ਜੇਕਰ ਤੁਸੀਂ ਆਪਣੇ ਨਾਲ ਗਰਮੀਆਂ ਵਿਚ ਘੁੰਮਣ ਵੇਲੇ ਕੁਝ ਜ਼ਰੂਰੀ ਸੁੰਦਰਤਾ ਵਾਲੀਆਂ ਚੀਜ਼ਾਂ ਰੱਖਦੇ ਹੋ ਤਾਂ ਤੁਸੀਂ ਇਸ ਮੌਸਮ ਵਿਚ ਚਮੜੀ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਖ਼ੁਦ ਨੂੰ ਬਚਾ ਸਕਦੇ ਹੋ। ਇਸ ਲਈ ਮੇਰਾ ਇਹ ਸੁਝਾਅ ਹੈ ਕਿ ਆਪਣੇ ਸਾਮਾਨ ਵਿਚ ਇਕ ਛੋਟਾ ਜਿਹਾ 'ਬਿਊਟੀ ਬੈਗ' ਵੀ ਲੈ ਚੱਲੋ ਅਤੇ ਨਿਸਚਿੰਤ ਹੋ ਕੇ ਪਹਾੜਾਂ ਦਾ ਅਨੰਦ ਲੋ।
ਫੇਸ ਵਾਈਪਸ : ਗਰਮੀਆਂ ਵਿਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਪਸੀਨੇ ਨਾਲ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿਚ ਤੇਜ਼ ਧੁੱਪ ਦੀ ਵਜ੍ਹਾ ਨਾਲ ਤੇਲ ਵਾਲੀ ਚਮੜੀ ਜ਼ਿਆਦਾ ਤੇਲ ਵਾਲੀ ਹੋ ਜਾਂਦੀ ਹੈ, ਜਿਸ ਨਾਲ ਚਿਹਰੇ 'ਤੇ ਗੰਦਗੀ, ਤੇਲ ਜੰਮ ਜਾਂਦਾ ਹੈ। ਇਸ ਨਾਲ ਚਿਹਰਾ ਡਲ ਹੋ ਜੰਦਾ ਹੈ ਅਤੇ ਮੇਕਅੱਪ ਵੀ ਖ਼ਰਾਬ ਹੋ ਜਾਂਦਾ ਹੈ। ਇਸ ਲਈ ਜਦੋਂ ਵੀ ਗਰਮੀਆਂ ਵਿਚ ਤੁਸੀਂ ਘੁੰਮਣ ਜਾਓ ਤਾਂ ਆਪਣੇ ਨਾਲ ਫੇਸ ਵਾਈਪਸ ਜ਼ਰੂਰ ਰੱਖੋ। ਚਿਹਰੇ ਨੂੰ ਸਾਫ਼ ਕਰਨ ਲਈ ਫੇਸ਼ੀਅਲ ਵਾਈਪਸ ਦੀ ਵਰਤੋਂ ਬਹੁਤ ਸੌਖੀ ਹੈ, ਸਹੂਲਤ ਅਨੁਸਾਰ ਅਤੇ ਚੰਗਾ ਮੰਨਿਆ ਜਾਂਦਾ ਹੈ। ਫੇਸ਼ੀਅਲ ਵਾਈਪਸ ਨਾਲ ਹੱਥੋ-ਹੱਥ ਬਿਨਾਂ ਪਾਣੀ ਦੇ ਚਿਹਰੇ ਦੀ ਚਮੜੀ ਸਾਫ਼ ਵੀ ਹੋ ਜਾਂਦੀ ਹੈ ਅਤੇ ਚਿਹਰੇ ਦੀ ਨਾੜੀਆਂ ਵਿਚ ਖੂਨ ਦਾ ਦੌਰਾ ਵੀ ਵਧਦਾ ਹੈ।
ਵਾਟਰ ਪਰੂਫ ਕੱਜਲ : ਔਰਤਾਂ ਆਪਣੀ ਸੁੰਦਰਤਾ ਨੂੰ ਨਿਖਾਰਨ ਵਿਚ ਅੱਖਾਂ 'ਤੇ ਕਾਫ਼ੀ ਧਿਆਨ ਦਿੰਦੀਆਂ ਹਨ। ਕੱਜਲ ਦੇ ਬਿਨਾਂ ਅੱਖਾਂ ਅਧੂਰੀਆਂ ਜਿਹੀਆਂ ਰਹਿੰਦੀਆਂ ਹਨ।
ਗਰਮੀਆਂ ਦੇ ਮੌਸਮ ਵਿਚ ਗਰਮੀ ਅਤੇ ਪਸੀਨੇ ਨਾਲ ਕੱਜਲ ਫੈਲਣ ਦੀ ਸਮੱਸਿਆ ਆਮ ਹੈ। ਇਸ ਸਮੱਸਿਆ ਤੋਂ ਬਚਣ ਲਈ ਵਾਟਰ ਪਰੂਫ਼ ਕੱਜਲ ਤੁਹਾਡੀ ਮਦਦ ਕਰ ਸਕਦਾ ਹੈ। ਵਾਟਰ ਪਰੂਫ਼ ਕੱਜਲ ਅੱਖਾਂ 'ਤੇ ਲੰਮੇ ਸਮੇਂ ਤੱਕ ਰਹਿੰਦਾ ਹੈ। ਇਹ ਅੱਖਾਂ ਨੂੰ ਪ੍ਰੇਸ਼ਾਨ ਨਹੀਂ ਕਰਦਾ ਅਤੇ ਸੈਂਸਟਿਵ ਅੱਖਾਂ ਵਾਲੀਆਂ ਔਰਤਾਂ ਲਈ ਵੀ ਸਹੀ ਹੁੰਦਾ ਹੈ।
ਜੈੱਲ ਆਧਾਰਿਤ ਕੱਜਲ 12 ਘੰਟਿਆਂ ਤੱਕ ਟਿਕਿਆ ਰਹਿੰਦਾ ਹੈ, ਜਿਸ ਨੂੰ ਤੁਸੀਂ ਬਰੁਸ਼ ਦੀ ਮਦਦ ਨਾਲ ਲਗਾ ਸਕਦੇ ਹੋ। ਜਿਥੋਂ ਤੱਕ ਸੰਭਵ ਹੋਵੇ ਤਾਂ ਕੱਜਲ ਦੀ ਪਤਲੀ ਲਾਈਨ ਲਗਾਓ। ਪਤਲੀ ਲਾਈਨ ਘੱਟ ਫੈਲਦੀ ਹੈ, ਜਿਸ ਨਾਲ ਤੁਹਾਡਾ ਚਿਹਰਾ ਪੂਰਾ ਦਿਨ ਸਾਫ਼ ਅਤੇ ਸੁੰਦਰ ਦਿੱਸਦਾ ਹੈ। ਪਤਲੀ ਲਾਈਨ ਜ਼ਿਆਦਾ ਕੁਦਰਤੀ ਦਿਸਦੀ ਹੈ ਅਤੇ ਯਾਤਰਾ ਦੌਰਾਨ ਮੇਕਅੱਪ ਲਈ ਸਭ ਤੋਂ ਜ਼ਿਆਦਾ ਸਹੀ ਹੁੰਦੀ ਹੈ ਕਿਉਂਕਿ ਪਤਲੀ ਲਾਈਨ ਨੂੰ ਠੀਕ ਕਰਨਾ ਵੀ ਸੌਖਾ ਹੁੰਦਾ ਹੈ।
ਗਿਲਟਰ : ਜਦੋਂ ਵੀ ਤੁਹਾਨੂੰ ਆਮ ਤੌਰ 'ਤੇ ਰਾਤ ਨੂੰ ਬਾਹਰ ਪਾਰਟੀਆਂ ਵਿਚ ਜ਼ਰੂਰੀ ਜਾਣਾ ਪੈਂਦਾ ਹੈ ਤਾਂ ਰਾਤ ਸਮੇਂ ਅੱਖਾਂ ਅਤੇ ਨਹੁੰਆਂ ਦੀ ਦਿੱਖ ਨੂੰ ਬਿਹਤਰ ਕਰਨ ਲਈ ਗਿਲਟਰ ਦੀ ਵਰਤੋਂ ਕਰਨੀ ਚਾਹਦੀ, ਜਿਸ ਨਾਲ ਤੁਸੀਂ ਹੋਰਾਂ ਤੋਂ ਬਿਹਤਰ ਦਿਸੋ। ਗਿਲਟਰ ਨਹੁੰਆਂ ਨੂੰ ਇਕ ਨਵੀਂ ਦਿੱਖ ਦਿੰਦਾ ਹੈ ਜਿਸ ਨਾਲ ਸਾਧਾਰਨ ਮੈਨੀਕਿਓਰ ਵੀ ਖ਼ਾਸ ਦਿਸਣ ਲਗਦਾ ਹੈ।
ਗਿਲਟਰ ਮੈਨੀਕਿਓਰ ਅਣਗਿਣਤ ਤਰ੍ਹਾਂ ਦੇ ਕਸਟਮਾਈਜੇਸ਼ਨ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਵੱਖ-ਵੱਖ ਸਾਈਜ਼, ਰੰਗਾਂ ਅਤੇ ਫਿਨਿਸ਼ ਦੇ ਨਾਲ ਤੁਹਾਡੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦਾ ਹੈ।
ਗਿਲਟਰ ਕਈ ਤਰ੍ਹਾਂ ਦੇ ਨਹੁੰਆਂ ਅਤੇ ਉਨ੍ਹਾਂ ਦੀ ਲੰਬਾਈ 'ਤੇ ਬਹੁਤ ਖ਼ੂਬਸੂਰਤ ਲਗਦਾ ਹੈ। ਚਾਹੇ ਤੁਹਾਡੇ ਨਹੁੰ ਛੋਟੇ ਹੋਣ ਜਾਂ ਲੰਮੇ ਐਕਸਟੈਂਸ਼ਨ, ਗਿਲਟਰ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਵਧਾ ਸਕਦਾ ਹੈ ਅਤੇ ਉਨ੍ਹਾਂ ਨੂੰ ਆਕਰਸ਼ਕ ਅਤੇ ਸੁੰਦਰ ਬਣਾ ਸਕਦਾ ਹੈ।
ਡ੍ਰਾਈ ਸ਼ੈਂਪੂ : ਜਦੋਂ ਵੀ ਤੁਸੀਂ ਯਾਤਰਾ ਕਰ ਰਹੇ ਹੁੰਦੇ ਹੋ ਤਾਂ ਸਮੇਂ ਦੀ ਹਮੇਸ਼ਾ ਕਮੀ ਰਹਿੰਦੀ ਹੈ ਅਤੇ ਵਾਲਾਂ ਨੂੰ ਧੋਣ ਦਾ ਘੱਟ ਸਮਾਂ ਹੀ ਮਿਲ ਪਾਉਂਦਾ ਹੈ। ਇਸ ਤਰ੍ਹਾਂ 'ਚ ਡ੍ਰਾਈ ਸ਼ੈਂਪੀ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਡ੍ਰਾਈ ਸ਼ੈਂਪੂ ਪਾਣੀ ਰਹਿਤ ਉਤਪਾਦ ਹੈ, ਜੋ ਨਾਲ ਵਾਲਾਂ ਨੂੰ ਸਾਫ਼ ਕਰਨ ਲਈ ਆਮ ਤੌਰ 'ਤੇ ਸਪਰੇਅ ਜਾਂ ਪਾਊਡਰ ਦੇ ਰੂਪ ਵਿਚ ਵਰਤੋਂ ਕੀਤਾ ਜਾਂਦਾ ਹੈ। ਇਸ ਨੂੰ ਸਿਰ ਦੀ ਚਮੜੀ 'ਤੇ ਲਗਾਇਆ ਜਾਂਦਾ ਹੈ ਅਤੇ ਇਹ ਵਾਲਾਂ ਤੋਂ ਤੇਲ ਜਾਂ ਸੀਬਮ ਨੂੰ ਸੋਕ ਲੈਂਦਾ ਹੈ, ਜਿਸ ਨਾਲ ਵਾਲ ਸਾਫ਼ ਅਤੇ ਤਰੋਤਾਜ਼ਾ ਦਿਸਦੇ ਹਨ। ਜੇਕਰ ਤੁਹਾਡੀ ਖੋਪੜੀ ਸੰਵੇਦਨਸ਼ੀਲ ਹੈ ਤਾਂ ਤੁਹਾਨੂੰ ਅਲਕੋਹਲ ਆਧਾਰਿਤ ਜਾਂ ਸੁਗੰਧਿਤ ਡ੍ਰਾਈ ਸ਼ੈਂਪੂ ਤੋਂ ਬਚਣਾ ਚਾਹੀਦਾ। ਕੁਝ ਡ੍ਰਾਈ ਸ਼ੈਂਪੂ ਵੱਖ-ਵੱਖ ਸ਼ੇਡਜ਼ ਵਿਚ ਵੀ ਆਉਂਦੇ ਹਨ ਜੋ ਕਿ ਤੁਹਾਡੇ ਵਾਲਾਂ ਦੀ ਸ਼ੇਡ ਨਾਲ ਮੈਚ ਕਰਦੇ ਹਨ।
ਗਰਮੀਆਂ ਵਿਚ ਘੁੰਮਣ ਜਾਣ ਵੇਲੇ...
ਅਜੀਤ ਡੈਸਕ
02-04-2026