13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਰਦਮਸ਼ੁਮਾਰੀ

ਅਜੀਤ ਡੈਸਕ 09-05-2026

ਕਹਿੰਦੇ ਨੇ ਸਮਰਾਟ ਅਕਬਰ ਆਪਣੇ ਸਮੇਂ ਵਿਚ ਰਾਜ ਦੇ ਲੋਕਾਂ ਦੀ ਗਿਣਤੀ ਕਰਨ ਲਈ ਮਰਦਮਸ਼ੁਮਾਰੀ ਨਹੀਂ ਸੀ ਕਰਵਾਉਂਦਾ ਹੁੰਦਾ। ਉਹ ਤਾਂ ਬੀਰਬਲ ਦੀ ਗੱਲ 'ਤੇ ਹੀ ਪੱਕਾ ਯਕੀਨ ਕਰ ਲੈਂਦਾ ਸੀ। ਜੋ ਵੀ ਬੀਰਬਲ ਕਹਿੰਦਾ ਉਹ ਸੱਚ ਮੰਨ ਲੈਂਦਾ।
ਇਕ ਵਾਰ ਉਸ ਨੇ ਆਪਣੇ ਵਜ਼ੀਰ ਬੀਰਬਲ ਨੂੰ ਪੁੱਛਿਆ, 'ਬੀਰਬਲ ਦੱਸ, ਦਿੱਲੀ ਵਿਚ ਕਿੰਨੇ ਲੋਕ ਹਨ?' ਬੀਰਬਲ ਨੇ ਵੀ ਸਹਿਜ ਸੁਭਾਅ ਹੀ ਕਹਿ ਦਿੱਤਾ, 'ਜਿੰਨੇ ਕਿਸੇ ਭੇਡ ਦੇ ਪਿੰਡੇ ਉਤੇ ਵਾਲ ਹਨ।' ਹੁਣ ਭੇਡ ਦੇ ਵਾਲਾਂ ਦੀ ਗਿਣਤੀ ਕੌਣ ਕਰੇ? ਤਾਂ ਅਕਬਰ ਨੇ ਫਿਰ ਕਿਹਾ ਕੋਈ ਹੋਰ ਉਦਾਹਰਨ ਦਿਓ ਤਾਂ ਕਿ ਸਹੀ-ਸਹੀ ਗਿਣਤੀ ਦਾ ਪਤਾ ਲੱਗ ਜਾਵੇ। ਬੀਰਬਲ ਨੇ ਫਿਰ ਉਸੇ ਤਰ੍ਹਾਂ ਦਾ ਹੀ ਉੱਤਰ ਦਿੱਤਾ, 'ਜਿੰਨੇ ਦਿੱਲੀ ਵਿਚ ਕਾਂ ਹਨ।' ਅਕਬਰ ਸਮਰਾਟ ਫਿਰ ਸੋਚਾਂ ਵਿਚ ਪੈ ਗਿਆ ਪਰ ਉਸ ਨੇ ਗਿਣਤੀ 'ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ। ਕੁਝ ਦੇਰ ਸੋਚ ਕੇ ਬੀਰਬਲ ਨੂੰ ਫਿਰ ਪੁੱਛ ਹੀ ਲਿਆ, 'ਜੇ ਕਾਵਾਂ ਦੀ ਗਿਣਤੀ ਵੱਧ ਹੋਈ ਤਾਂ...।' ਬੀਰਬਲ ਵੀ ਹਾਜ਼ਰ-ਜਵਾਬ ਸੀ। ਉਸ ਨੇ ਕਿਹਾ, 'ਤਾਂ, ਕੁਝ ਰਿਸ਼ਤੇਦਾਰ ਕਾਂ ਉਨ੍ਹਾਂ ਨੂੰ ਜ਼ਰੂਰ ਮਿਲਣ ਆਏ ਹੋਣਗੇ ਅਤੇ ਜੇ ਘੱਟ ਹੋਈ ਤਾਂ ਕੁਝ ਕਾਂ ਆਪਣੇ ਰਿਸ਼ਤੇਦਾਰਾਂ ਪਾਸ ਗਏ ਹੋਣਗੇ।' ਇੰਨਾ ਸੁਣ ਕੇ ਅਕਬਰ ਦੀ ਤਸੱਲੀ ਹੋ ਗਈ ਅਤੇ ਉਸਨੂੰ ਦਿੱਲੀ ਦੇ ਲੋਕਾਂ ਦੀ ਮਰਦਮਸ਼ੁਮਾਰੀ ਕਰਵਾਉਣ ਦੀ ਲੋੜ ਨਹੀਂ ਪਈ।

-ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ।
ਬਾਈਲ : 98764-52223

ਪਿਛਲੀ ਖ਼ਬਰ ਗਰਮੀਆਂ ਵਿਚ ਹਲਕੇ ਰੰਗਾਂ ਦੇ ਕੱਪੜੇ ਪਹਿਨਣ ਦਾ ਵਿਗਿਆਨ ਅਗਲੀ ਖ਼ਬਰ ਕੱਲ੍ਹ ਮਾਂ ਦਿਵਸ 'ਤੇ ਵਿਸ਼ੇਸ਼-ਬਾਲ ਕਵਿਤਾ-ਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।