19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪਨੀਰ-ਛੋਲਿਆਂ ਦੀ ਪੌਸ਼ਟਿਕ ਟਿੱਕੀ

ਅਜੀਤ ਡੈਸਕ 19-02-2026

ਸਮੱਗਰੀ : 150 ਗ੍ਰਾਮ ਪਨੀਰ, 500 ਗ੍ਰਾਮ ਕਾਲੇ ਛੋਲੇ, ਬਾਰੀਕ ਕੱਟਿਆ ਹੋਇਆ ਧਨੀਆ ਅਤੇ ਹਰੀ ਮਿਰਚ, ਥੋੜ੍ਹਾ ਜਿਹਾ ਅਦਰਕ ਦਾ ਪੇਸਟ, ਨਮਕ, ਅੰਬਚੂਰ, ਗਰਮ ਮਸਾਲਾ ਸਵਾਦ ਅਨੁਸਾਰ, ਤਲਣ ਲਈ 2 ਵੱਡੇ ਚਮਚ ਤੇਲ ਲਓ।
ਵਿਧੀ : ਪਨੀਰ ਕੱਦੂਕਸ਼ ਕਰ ਲਓ। ਛੋਲੇ ਰਾਤ ਭਰ ਭਿਉਂ ਕੇ ਰੱਖੋ। ਸਵੇਰੇ ਉਨ੍ਹਾਂ ਨੂੰ ਗਲਣ ਤੱਕ ਉਬਾਲੋ। ਉੱਬਲੇ ਛੋਲੇ, ਪਨੀਰ, ਅਦਰਕ, ਮਿਰਚ ਅਤੇ ਸਭ ਮਸਾਲੇ ਮਸਲ ਕੇ ਮਿਲਾ ਲਓ। ਫਿਰ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਲੋਈਆਂ ਬਣਾ ਕੇ ਰੱਖ ਲਓ। ਨਾਨ-ਸਟਿਕ ਪੈਨ ਵਿਚ ਹਲਕਾ ਜਿਹਾ ਤੇਲ ਪਾਕੇ ਲੋਈਆਂ ਦੀਆਂ ਟਿੱਕੀਆਂ ਬਣਾ ਕੇ ਪੈਨ ਵਿਚ ਪਾ ਦਿਉ। ਸੁਨਹਿਰਾ ਹੋਣ ਤੱਕ ਦੋਵੇਂ ਪਾਸੇ ਤਲੋ। ਜਦੋਂ ਟਿੱਕੀ ਕਰਾਰੀ ਹੋ ਜਾਵੇ ਤਾਂ ਧਨੀਏ ਦੀ ਚਟਨੀ, ਖੱਟੀ ਮਿੱਠੀ ਚਟਨੀ ਜਾਂ ਸੌਸ ਨਾਲ ਗਰਮਾਗਰਮ ਪਰੋਸੋ।

ਪਿਛਲੀ ਖ਼ਬਰ ਪਰਮਾਤਮਾ ਵਲੋਂ ਮਿਲਿਆ ਤੋਹਫ਼ਾ ਹੈ 'ਜ਼ਿੰਦਗੀ' ਅਗਲੀ ਖ਼ਬਰ ਬੱਚਿਆਂ ਨੂੰ ਲੇਖਕ ਬਣਾਉਣ ਵਿਚ ਰੁੱਝੀ ਸ਼ਸ਼ੀ ਬਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।