03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਫੇਸ਼ੀਅਲ ਰੱਖਦਾ ਹੈ ਤੁਹਾਡੀ ਚਮੜੀ ਦੀ ਰੌਣਕ ਬਰਕਰਾਰ

ਫੇਸ਼ੀਅਲ ਰੱਖਦਾ ਹੈ ਤੁਹਾਡੀ ਚਮੜੀ ਦੀ ਰੌਣਕ ਬਰਕਰਾਰ

ਅਜੀਤ ਡੈਸਕ 03-09-2026

 

ਅਕਸਰ ਸੁੰਦਰਤਾ ਮਾਹਿਰ ਇਹ ਰਾਇ ਦਿੰਦੇ ਹਨ ਕਿ 25 ਸਾਲ ਦੀ ਉਮਰ ਦੇ ਬਾਅਦ ਫੇਸ਼ੀਅਲ ਕਰਵਾਉਣਾ ਚਾਹੀਦਾ ਪਰ ਵਧਦੇ ਪ੍ਰਦੂਸ਼ਣ ਵਿਚ ਜਵਾਨ ਤੋਂ ਜਵਾਨ ਚਮੜੀ ਦੀ ਰੌਣਕ ਗੁਆਚ ਚੁੱਕੀ ਹੈ ਇਸ ਲਈ ਜਵਾਨ ਚਮੜੀ ਦੀ ਦੇਖਭਾਲ ਦੀ ਓਨੀ ਜ਼ਰੂਰਤ ਹੁੰਦੀ ਹੈ ਜਿੰਨੀ ਵਧਦੀ ਉਮਰ ਵਿਚ, ਅਖੀਰ ਚਮੜੀ ਦੀ ਲਗਾਤਾਰ ਦੇਖਭਾਲ ਕਰੋ | ਹਫ਼ਤੇ ਵਿਚ ਇਕ ਵਾਰ ਤੁਸੀਂ ਘਰ 'ਚ ਹੀ ਫੇਸ਼ੀਅਲ ਕਰੋ, ਤਾਂ ਕਿ ਤੁਹਾਡੇ ਚਿਹਰੇ ਦੀ ਚਮੜੀ ਦੀ ਰੌਣਕ ਬਰਕਰਾਰ ਰਹੇ |
ਆਪਣੇ ਚਿਹਰੇ ਨੂੰ  ਕਲੀਜਿੰਗ ਮਿਲਕ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ | ਕਲੀਜਿੰਗ ਮਿਲਕ ਨੂੰ  ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ | ਫਿਰ ਰੂੰ ਨਾਲ ਪੋਲੇ ਹੱਥਾਂ ਨਾਲ ਸਾਫ਼ ਕਰੋ | ਫਿਰ ਸਾਫ਼ ਰੂੰ ਨੂੰ  ਪਾਣੀ ਵਿਚ ਭਿਉਂ ਕੇ ਚਿਹਰੇ ਨੂੰ  ਚੰਗੀ ਤਰ੍ਹਾਂ ਸਾਫ਼ ਕਰੋ |
ਚਮੜੀ ਨੂੰ  ਡੂੰਘਾਈ ਤੋਂ ਸਾਫ਼ ਕਰਨ ਲਈ ਤੁਸੀਂ ਫੇਸ਼ੀਅਲ ਸਕਰੱਬ ਜਾਂ ਘਰੇਲੂ ਸਮੱਗਰੀ ਨਾਲ ਬਣੇ ਸਕਰੱਬ ਦੀ ਵੀ ਵਰਤੋਂ ਕਰ ਸਕਦੇ ਹੋ | ਸਕਰਬਿੰਗ ਨਾਲ ਬਲੈਕ ਹੈੱਡਸ ਤੇ ਮਿ੍ਤ ਚਮੜੀ ਹਟਾਈ ਜਾਂਦੀ ਹੈ | ਤੁਸੀਂ ਸਕਰੱਬ ਲਗਾਓ ਅਤੇ ਉਸ ਦੇ ਉੱਪਰ ਕਲੀਜਿੰਗ ਮਿਲਕ ਲਗਾ ਕੇ ਚਮੜੀ ਨੂੰ  ਸਾਫ਼ ਕਰੋ |
 ਜੇਕਰ ਤੁਹਾਡੀ ਚਮੜੀ 'ਤੇ ਮੁਹਾਂਸੇ ਹਨ ਤਾਂ ਸਕਰੱਬ ਦੀ ਵਰਤੋਂ ਬਿਲਕੁਲ ਨਾ ਕਰੋ | ਇਸ ਨਾਲ ਚਮੜੀ 'ਤੇ ਇਨਫੈਕਸ਼ਨ ਹੋ ਸਕਦਾ ਹੈ |
ਹੁਣ ਚਮੜੀ ਦੀ ਮਸਾਜ ਕਰੋ, ਕਿਉਂਕਿ ਮਸਾਜ ਨਾਲ ਚਮੜੀ ਨੂੰ  ਪੋਸ਼ਣ ਮਿਲਦਾ ਹੈ ਤੇ ਖੂਨ ਸੰਚਾਰ ਤੇਜ਼ ਹੁੰਦਾ ਹੈ | ਚਿਹਰੇ 'ਤੇ ਕੋਲਡ ਕ੍ਰੀਮ ਲਗਾਓ ਅਤੇ ਹਲਕੇ ਜਿਹੇ ਪਾਣੀ ਨੂੰ  ਹੱਥ ਵਿਚ ਲੈ ਕੇ ਚਿਹਰੇ 'ਤੇ ਹੱਥਾਂ ਨੂੰ  ਉੱਪਰ ਤੋਂ ਹੇਠਾਂ ਤੱਕ ਸਟ੍ਰੋਕਸ ਲਗਾਓ | ਮਾਲਿਸ਼ ਕਰਦੇ ਸਮੇਂ ਤੁਹਾਡੇ ਹੱਥ ਚਿਹਰੇ 'ਤੇ ਆਊਟਵਰਡ ਜਾਂ ਅਪਵਰਡ ਹੀ ਚੱਲਣ | 15 ਮਿੰਟ ਤੱਕ ਮਸਾਜ ਕਰੋ |
ਕਦੀ ਵੀ ਅੱਖਾਂ ਦੇ ਹੇਠਾਂ ਵੱਲ ਜ਼ਿਆਦਾ ਮਾਲਿਸ਼ ਨਾ ਕਰੋ | ਇਥੇ ਮਾਲਿਸ਼ ਲਈ ਉਂਗਲੀਆਂ ਦੇ ਪੋਰਿਆਂ ਦੀ ਵਰਤੋਂ ਕਰੋ, ਉਹ ਵੀ ਬਹੁਤ ਘੱਟ | ਇਥੋਂ ਦੀ ਚਮੜੀ ਬਹੁਤ ਹੀ ਨਾਜ਼ੁਕ ਹੁੰਦੀ ਹੈ | ਇਥੇ ਫੇਸ ਮਾਸਕ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ |
ਬਰਫ਼ ਦੇ ਟੁਕੜੇ ਲਓ ਅਤੇ ਚਿਹਰੇ ਨੂੰ  ਸਾਫ਼ ਕਰੋ | ਕਿਊਬਸ ਨੂੰ  ਇਕ ਹੀ ਥਾਂ 'ਤੇ ਜ਼ਿਆਦਾ ਦੇਰ ਨਾ ਰੱਖੋ | ਫਿਰ ਰੂੰ ਗੇਂਦ ਨਾਲ ਚਿਹਰੇ ਨੂੰ  ਸਾਫ਼ ਕਰ ਲਓ ਜਾਂ ਠੰਢੇ ਪਾਣੀ ਨਾਲ ਚਿਹਰੇ ਨੂੰ  ਧੋ ਲਓ |
ਫੇਸ ਮਾਸਕ ਚਿਹਰੇ ਦੀ ਚਮੜੀ ਨੂੰ  ਸਿਹਤਮੰਦ ਬਣਾਉਂਦੇ ਹਨ | ਉਂਝ ਤਾਂ ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੇ ਫੇਸ ਮਾਸਕ ਮੌਜੂਦ ਹਨ ਪਰ ਤੁਸੀਂ ਫੇਸ ਮਾਸਕ ਖ਼ਰੀਦਦੇ ਸਮੇਂ ਧਿਆਨ ਰੱਖੋ ਕਿ ਉਹ ਤੁਹਾਡੀ ਚਮੜੀ ਦੇ ਅਨੁਸਾਰ ਹੋਣ | ਘਰ 'ਚ ਵੀ ਤੁਸੀਂ ਫੇਸ ਮਾਸਕ ਬਣਾ ਸਕਦੇ ਹੋ | 1 ਚਮਚ ਦਹੀਂ, 1 ਚਮਚ ਸ਼ਹਿਦ, ਅੱਧਾ ਚਮਚ ਚੰਦਨ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਓ | ਇਹ ਸਭ ਤਰ੍ਹਾਂ ਦੀ ਚਮੜੀ ਲਈ ਸਹੀ ਹੈ |
ਮਾਸਕ ਲਗਾਉਂਦੇ ਸਮੇਂ ਅੱਖਾਂ 'ਤੇ ਖੀਰੇ ਦੇ ਦੋ ਟੁਕੜੇ ਜਾਂ ਰੂੰ ਨੂੰ  ਗੁਲਾਬ ਜਲ ਵਿਚ ਡੁਬੋ ਕੇ ਰੱਖ ਲਓ | ਇਸ ਨਾਲ ਅੱਖਾਂ ਦੇ ਹੇਠਾਂ ਪਏ ਕਾਲੇ ਧੱਬੇ ਘੱਟ ਹੁੰਦੇ ਹਨ |
15 ਮਿੰਟ ਬਾਅਦ ਚਿਹਰੇ ਉੱਤੋਂ ਮਾਸਕ ਲਾਹ ਲਓ | ਮਾਸਕ ਕਦੀ ਵੀ ਰਗੜ ਕੇ ਨਾ ਲਾਹੋ | ਠੰਢੇ ਪਾਣੀ ਨਾਲ ਮਾਸਕ ਲਾਹੋ | ਇਸ ਤੋਂ ਬਾਅਦ ਰੂੰ ਨੂੰ  ਗੁਲਾਬ ਜਲ ਵਿਚ ਭਿਉਂ ਕੇ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰ ਲਓ | ਫਿਰ ਚਿਹਰੇ ਨੂੰ  ਤੌਲੀਏ ਨਾਲ ਪੂੰਝ ਕੇ ਹਲਕਾ ਮਾਈਸਚਰਾਈਜ਼ਰ ਕਰੋ |
-0-

ਪਿਛਲੀ ਖ਼ਬਰ ਪੰਜਾਬ ਦੀ ਪਹਿਲੀ ਪ੍ਰੋਫੈਸ਼ਨਲ ਮਹਿਲਾ ਵੈਲਡਰ ਹਰਪਾਲ ਕੌਰ ਧੰਜਲ ਅਗਲੀ ਖ਼ਬਰ ਰਸੋਈ ਵਾਸਤੇ ਕੁਝ ਨੁਕਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।