ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਕੈਂਪ 28 ਨੂੰ
ਮਹਿਲ ਕਲਾਂ, 22 ਨਵੰਬਰ (ਅਵਤਾਰ ਸਿੰਘ ਅਣਖੀ)-ਬਿਰਧ ਆਸ਼ਰਮ ਸੇਵਾ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਲਖਵੀਰ ਸਿੰਘ ਗੰਗੋਹਰ ਵਲੋਂ ਆਪਣੇ ਮਾਤਾ, ਪਿਤਾ ਦੀ ਯਾਦ ’ਚ ਅੱਖਾਂ ਦਾ 20 ਵਾਂ ਮੁਫ਼ਤ ਚੈੱਕਅਪ, ਅਪ੍ਰੇਸ਼ਨ ਕੈਂਪ 28 ਨਵੰਬਰ, ਸ਼ਨੀਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਬਿਰਧ ਆਸ਼ਰਮ ਮਹਿਲ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ। ਬਾਬਾ ਸੁਖਚੈਨ ਸਿੰਘ ਅਨੁਸਾਰ ਇਸ ਮੌਕੇ ਬਾਠ ਚੈਰੀਟੇਬਲ ਆਈ ਹਸਪਤਾਲ ਜਲਾਲਦੀਵਾਲ ਦੀ ਟੀਮ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰ ਕੇ ਲੋੜਵੰਦਾਂ ਨੂੰ ਲੈਂਜ਼ ਪਾਉਣ ਲਈ ਰੈਫ਼ਰ ਕਰਨਗੇ।
ਅਜੀਤ ਡੈਸਕ
23-11-2026