13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੱਲ੍ਹ ਮਾਂ ਦਿਵਸ 'ਤੇ ਵਿਸ਼ੇਸ਼-ਬਾਲ ਕਵਿਤਾ-ਮਾਂ

ਅਜੀਤ ਡੈਸਕ 09-05-2026

ਮੈਨੂੰ ਲੱਗਦੀ ਪਿਆਰੀ ਮਾਂ,
ਮਾਂ ਜਿਹਾ ਕੋਈ ਰਿਸ਼ਤਾ ਨਾ।
ਮਾਂ ਨੇ ਗੋਦ ਵਿਚ ਖਿਡਾਇਆ,
ਉਂਗਲੀ ਫੜ੍ਹ ਤੁਰਨਾ ਸਿਖਾਇਆ।
ਛੱਡਣ ਜਾਂਦੀ ਰੋਜ਼ ਸਕੂਲੇ,
ਟਿਫ਼ਨ ਦੇਣਾ ਕਦੇ ਨਾ ਭੁੱਲੇ।
ਕਦੇ ਕਦੇ ਖੁਆਵੇ ਚੂਰੀ,
ਹਰ ਰੀਝ ਮੇਰੀ ਕਰਦੀ ਪੂਰੀ।
ਡੈਡੀ ਜੇਕਰ ਡਾਂਟ ਲਗਾਵੇ,
ਮਾਂ ਝੱਟ ਮੂਹਰੇ ਆ ਜਾਵੇ।
ਘੁੱਟ ਕੇ ਆਪਣੇ ਸੀਨੇ ਲਾਉਂਦੀ,
ਪਿਆਰ ਨਾਲ ਗ਼ਲਤੀ ਸਮਝਾਉਂਦੀ।
ਮੇਰੇ ਦੁਖ ਨੂੰ ਆਪਣਾ ਜਾਣੇ,
ਮੇਰੀ ਖੁਸ਼ੀ ਵਿਚ ਖੁਸ਼ੀ ਮਾਣੇ।
ਦੁਖ ਮੇਰਾ ਸਹਿ ਨਾ ਪਾਵੇ,
ਹੌਂਸਲਾ ਮੇਰਾ ਸਦਾ ਵਧਾਵੇ।
ਮਾਂ ਵਿਚ ਵਸਦਾ ਏ ਭਗਵਾਨ,
ਮਾਂ ਬਾਝੋਂ ਜਾਪੇ ਸੁੰਨਾ ਜਹਾਨ।

-ਹਰਿੰਦਰ ਸਿੰਘ ਗੋਗਨਾ
ਆਰ.ਟੀ.ਆਈ. ਸੈੱਲ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 98723-25960

ਪਿਛਲੀ ਖ਼ਬਰ ਮਰਦਮਸ਼ੁਮਾਰੀ ਅਗਲੀ ਖ਼ਬਰ ਮਿਲਨਾਡੂ ਵਿਚ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਸਮਰਥਨ ਨਾਲ ਟੀਵੀਕੇ ਸਰਕਾਰ ਬਣਨ ਦਾ ਰਸਤਾ ਸਾਫ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।