ਸਮਰਸਤਾ ਸੰਕਲਪ ਯਾਤਰਾ ਦਾ ਰਜਵਾੜਾ ਢਾਬਾ ਧਨੌਲਾ ਪੁੱਜਣ ’ਤੇ ਭਰਵਾਂ ਸਵਾਗਤ
ਭਾਈਚਾਰਕ ਸਾਂਝ ਨੂੰ ਗੂੜ੍ਹਾ ਕਰਨਾ ਮੁੱਖ ਮਕਸਦ-ਬਲਜਿੰਦਰ ਸਿੰਘ ਬੜਿੰਗ
ਧਨੌਲਾ, 22 ਨਵੰਬਰ (ਜਤਿੰਦਰ ਸਿੰਘ ਧਨੌਲਾ)-ਡੇਰਾ ਬੱਲਾਂ ਤੋਂ ਆਰੰਭ ਕੀਤੀ ਗਈ ਸਮਰੱਥਾ ਸੰਕਲਪ ਯਾਤਰਾ ਦਾ ਮੰਡੀ ਧਨੌਲਾ ਸੀਨੀਅਰ ਬੀਜੇਪੀ ਆਗੂ ਬਲਜਿੰਦਰ ਸਿੰਘ ਬੜਿੰਗ ਦੀ ਅਗਵਾਈ ਹੇਠ ਰਜਵਾੜਾ ਢਾਬਾ ਧਨੌਲਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸ: ਬਲਜਿੰਦਰ ਸਿੰਘ ਬੜਿੰਗ ਨੇ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਯਾਤਰਾ ਡੇਰਾ ਬੱਲਾਂ ਤੋਂ ਸ਼ੁਰੂ ਹੋ ਕੇ ਕਾਸ਼ੀ ਤੱਕ ਜਾਣੀ ਹ ੈ ਜਿਸ ਦਾ ਸ਼ੁਰੂ ਤੋਂ ਅਖੀਰ ਤੱਕ ਭਰਵਾਂ ਸਵਾਗਤ ਕੀਤਾ ਜਾਵੇਗਾ।
ਧਨੌਲਾ, 22 ਨਵੰਬਰ (ਜਤਿੰਦਰ ਸਿੰਘ ਧਨੌਲਾ)-ਡੇਰਾ ਬੱਲਾਂ ਤੋਂ ਆਰੰਭ ਕੀਤੀ ਗਈ ਸਮਰੱਥਾ ਸੰਕਲਪ ਯਾਤਰਾ ਦਾ ਮੰਡੀ ਧਨੌਲਾ ਸੀਨੀਅਰ ਬੀਜੇਪੀ ਆਗੂ ਬਲਜਿੰਦਰ ਸਿੰਘ ਬੜਿੰਗ ਦੀ ਅਗਵਾਈ ਹੇਠ ਰਜਵਾੜਾ ਢਾਬਾ ਧਨੌਲਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸ: ਬਲਜਿੰਦਰ ਸਿੰਘ ਬੜਿੰਗ ਨੇ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਯਾਤਰਾ ਡੇਰਾ ਬੱਲਾਂ ਤੋਂ ਸ਼ੁਰੂ ਹੋ ਕੇ ਕਾਸ਼ੀ ਤੱਕ ਜਾਣੀ ਹ ੈ ਜਿਸ ਦਾ ਸ਼ੁਰੂ ਤੋਂ ਅਖੀਰ ਤੱਕ ਭਰਵਾਂ ਸਵਾਗਤ ਕੀਤਾ ਜਾਵੇਗਾ। ਬਲਜਿੰਦਰ ਸਿੰਘ ਬੜਿੰਗ ਨੇ ਆਖਿਆ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਯੋਗ ਰਹਿਨੁਮਾਈ ਹੇਠ ਇਸ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸ਼ਰਧਾਲੂ ਕਾਫ਼ਲਿਆਂ ਦੇ ਰੂਪ ਵਿਚ ਪੁੱਜ ਕੇ ਸਵਾਗਤ ਕਰ ਰਹੇ ਹਨ ਅਤੇ ਨਤਮਸਤਕ ਹੋ ਰਹੇ ਹਨ। ਉਨ੍ਹਾਂ ਆਖਿਆ ਇਸ ਯਾਤਰਾ ਦਾ ਮੁੱਖ ਮਕਸਦ ਸਾਡੀ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਹੋਰ ਗੂੜ੍ਹਾ ਕਰਨਾ ਹੈ। ਇਸ ਮੌਕੇ ਇਲਾਵਾ ਜਥੇਦਾਰ ਸੁਖਵੰਤ ਸਿੰਘ ਧਨੌਲਾ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਣ ਵਰਮਾ, ਜ਼ਿਲ੍ਹਾ ਪ੍ਰਧਾਨ ਬਰਨਾਲਾ ਨਰਿੰਦਰ ਗਰਗ ਨੀਟਾ, ਸੰਦੀਪ ਔਲਖ (ਬਿੱਟੂ), ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਬਲਦੀਪ ਸਿੰਘ ਸਰਪੰਚ ਹਲਕਾ ਮਹਿਲ ਕਲਾਂ, ਜਸਵੀਰ ਸਿੰਘ ਗੱਖੀ, ਰਾਣੀ ਕੌਰ, ਮਹੇਸ਼ ਬਾਂਸਲ, ਬਾਰੂ ਸਿੰਘ, ਰਮਾ ਸ਼ਰਮਾ, ਆਸ਼ੀਸ਼ ਕੁਮਾਰ, ਕੁਲਦੀਪ ਕੁਮਾਰ, ਪ੍ਰੇਮ ਸੇਠ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰ ਟੀ ਆਗੂ ਵਰਕਰ ਅਤੇ ਪਤਵੰਤੇ ਹਾਜ਼ਰ ਸਨ।