲੋਕ ਬੰਬ ਫਟਣ ਦੀ ਸਥਿਤੀ ਨੂੰ ਸਮਝ ਸਕਦੇ ਜਾਂ ਬਚਾਅ ਕਰ ਸਕਦੇ, ਉਦੋਂ ਤੱਕ ਸਕਿੰਟਾਂ ਵਿਚ ਹੀ ਬੰਬ ਦੀ 4000 ਡਿਗਰੀ ਤੋਂ ਵੀ ਜ਼ਿਆਦਾ ਦੀ ਗਰਮੀ ਨਾਲ ਪਰਮਾਣੂ ਬੰਬ ਦੀ ਰੇਂਜ ਦੇ ਜ਼ਿਆਦਾ ਨੇੜਲੇ ਹਿੱਸੇ ਦੇ ਹਜ਼ਾਰਾਂ ਲੋਕ ਪਲਾਂ ਵਿਚ ਹੀ ਭਾਫ ਬਣ ਕੇ ਉੱਡ ਗਏ ਅਤੇ 1000 ਕਿਲੋਮੀਟਰ ਦੀ ਗਤੀ ਵਾਲੀ ਅੱਗ ਨੇ 7 ਵਰਗ ਕਿਲੋਮੀਟਰ ਤੋਂ ਜ਼ਿਆਦਾ ਹਿੱਸਾ ਸੁਆਹ ਕਰ ਦਿੱਤਾ ਸੀ। ਕਿਸੇ ਨੂੰ ਵੀ ਭੱਜਣ ਲਈ ਜਗ੍ਹਾ ਨਹੀਂ ਸੀ ਲੱਭ ਰਹੀ ਕਿਉਂਕਿ ਚਾਰੋ ਪਾਸੇ ਮੌਤ ਦਾ ਕਬਜ਼ਾ ਹੋ ਗਿਆ ਸੀ। ਐਟਮ ਬੰਬ ਦੇ ਵਿਸਫੋਟ ਨਾਲ ਜਾਪਾਨ ਵਿਚ ਉਸੇ ਦਿਨ ਵਿਚ ਲਗਭਗ 70,000 ਤੋਂ ਜ਼ਿਆਦਾ ਇਨਸਾਨਾਂ ਦੀ ਮੌਤ ਹੋ ਗਈ। ਹਮਲੇ ਤੋਂ ਪਹਿਲਾਂ ਹੀਰੋਸ਼ੀਮਾ ਵਿਚ ਲਗਭਗ 90 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਸਨ। ਹਮਲੇ ਤੋਂ ਬਾਅਦ ਸਿਰਫ਼ 28 ਹਜ਼ਾਰ ਹੀ ਬਚ ਸਕੀਆਂ। 200 ਤੋਂ ਜ਼ਿਆਦਾ ਡਾਕਟਰਾਂ ਵਿਚੋਂ ਸਿਰਫ਼ 20 ਹੀ ਜ਼ਿੰਦਾ ਕੰਮ ਕਰਨ ਯੋਗ ਬਚੇ ਅਤੇ 1800 ਨਰਸਾਂ ਵਿਚੋਂ ਸਿਰਫ਼ 150 ਹੀ ਬਚੀਆਂ।
9 ਅਗਸਤ 1945, ਕੋਕੂਰਾ ਸ਼ਹਿਰ ਦਾ ਭਵਿੱਖ : ਤਿੰਨ ਦਿਨ ਪਹਿਲਾਂ ਕੀਤੇ ਐਟਮ ਬੰਬ ਦੇ ਹਮਲੇ ਤੋਂ ਬਾਅਦ ਵੀ ਜਦੋਂ ਜਾਪਾਨ ਨੇ ਹਾਰ ਨਾ ਕਬੂਲੀ ਤਾਂ ਅਮਰੀਕਾ ਵਲੋਂ ਗੁਪਤ ਰੂਪ ਵਿਚ 9 ਅਗਸਤ ਨੂੰ ਜਾਪਾਨ ਉੱਤੇ ਦੂਜਾ ਐਟਮੀ ਹਮਲਾ ਕਰਨ ਦੀ ਤਿਆਰੀ ਕੀਤੀ ਗਈ। ਇਤਿਹਾਸਕ ਸਬੂਤ ਦੱਸਦੇ ਹਨ ਕਿ 9 ਅਗਸਤ ਨੂੰ ਟੀਨੀਅਨ ਏਅਰਬੇਸ 'ਤੇ ਅਮਰੀਕਾ ਦੇ ਸੈਨਿਕ ਇਕੱਠੇ ਹੋਏ। ਇਨ੍ਹਾਂ ਵਲੋਂ ਹੁਣ ਜਾਪਾਨ ਦੇ ਕੋਕੂਰਾ ਸ਼ਹਿਰ 'ਤੇ ਫੈਟ ਮੈਨ ਨਾਮਕ ਐਟਮ ਬੰਬ ਨਾਲ ਹਮਲਾ ਕੀਤਾ ਜਾਣਾ ਸੀ। ਇਸ ਮਿਸ਼ਨ ਵਿਚ ਤਿੰਨ ਜਹਾਜ਼ ਸ਼ਾਮਿਲ ਸਨ। ਪਹਿਲਾ ਸੀ 7reat 1rt}ste ਇਸਦਾ ਕੰਮ ਦੀ ਵਿਸਫੋਟ ਦੀ ਤਾਕਤ ਨੂੰ ਨਾਪਣਾ ਅਤੇ ਦੂਜਾ ਜਹਾਜ਼ ਸੀ 2}{ st}nk ਜਿਸ ਦਾ ਕੰਮ ਸੀ ਸਾਰੀ ਕਾਰਵਾਈ ਨੂੰ ਫਿਲਮਾਉਣਾ ਅਤੇ ਤੀਜਾ ਸੀ 2-੨੯ 2okscar ਇਸ ਜਹਾਜ਼ ਵਿਚ ਐਟਮ ਬੰਬ ਸੀ ਅਤੇ ਇਸ ਵਿਚ ਚਾਰ ਲੋਕ ਸਵਾਰ ਸਨ। ਇਨ੍ਹਾਂ ਚਾਰਾਂ ਵਿਚੋਂ ਜਹਾਜ਼ ਦਾ ਪਾਇਲਟ ਮੇਜਰ ਸਵੀਨੀ ਸੀ, ਬਾਕੀ ਤਿੰਨ ਮਿਸ਼ਨ ਦੇ ਵੱਖਰੇ-ਵੱਖਰੇ ਕੰਮਾਂ ਦੇ ਮਾਹਿਰ ਸਨ। ਬੀ-29 ਨੇ ਸਵੇਰੇ 2.49 ਵਜੇ 'ਤੇ ਕੋਕੂਰਾ ਸ਼ਹਿਰ ਲਈ ਉਡਾਣ ਭਰੀ ਸੀ ਕਿਉਂਕਿ ਇਨ੍ਹਾਂ ਤਿੰਨਾਂ ਜਹਾਜ਼ਾਂ ਨੇ ਯਾਕੂਸੀਮਾ ਟਾਪੂਆਂ 'ਤੇ ਇਕੱਠੇ ਹੋ ਕੇ ਕੋਕੂਰਾ ਸ਼ਹਿਰ ਉੱਪਰ ਐਟਮ ਹਮਲਾ ਕਰਨਾ ਸੀ।
9 ਅਗਸਤ ਨੂੰ ਹਮਲੇ ਵਾਲੇ ਦਿਨ ਇਨ੍ਹਾਂ ਤਿੰਨ ਜਹਾਜ਼ਾਂ ਨੂੰ ਇਕੱਠਿਆਂ ਕਾਰਵਾਈ ਕਰਨ ਦਾ ਹੁਕਮ ਸੀ, ਪਰ ਹਮਲੇ ਦੀ ਕਾਰਵਾਈ ਫ਼ਿਲਮਾਉਣ ਵਾਲੇ ਬਿਗ ਸਟਿੰਕ ਜਹਾਜ਼ ਦੇ ਸਹੀ ਸਮੇਂ 'ਤੇ ਨਾ ਪੁੱਜਣ ਕਾਰਨ ਅਤੇ ਬੰਬ ਵਾਲੇ ਜਹਾਜ਼ ਬੌਕਸਕਾਰ ਦੇ ਤੇਲ ਟੈੱਕ ਵਿਚ ਖ਼ਰਾਬੀ ਆ ਜਾਣ ਕਾਰਨ ਦੋ ਜਹਾਜ਼ ਹੀ ਸਵੇਰੇ 10.30 ਵਜੇ ਕੋਕੂਰਾ ਸ਼ਹਿਰ ਐਟਮ ਹਮਲੇ ਲਈ ਪਹੁੰਚੇ। ਉਸ ਸਮੇਂ ਲੋਕਾਂ ਦੀ ਖੁਸ਼ਕਿਸਮਤੀ ਨਾਲ ਸ਼ਹਿਰ ਦੇ ਮੌਸਮ ਵਿਚ ਜ਼ਿਆਦਾ ਖ਼ਰਾਬੀ ਹੋਣ ਕਾਰਨ ਕੋਕੂਰਾ ਸ਼ਹਿਰ ਉੱਤੇ ਐਟਮ ਬੰਬ ਨਾਲ ਹਮਲੇ ਦੀ ਕਾਰਵਾਈ ਰੋਕ ਦਿੱਤੀ ਗਈ ਅਤੇ ਜਹਾਜ਼ ਵਿਚ ਈਂਧਣ ਦੀ ਘਾਟ ਹੋਣ ਕਾਰਨ ਅਮਰੀਕੀ ਮਿਸ਼ਨ ਦੇ ਲੀਡਰ ਨੇ ਦੂਸਰੇ ਸਭ ਤੋਂ ਨੇੜਲੇ ਨਿਸ਼ਾਨੇ ਨਾਗਾਸਾਕੀ ਸ਼ਹਿਰ 'ਤੇ ਹਮਲਾ ਕਰਨ ਦਾ ਫੈਸਲਾ ਲਿਆ।
9 ਅਗਸਤ 1945, ਨਾਗਾਸਾਕੀ ਦਾ ਅੰਤ : ਕੋਕੂਰਾ ਸ਼ਹਿਰ 'ਤੇ ਹਮਲੇ ਦੀ ਕਾਰਵਾਈ ਨਾ ਹੋ ਸਕਣ ਤੋਂ ਬਾਅਦ ਸਵੇਰੇ 10.55 ਵਜੇ ਅਮਰੀਕਾ ਦੇ ਦੋਵੇਂ ਜਹਾਜ਼ ਨਾਗਾਸਾਕੀ ਪਹੁੰਚ ਗਏ ਸਨ। ਉਸ ਦਿਨ ਨਾਗਾਸਾਕੀ ਸ਼ਹਿਰ ਵਿਚ ਅਣਗਹਿਲੀ ਕਾਰਨ ਅਮਰੀਕਾ ਦੇ ਇਨ੍ਹਾਂ ਜਹਾਜ਼ਾਂ ਨੂੰ ਮੌਸਮ ਦਾ ਹਾਲ ਜਾਣਨ ਵਾਲੇ ਜਹਾਜ਼ ਸਮਝ ਕੇ ਹਵਾਈ ਹਮਲੇ ਦਾ ਸੰਭਾਵਿਤ ਅਲਾਰਮ ਨਾ ਵਜਾਇਆ ਗਿਆ ਅਤੇ ਲੋਕ ਆਮ ਵਾਂਗ ਰੋਜ਼ਮਰ੍ਹਾ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਏਅਰ ਸ਼ੈਲਟਰਾਂ ਤੋਂ ਬਾਹਰ ਸਨ ਜਿਸ ਕਾਰਨ ਅਚਨਚੇਤ ਹੋਏ ਹਮਲੇ ਵਿਚ ਲੋਕਾਂ ਨੂੰ ਬਚਾਅ ਕਰਨ ਦਾ ਮੌਕਾ ਵੀ ਨਹੀਂ ਮਿਲ ਸਕਿਆ। ਸਵੇਰੇ 11.02 ਵਜੇ ਅਮਰੀਕੀ ਜਹਾਜ਼ ਵਲੋਂ 22 ਕਿਲੋ '©' ਤਾਕਤ ਵਾਲਾ 6at $an ਨਾਂਅ ਦਾ ਪਰਮਾਣੂ ਬੰਬ 28900 ਫੁੱਟ ਦੀ ਉਚਾਈ ਤੋਂ ਸ਼ਹਿਰ ਉੱਪਰ ਸੁੱਟਿਆ ਗਿਆ। ਇਸ ਪਰਮਾਣੂ ਬੰਬ ਦੇ ਫਟਣ ਨਾਲ 4000 ਡਿਗਰੀ ਤੋਂ ਜ਼ਿਆਦਾ ਗਰਮੀ ਅਤੇ ਲਗਭਗ 1000 ਕਿਲੋਮੀਟਰ ਪ੍ਰਤੀ ਘੰਟੇ ਰਫਤਾਰ ਵਾਲੀ ਗਰਮ ਹਵਾ ਨੇ ਲਗਭਗ 50 ਫੀਸਦੀ ਸ਼ਹਿਰ ਨੂੰ ਸਕਿੰਟਾਂ ਵਿਚ ਹੀ ਰਾਖ ਬਣਾ ਦਿੱਤਾ।
ਕਈ ਹਜ਼ਾਰ ਤੋਂ ਜ਼ਿਆਦਾ ਲੋਕ, ਜੋ ਬੰਬ ਫਟਣ ਦੇ ਕੇਂਦਰ ਦੇ ਜ਼ਿਆਦਾ ਨਜ਼ਦੀਕ ਸਨ, ਭਾਫ ਬਣ ਕੇ ਉੱਡ ਗਏ। ਬਾਕੀ 70,000 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਹਮਲੇ ਤੋਂ ਬਾਅਦ ਇਨ੍ਹਾਂ ਬੰਬਾਂ ਵਿਚੋਂ ਨਿਕਲਣ ਵਾਲੀ ਰੇਡੀਏਸ਼ਨ ਕਾਰਨ ਅਗਲੇ ਕਈ ਸਾਲਾਂ ਤੱਕ ਲੋਕ ਮਰਦੇ ਰਹੇ ਅਤੇ ਅਪੰਗ ਅਤੇ ਬਿਮਾਰੀਆਂ ਨਾਲ ਗ੍ਰਸਤ ਬੱਚੇ ਜੰਮਦੇ ਰਹੇ। ਹੀਰੋਸ਼ੀਮਾ ਤੇ ਨਾਗਾਸਾਕੀ 'ਤੇ ਹਮਲੇ ਕਾਰਨ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਖ਼ਤਮ ਕਰਨ ਤੋਂ ਬਾਅਦ ਜਾਪਾਨ ਨੇ ਪੰਜ ਦਿਨਾਂ ਬਾਅਦ ਬਿਨ੍ਹਾਂ ਕਿਸੇ ਸ਼ਰਤ ਹਾਰ ਮੰਨ ਲਈ। ਜੇਕਰ ਜਾਪਾਨ ਇਕ ਐਟਮ ਹਮਲੇ ਤੋਂ ਬਾਅਦ ਹੀ ਹਾਰ ਕਬੂਲਣ ਲਈ ਤਿਆਰ ਹੋ ਜਾਂਦਾ ਤਾਂ ਦੂਜੇ ਹਮਲੇ ਵਿਚ ਮਾਰੇ ਗਏ ਹਜ਼ਾਰਾਂ ਮਾਸੂਮਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸਨ।
-ਮੋਬਾਈਲ : 99149-57073
![]()