19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪਰਮਾਤਮਾ ਵਲੋਂ ਮਿਲਿਆ ਤੋਹਫ਼ਾ ਹੈ 'ਜ਼ਿੰਦਗੀ'

ਅਜੀਤ ਡੈਸਕ 19-02-2026

ਜ਼ਿੰਦਗੀ ਖੂਬਸੂਰਤ ਹੈ। ਹਰ ਵਿਅਕਤੀ ਜ਼ਿੰਦਗੀ ਨੂੰ ਆਪਣੇ ਮੁਤਾਬਕ ਬਸਰ ਕਰਦਾ ਹੈ। ਹਰ ਇਨਸਾਨ ਜ਼ਿੰਦਗੀ ਨੂੰ ਆਪੋ-ਆਪਣੇ ਨਜ਼ਰੀਏ ਨਾਲ ਦੇਖਦਾ ਹੈ। ਕਿਸੇ ਦੀ ਨਜ਼ਰ ਵਿਚ ਜ਼ਿੰਦਗੀ ਚਲੋ-ਚਲੀ ਦਾ ਮੇਲਾ ਹੈ। ਅਕਸਰ ਕਹਿੰਦੇ ਹਨ ਕਿ ਜਦੋਂ ਸਾਹਾਂ ਨੇ ਮੁੱਕ ਜਾਣਾ ਹੈ, ਉਦੋਂ ਇਨਸਾਨ ਇੱਥੋਂ ਰੁਖਸਤ ਕਰ ਜਾਂਦਾ ਹੈ। ਕੋਈ ਜ਼ਿੰਦਗੀ ਨੂੰ ਬੋਝ ਸਮਝ ਕੇ ਕੱਟਦਾ ਹੈ। ਕੋਈ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਕੇ ਵਧੀਆ ਬਸਰ ਕਰਦਾ ਹੈ, ਵੈਸੇ ਜ਼ਿੰਦਗੀ ਇੱਕ ਯਾਤਰਾ ਹੈ, ਜਿਸ ਵਿਚ ਖੁਸ਼ੀ, ਗ਼ਮੀ, ਅਨੁਭਵ ਪਿਆਰ, ਨਫ਼ਰਤ, ਮੋਹ ਆਦੀ ਨਾਲ-ਨਾਲ ਚਲਦੇ ਰਹਿੰਦੇ ਹਨ। ਖੁੱਲ ਕੇ ਜ਼ਿੰਦਗੀ ਜਿਊਣੀ ਚਾਹੀਦੀ ਹੈ। ਸੁੱਖ ਦੁੱਖ ਜ਼ਿੰਦਗੀ ਦੇ ਪਰਛਾਵੇਂ ਹਨ। ਸਾਨੂੰ ਹਮੇਸ਼ਾ ਉਮੀਦ, ਸਕਾਰਾਤਮਿਕ ਸੋਚ ਨਾਲ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਕਦੇ ਵੀ ਜ਼ਿੰਦਗੀ ਨੂੰ ਬੋਝ ਨਾ ਸਮਝੋ, ਜਿੰਦਗੀ ਨੂੰ ਪਿਆਰ ਕਰੋ ਅਤੇ ਹਰ ਪਲ ਦਾ ਆਨੰਦ ਲਵੋ। ਵਧੀਆ ਜ਼ਿੰਦਗੀ ਬਸਰ ਕਰਨ ਲਈ ਆਪਣੇ-ਆਪ ਨਾਲ ਗੱਲਾਂ ਮਾਰੋ। ਹਰ ਇਨਸਾਨ ਦੀ ਜ਼ਿੰਦਗੀ ਦੇ ਸਫ਼ਰ ਵਿਚ ਚੁਣੌਤੀਆਂ, ਦੁੱਖ ਜ਼ਰੂਰ ਆਉਂਦੇ ਹਨ, ਪਰ ਇਹ ਸਭ ਸਾਡੀ ਖੁਸ਼ੀ ਨੂੰ ਖ਼ਤਮ ਨਹੀਂ ਕਰ ਸਕਦੇ, ਸਗੋਂ ਸਾਨੂੰ ਅੰਦਰੋਂ ਮਜ਼ਬੂਤ ਕਰ ਦਿੰਦੇ ਹਨ। ਜ਼ਿੰਦਗੀ ਵਿਚ ਕੁਝ ਨਾ ਕੁਝ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਸਿਆਣੇ ਕਹਿੰਦੇ ਹਨ ਕਿ ਜੇ ਪਾਣੀ ਇੱਕ ਪਾਸੇ ਖੜ੍ਹਾ ਹੋ ਜਾਵੇ ਤਾਂ ਉਸ ਵਿਚ ਅਕਸਰ ਬਦਬੂ ਆਉਣ ਲੱਗ ਜਾਂਦੀ ਹੈ। ਵਗਦੇ ਦਰਿਆ ਹੀ ਚੰਗੇ ਲੱਗਦੇ ਹਨ। ਵਧੀਆ ਜ਼ਿੰਦਗੀ ਜਿਊਣ ਲਈ ਕਦੇ ਵੀ ਆਪਣੇ ਸੁਪਨਿਆਂ ਦਾ ਘਾਣ ਨਾ ਕਰੋ। ਵਕਤ ਦੀ ਕਦਰ ਕਰੋ, ਵਕਤ ਰਹਿੰਦਿਆਂ ਹਰ ਕੰਮ ਸਹੀ ਤਰਤੀਬ ਵਾਈਸ ਕਰੋ। ਸਕਾਰਾਤਮਕ ਸੋਚ ਰੱਖੋ, ਚੰਗੇ ਲੋਕਾਂ ਦਾ ਸੰਗ ਕਰੋ। ਪਰਮਾਤਮਾ ਦੀ ਬੰਦਗੀ ਕਰੋ, ਉਸ ਥਾਂ 'ਤੇ ਜਾਓ, ਜਿੱਥੇ ਤੁਹਾਨੂੰ ਸਕੂਨ ਮਿਲੇ। ਕੋਈ ਅਜਿਹਾ ਸਾਥੀ, ਮਿੱਤਰ ਰੱਖੋ, ਜਿਸ ਨਾਲ ਤੁਸੀਂ ਆਪਣਾ ਦੁੱਖ-ਸੁੱਖ ਸਾਂਝਾ ਕਰ ਸਕੋ। ਹਰ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ। ਜੇ ਤੁਸੀਂ ਉਹ ਸਮੱਸਿਆ ਆਪਣੇ ਅੰਦਰ ਲੈ ਕੇ ਬੈਠੇ ਰਹੋਗੇ ਤਾਂ ਤੁਸੀਂ ਬਿਮਾਰੀਆਂ ਨਾਲ ਘਿਰ ਜਾਓਗੇ। ਡਿਪਰੈਸ਼ਨ ਦਾ ਸ਼ਿਕਾਰ ਹੋ ਜਾਵੇਗੇ ਦੋਸਤ ਕੋਲ ਜਾਓਗੇ ਦੋ ਗੱਲਾਂ ਉਸ ਦੀਆਂ ਸੁਣੋਗੇ ਚਾਰ ਆਪਣੀਆਂ ਵੀ ਸੁਣਾਓਗੇ, ਹਸੀ ਮਜ਼ਾਕ ਕਰੋਗੇ।
ਆਪਣੇ-ਆਪ ਟੈਨਸ਼ਨ ਮੁਕਤ ਹੋ ਜਾਵੋਗੇ, ਪਰੇਸ਼ਾਨੀਆਂ ਜ਼ਿੰਦਗੀ ਦੇ ਨਾਲ-ਨਾਲ ਚਲਦੀਆਂ ਜਾਣੀਆਂ ਹਨ। ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹਨ। ਅਕਸਰ ਜਦੋਂ ਅਸੀਂ ਕਿਸੇ ਸੜਕ 'ਤੇ ਜਾ ਰਹੇ ਹੁੰਦੇ ਹਨ ਤਾਂ ਕਈ ਵਾਰ ਵੱਡੇ ਖੱਡੇ ਵੀ ਆ ਜਾਂਦੇ ਹਨ। ਕੱਚੀ ਸੜਕ ਵੀ ਆ ਜਾਂਦੀ ਹੈ, ਟੇਡੇ-ਮੇਡੇ ਮੋੜ ਵੀ ਆ ਜਾਂਦੇ ਹਨ। ਇਸੇ ਤਰ੍ਹਾਂ ਜ਼ਿੰਦਗੀ ਹੈ-ਕਦੇ ਸੁੱਖ ਤੇ ਕਦੇ ਦੁੱਖ। ਦੁੱਖ ਨੇ ਵੀ ਸਥਾਈ ਨਹੀਂ ਰਹਿਣਾ ਹੈ। ਇਸ ਦਾ ਵੀ ਇੱਕ ਸਮਾਂ ਹੈ, ਇਹ ਵੀ ਨਿਕਲ ਜਾਂਦਾ ਹੈ। ਇਸ ਧਰਤੀ 'ਤੇ ਅੱਜ ਕਿਸੇ ਦੀ ਵੀ ਗਾਰੰਟੀ ਨਹੀਂ ਹੈ ਕਿ ਕਿਸ ਨੇ ਕਿੰਨਾ ਸਫਰ ਜ਼ਿੰਦਗੀ ਦਾ ਤੈਅ ਕਰਨਾ ਹੈ, ਅਕਸਰ ਅਸੀਂ ਦੇਖਦੇ ਹਾਂ ਕਿ ਛੋਟੀ ਉਮਰ ਦੇ ਹੀ ਲੋਕ ਇਸ ਸੰਸਾਰ ਤੋਂ ਕਈ ਰੁਖ਼ਸਤ ਹੋ ਜਾਂਦੇ ਹਨ। ਸਾਡੇ ਵਿਚੋਂ ਪਤਾ ਨਹੀਂ ਕਿੰਨੇ ਜਣੇ 40 ਤੋਂ 45 ਸਾਲ ਦੇ ਉਮਰ ਭੋਗ ਕੇ ਹੀ ਜਾ ਰਹੇ ਹਨ। ਜ਼ਿੰਦਗੀ ਬਹੁਤ ਛੋਟੀ ਹੈ। ਇਸ ਨੂੰ ਹੱਸ-ਖੇਡ ਕੇ ਬਸਰ ਕਰੋ।

-ਮੋਬਾਈਲ : 78889-66168

ਪਿਛਲੀ ਖ਼ਬਰ ਰਸੋਈ ਘਰ ਵਿਚ ਜ਼ਰੂਰੀ ਹੈ ਸਫ਼ਾਈ ਅਗਲੀ ਖ਼ਬਰ ਪਨੀਰ-ਛੋਲਿਆਂ ਦੀ ਪੌਸ਼ਟਿਕ ਟਿੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।