26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੰਜਾਬ ਨੂੰ ‘ਅੰਧਕਾਰ’ ਵਿੱਚੋਂ ਬਾਹਰ ਕੱਢੇਗਾ ਅਕਾਲੀ-ਭਾਜਪਾ ਗੱਠਜੋੜ-ਦਾਮਨਾ ਬਾਜਵਾ, ਵਿਨਰਜੀਤ ਗੋਲਡੀ

ਸੁਨਾਮ ਊਧਮ ਸਿੰਘ ਵਾਲਾ, 25 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਅਕਾਲੀ ਭਾਜਪਾ ਗੱਠਜੋੜ ਹੋਣ ਦੇ ਐਲਾਨ ਤੋਂ ਤੁਰੰਤ ਬਾਅਦ ਹਲਕਾ ਸੁਨਾਮ ਦੀ ਸਿਆਸਤ ਵਿੱਚ ਸਰਗਰਮ ਭਾਜਪਾ ਦੇ ਜਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੱਲੋਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਨਾਲ ਲੈ ਕੇ ਸਾਂਝੇ ਤੋਰ ‘ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਤੋ ਪਹਿਲਾ ਇਹਨਾਂ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਮੋਰਾਵਾਲੀ ਵਿਖੇ ਮੱਥਾ ਟੇਕ ਕੇ ਅਕਾਲੀ-ਭਾਜਪਾ ਗੱਠਜੋੜ ਹੋਣ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।

ਸੁਨਾਮ ਵਿਖੇ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। ਤਸਵੀਰ-ਧਾਲੀਵਾਲ ਸੁਨਾਮ 26-11-2026
ਸੁਨਾਮ ਊਧਮ ਸਿੰਘ ਵਾਲਾ, 25 ਨਵੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਅਕਾਲੀ ਭਾਜਪਾ ਗੱਠਜੋੜ ਹੋਣ ਦੇ ਐਲਾਨ ਤੋਂ ਤੁਰੰਤ ਬਾਅਦ ਹਲਕਾ ਸੁਨਾਮ ਦੀ ਸਿਆਸਤ ਵਿੱਚ ਸਰਗਰਮ ਭਾਜਪਾ ਦੇ ਜਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੱਲੋਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਨਾਲ ਲੈ ਕੇ ਸਾਂਝੇ ਤੋਰ ‘ਤੇ ਪ੍ਰੈਸ ਕਾਨਫਰੰਸ ਕੀਤੀ ਗਈ।ਇਸ ਤੋ ਪਹਿਲਾ ਇਹਨਾਂ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਮੋਰਾਵਾਲੀ ਵਿਖੇ ਮੱਥਾ ਟੇਕ ਕੇ ਅਕਾਲੀ-ਭਾਜਪਾ ਗੱਠਜੋੜ ਹੋਣ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਮੋਕੇ ਦਾਮਨ ਥਿੰਦ ਬਾਜਵਾ ਅਤੇ ,ਵਿਨਰਜੀਤ ਸਿੰਘ ਗੋਲਡੀ ਨੇ ਸਾਂਝੇ ਤੋਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੀ ਲੋਕਾਂ ਦੀ ਮੰਗ ਸੀ ਅਤੇ ਇਹ ਸਮੇਂ ਦੀ ਲੋੜ ਵੀ ਸੀ। ਪੰਜਾਬ ਨੂੰ ਅੰਧਕਾਰ ਵਿੱਚੋਂ ਕੱਢਣ ਲਈ ਇਹ ਗੱਠਜੋੜ ਬਹੁਤ ਜਰੂਰੀ ਸੀ। ਇਸ ਗੱਠਜੋੜ ਦੀ ਸਰਕਾਰ ਜਿੱਥੇ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆਵੇਗੀ ਉੱਥੇ ਸੂਬੇ ਵਿੱਚ ਭਾਈਚਾਰਕ ਮਜਬੂਤ ਕਰੇਗੀ। ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਸੁਨਾਮ ਹਲਕੇ ਵਿੱਚੋਂ ਹੁਣ ਟਿਕਟ ਅਕਾਲੀ ਦਲ ਜਾਂ ਭਾਜਪਾ ਦੇ ਹਿੱਸੇ ਵਿੱਚ ਆਵੇਗੀ ਤਾਂ ਦੋਨਾਂ ਆਗੂਆਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਗੱਠਜੋੜ ਦੇ ਸਿਖਰਲੀ ਕਤਾਰ ਦੇ ਆਗੂ ਸਾਡੇ ਵਿੱਚੋਂ ਜਿਸ ਨੂੰ ਵੀ ਸੁਨਾਮ ਤੋਂ ਟਿਕਟ ਦੇਣਗੇ ਉਹ ਸਾਨੂੰ ਦੋਵਾਂ ਨੂੰ ਮਨਜੂਰ ਹੋਵੇਗੀ ਅਤੇ ਸਾਡੀ ਪਹਿਲ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਰਹੇਗੀ। ਇਸ ਮੌਕੇ ਡਾ. ਜਗਮਹਿੰਦਰ ਸੈਣੀ, ਅਸ਼ੋਕ ਗੋਇਲ, ਨਗਰ ਕੌਂਸਲਰ ਮੋਨਿਕਾ ਗੋਇਲ, ਸੰਦੀਪ ਸ਼ਰਮਾਂ ਬਾਕਸਰ, ਕੇਸਰ ਸਿੰਘ, ਐਡਵੋਕੇਟ ਵਰਿੰਦਰ ਸਿੰਘ ਰੋਮੀ ਸ਼ੰਕਰ ਬਾਂਸਲ ਅਦਿ ਆਗੂ ਮੌਜੂਦ म।
ਪਿਛਲੀ ਖ਼ਬਰ ਨਗਰ ਕੀਰਤਨ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਭੰਗੂ ਦਾ ਲੌਂਗੋਵਾਲ ਵਿਖੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।