ਜੇਕਰ ਤੁਸੀਂ ਸੂਜੀ ਦਾ ਹਲਵਾ ਬਣਾ ਰਹੇ ਹੋ ਤਾਂ ਸੂਜੀ ਨੂੰ ਭੁੰਨਦੇ ਸਮੇਂ ਲਗਾਤਾਰ ਹਿਲਾਉਂਦੇ ਰਹੋ ਨਹੀਂ ਤਾਂ ਸੂਜੀ ਸੜ ਜਾਵੇਗੀ | ਜਦੋਂ ਸੂਜੀ ਭੁੱਜ ਜਾਵੇ, ਪਾਣੀ ਪਾਉਣ ਤੋਂ ਬਾਅਦ ਵੀ ਸੂਜੀ ਨੂੰ ਲਗਾਤਾਰ ਹਿਲਾਉਂਦੇ ਰਹੋ ਨਹੀਂ ਤਾਂ ਹਲਵੇ ਵਿਚ ਗੰਢਾਂ ਪੈ ਜਾਣਗੀਆਂ ਅਤੇ ਕੜਾਹੀ ਦੇ ਤਲੇ ਨਾਲ ਲੱਗ ਸਕਦੀ ਹੈ | ਬਚੀ ਸੂਜੀ ਨੂੰ ਹਮੇਸ਼ਾ ਠੰਢਾ ਕਰਕੇ ਡੱਬੇ ਵਿਚ ਸਟੋਰ ਕਰੋ ਨਹੀਂ ਤਾਂ ਕੀੜਾ ਲੱਗ ਸਕਦਾ ਹੈ |
ਜੇਕਰ ਬਣਾਉਣੀ ਪਵੇ ਫਟਾਫਟ ਸਵੀਟ ਡਿਸ਼ ਤਾਂ ਇਕ ਪਾਸੇ ਸੂਜੀ ਭੁੰਨੋ, ਦੂਜੇ ਪਾਸੇ ਦੁੱਧ ਉਬਾਲੋ | ਚਾਰ ਪੰਜ ਵਾਰ ਦੁੱਧ ਉਬਲਣ ਤੋਂ ਬਾਅਦ ਉਸ ਵਿਚ ਭੁੱਜੀ ਸੂਜੀ, ਡ੍ਰਾਈ ਫਰੂਟ ਕੱਟਿਆ ਹੋਇਆ ਅਤੇ ਚੀਨੀ ਪਾਓ | ਸਵੀਟ ਡਿਸ਼ ਤਿਆਰ ਹੋ ਜਾਵੇਗੀ |
ਨਾਰੀਅਲ ਦਾ ਛਿਲਕਾ ਲਾਹੁਣ ਲਈ ਉਸ ਨੂੰ ਅੱਧਾ ਘੰਟਾ ਪਹਿਲਾਂ ਪਾਣੀ ਵਿਚ ਪਾਓ |
ਤਲੇ ਪਨੀਰ ਦੀ ਸਬਜ਼ੀ ਨਰਮ ਬਣਾਉਣ ਲਈ ਪਨੀਰ ਦੇ ਟੁਕੜੇ ਤਲ ਕੇ ਗਰਮ ਪਾਣੀ ਵਿਚ ਕੁਝ ਦੇਰ ਲਈ ਪਾ ਦਿਓ, ਫਿਰ ਸਬਜ਼ੀ ਵਿਚ ਵਰਤੋ | ਪਨੀਰ ਨਰਮ ਰਹੇਗਾ |
ਕਟਲੇਟ ਤਲਣ ਤੋਂ ਪਹਿਲਾਂ ਕਟਲੇਟ ਬਣਾ ਕੇ ਫਰਿੱਜ ਵਿਚ ਕੁਝ ਦੇਰ ਲਈ ਰੱਖੋ, ਫਿਰ ਤਲੋ, ਜ਼ਿਆਦਾ ਕ੍ਰਿਸਪੀ ਬਣਨਗੇ |
ਅਰਬੀ ਨੂੰ ਹਮੇਸ਼ਾ ਅਜਵਾਇਣ ਨਾਲ ਤੜਕਾ ਲਗਾਓ, ਕੱਦੂ ਤੇ ਕੜ੍ਹੀ ਨੂੰ ਹਿੰਗ ਤੇ ਮੇਥੀ ਦਾਣੇ ਨਾਲ ਤੜਕਾ ਲਗਾਓ |
ਆਲੂ ਉਬਾਲਦੇ ਸਮੇਂ ਪਾਣੀ ਵਿਚ ਥੋੜ੍ਹਾ ਜਿਹਾ ਸਿਰਕਾ ਮਿਲਾ ਦਿਓ, ਆਲੂ ਛੇਤੀ ਉੱਬਲਣਗੇ ਅਤੇ ਫਟਣਗੇ ਵੀ ਨਹੀਂ |
-0-