05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਾਲ ਗੀਤ ਸ਼ਰਾਰਤੀ ਚੂਹਾ

ਅਜੀਤ ਡੈਸਕ 04-04-2026

* ਮਲਕੀਤ ਸਿੰਘ ਗਿੱਲ (ਭੱਠਲਾਂ) *


ਟਕ ਟਕ ਦੀ ਆਵਾਜ਼ ਪਈ ਆਵੇ
ਜਿਵੇਂ ਚੀਜ਼ ਕੋਈ ਟੁੱਕੀਂ ਜਾਵੇ
ਜਦੋਂ ਖੋਲ੍ਹਿਆ ਸੀ ਮੈਂ ਬੂਹਾ।

ਵੇਖਿਆ ਇਕ ਸ਼ਰਾਰਤੀ ਚੂਹਾ,
ਗਿੱਠ ਕੁ ਲੰਮੀ ਪੂਛ ਓਸ ਦੀ
ਚੂੰ ਚੂੰ ਕਰਦੀ ਚੂਕ ਓਸਦੀ
ਖੀਰੇ ਵਰਗਾ ਗੋਲ ਜਾ ਢੂਹਾ
ਵੇਖਿਆ ਅੱਜ...।

ਕੰਨ ਸੀ ਉਹਦੇ ਤਿੱਖੇ-ਤਿੱਖੇ
ਵਾਲ ਚੂਹੇ ਦੇ ਭੂਰੇ ਚਿੱਟੇ
ਕੂਲਾ ਜਾ ਸੀ ਜਦ ਮੈਂ ਛੂਹਾ
ਵੇਖਿਆ ਅੱਜ...।

ਵੜ ਜਾਂਦਾ ਉਹ ਵਿਚ ਰਸੋਈ
ਛੱਡਦਾ ਚੀਜ਼ ਨਾ ਸਾਬਤ ਕੋਈ
ਮੂੰਹ ਉਸ ਦਾ ਜਿਵੇਂ ਕੋਈ ਸੂਆ।
ਵੇਖਿਆ ਅੱਜ...।

ਭਾਲ ਭਾਲ ਕੇ ਬਿੱਲੀ ਥੱਕੀ
ਖੱਡ 'ਚ ਵੜ ਗਿਆ ਅੱਖ ਝਮੱਕੀ
ਜ਼ੋਰ ਲਗਾਇਆ ਨਾ ਉਹ ਮੂਆ।
ਵੇਖਿਆ ਅੱਜ...।

ਪੇਟੀ ਥੱਲੇ ਜਿੰਦਰਾ ਲਾਇਆ
'ਗਿੱਲ ਮਲਕੀਤ' ਨੇ ਮਸਾਂ ਫਸਾਇਆ
ਫੇਰ ਟਪਾ ਕੇ ਆਇਆ ਸੂਆ
ਵੇਖਿਆ ਅੱਜ ਸ਼ਰਾਰਤੀ ਚੂਹਾ।

-ਸੰਪਰਕ : 79865-28225
ਵਟਸਐਪ : 94174-90943

ਪਿਛਲੀ ਖ਼ਬਰ ਬਾਲ ਗੀਤ ਸਕੂਲ ਹੈ ਸਾਡਾ ਬੜਾ ਮਹਾਨ * ਰਘੁਵੀਰ ਸਿੰਘ ਕਲੋਆ * ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।