ਲੌਂਗੋਵਾਲ, 25 ਨਵੰਬਰ (ਸ.ਸ. ਖੰਨਾ, ਵਿਨੋਦ)-ਸਿੱਖਾਂ ਦੀ ਸਰਬ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਭੰਗੂ ਦਾ ਲੌਂਗੋਵਾਲ ਦੀ ਸੰਗਤ ਵਲੋਂ ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਵਿਖੇ ਸਨਮਾਨ ਕੀਤਾ ਗਿਆ ਜਿਕਰਯੋਗ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਹਾਊਸ ਦੀ ਚੋਣ ਕੀਤੀ ਗਈ ਸੀ, ਜਿਸ ਵਿੱਚ ਹਲਕਾ ਮੂਣਕ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਪਰਮਜੀਤ ਕੌਰ ਭੰਗੂ ਨੂੰ ਕਮੇਟੀ ਦੇ ਅੰਤ੍ਰਿੰਗ ਮੈਂਬਰ ਵਜੋਂ ਸਰਬ ਸੰਮਤੀ ਨਾਲ ਚੁਣਿਆ ਗਿਆ ਸੀ । ਲੌਂਗੋਵਾਲ ਵਿਖੇ ਉਨ੍ਹਾਂ ਦੇ ਛੋਟੇ ਭੈਣ ਬੀਬੀ ਪਰਮਿੰਦਰ ਕੌਰ ਬਰਾੜ ਹਲਕਾ ਪ੍ਰਧਾਨ ਇਸਤਰੀ ਅਕਾਲੀ ਦਲ ਦੀ ਅਗਵਾਈ ਵਿੱਚ ਇਲਾਕੇ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੁਨਾਮ, ਮੈਨੇਜਰ ਅਮਰੀਕ ਸਿੰਘ ਬਰਨਾਲ਼ਾ, ਗੁਰਮੀਤ ਸਿੰਘ ਲੱਲੀ, ਰਣਜੀਤ ਸਿੰਘ ਕੂਕਾ, ਬਿੰਦਰ ਸਿੰਘ ਬਿੰਦੀ, ਨਿਰਮਲ ਸਿੰਘ ਕੜੈਲ, ਸੁਖਵਿੰਦਰ ਸਿੰਘ ਚਹਿਲ, ਕੁਲਵੰਤ ਸਿੰਘ ਕਾਂਤੀ, ਕੁਲਦੀਪ ਸਿੰਘ ਦੂਲੋ, ਵਿਜੇ ਗੋਇਲ, ਕੇਵਲ ਚੰਦ ਧੌਲਾ, ਰਤਨ ਕੁਮਾਰ ਮੰਗੂ, ਕਮਲ ਬਰਾੜ, ਨਿਰਮਲ ਸਿੰਘ ਲਖਮੀਰਵਾਲਾ, ਹਰਦੀਪ ਸਿੰਘ ਮਹਿਮੇ ਕਾ, ਅਵਤਾਰ ਸਿੰਘ ਦੁੱਲਟ, ਸਨਦੀਪ ਕੌਰ, ਸਰਬਜੀਤ ਕੌਰ, ਗੁਰਿੰਦਰ ਜਸਵਿੰਦਰ ਸਿੰਘ ਦੁਲਟ ਜਗਸੀਰ ਸਿੰਘ ਗਾਂਧੀ, ਜਗਸੀਰ ਸਿੰਘ ਬਬਲਾ, ਗਨਦੀਪ ਸਿੰਘ, ਪਵਿੱਤਰ ਸਿੰਘ, ਕੁਲਦੀਪ ਸਿੰਘ ਡੋਗਰ, ਰਾਜਵੀਰ ਗੋਲਡੀ ਆਦਿ ਹਾਜ਼ਰ ਸਨ।