ਭਾਨਾ ਸਿੱਧੂ ਨੂੰ ਬਰਨਾਲਾ ਅਦਾਲਤ ਵਿਚੋਂ ਪੁਲਿਸ ਨੇ ਹਿਰਾਸਤ ’ਚ ਲਿਆ
ਮਾਮਲਾ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਦਾ
ਬਰਨਾਲਾ/ਧਨੌਲਾ, 11 ਨਵੰਬਰ (ਨਰਿੰਦਰ ਅਰੋੜਾ, ਜਤਿੰਦਰ ਸਿੰਘ ਧਨੌਲਾ)-ਸੋਸ਼ਲ ਮੀਡੀਆ ’ਤੇ ਉੱਭਰਦੇ ਸੰਘਰਸ਼ੀ ਨੌਜਵਾਨ ਭਾਨਾ ਸਿੱਧੂ ਨੂੰ ਪੁਲਿਸ ਵਲੋਂ ਬਰਨਾਲਾ ਅਦਾਲਤ ਵਿਚੋਂ ਹਿਰਾਸਤ ਵਿਚ ਲੈ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਨਾ ਸਿੱਧੂ ਨੇ ਇਸ ਸਬੰਧੀ ਸ਼ੋਸਲ ਮੀਡੀਆ ਉਪਰ ਲਾਈਵ ਹੋ ਕੇ ਦੱਸਿਆ ਕਿ ਉਹ ਬਰਨਾਲਾ ਅਦਾਲਤ ਵਿਚ ਪੇਸ਼ੀ ਉਪਰ ਆਇਆ ਸੀ ਅਤੇ ਉਸ ਨੇ ਅੱਗੇ ਜਹਾਂਗੀਰ ਫੈਕਟਰੀ ਵਿਖੇ ਜਾਣਾ ਹੈ ਪਰ ਪੁਲਿਸ ਉਸ ਨੂੰ ਨਹੀਂ ਜਾਣ ਦੇ ਰਹੀ।
ਬ
ਬਰਨਾਲਾ ਅਦਾਲਤ ਵਿਚੋਂ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕਰਨ ਮੌਕੇ ਪੁਲਿਸ। ਅਜੀਤ ਤਸਵੀਰ
12-11-2026
ਬਰਨਾਲਾ/ਧਨੌਲਾ, 11 ਨਵੰਬਰ (ਨਰਿੰਦਰ ਅਰੋੜਾ, ਜਤਿੰਦਰ ਸਿੰਘ ਧਨੌਲਾ)-ਸੋਸ਼ਲ ਮੀਡੀਆ ’ਤੇ ਉੱਭਰਦੇ ਸੰਘਰਸ਼ੀ ਨੌਜਵਾਨ ਭਾਨਾ ਸਿੱਧੂ ਨੂੰ ਪੁਲਿਸ ਵਲੋਂ ਬਰਨਾਲਾ ਅਦਾਲਤ ਵਿਚੋਂ ਹਿਰਾਸਤ ਵਿਚ ਲੈ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਨਾ ਸਿੱਧੂ ਨੇ ਇਸ ਸਬੰਧੀ ਸ਼ੋਸਲ ਮੀਡੀਆ ਉਪਰ ਲਾਈਵ ਹੋ ਕੇ ਦੱਸਿਆ ਕਿ ਉਹ ਬਰਨਾਲਾ ਅਦਾਲਤ ਵਿਚ ਪੇਸ਼ੀ ਉਪਰ ਆਇਆ ਸੀ ਅਤੇ ਉਸ ਨੇ ਅੱਗੇ ਜਹਾਂਗੀਰ ਫੈਕਟਰੀ ਵਿਖੇ ਜਾਣਾ ਹੈ ਪਰ ਪੁਲਿਸ ਉਸ ਨੂੰ ਨਹੀਂ ਜਾਣ ਦੇ ਰਹੀ। ਜਾਣਕਾਰੀ ਅਨੁਸਾਰ ਭਾਨਾ ਸਿੱਧੂ ਨੇ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਆਖਿਆ ਸੀ ਕਿ ਉਹ ਜਹਾਂਗੀਰ ਈਥਨੋਲ ਫ਼ੈਕਟਰੀ ਦਾ ਵਿਰੋਧ ਕਰਦੇ ਹੋਏ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਹੱਕ ਵਿਚ ਇਨਸਾਫ਼ ਪਸੰਦ ਲੋਕਾਂ ਨੂੰ ਨਾਲ ਲੈ ਕੇ ਉੱਤਰੇਗਾ, ਜਿਸ ਨੂੰ ਲੈ ਕੇ ਪੁਲਿਸ ਹਰਕਤ ਵਿਚ ਆ ਗਈ ਅਤੇ ਅੱਜ ਭਾਨਾ ਸਿੱਧੂ ਨੂੰ ਬਰਨਾਲਾ ਅਦਾਲਤ ਵਿਚੋਂ ਗ੍ਰਿਫ਼ਤਾਰ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਕਾਲੇਕੇ ਪਿੰਡ ਦੇ ਇਕ ਨੌਜਵਾਨ ਦੇ ਕੁੱਝ ਨਸ਼ੇੜੀਆਂ ਵਲੋਂ ਪੱਟ ਵਿਚ ਗੋਲੀ ਮਾਰੀ ਗਈ ਸੀ। ਇਸ ਸਬੰਧ ਵਿਚ ਵੀ ਭਾਨਾ ਸਿੱਧੂ ਨੇ ਕਾਲੇਕੇ ਵਿਚ ਵੀ ਸੰਘਰਸ਼ ਵਿੱਢਣ ਬਾਰੇ ਆਖਿਆ ਸੀ। ਪੁਲਿਸ ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਵਿਗੜਦੇ ਮਾਹੌਲ ਨੂੰ ਕਾਬੂ ਰੱਖਣ ਲਈ ਭਾਨਾ ਸਿੱਧੂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤਾਂ ਕਿ ਸੂਬੇ ਵਿਚ ਕਿਤੇ ਵੀ ਅਮਨ ਅਤੇ ਸ਼ਾਂਤੀ ਭੰਗ ਕਰਨ ਦਾ ਕੋਈ ਸਾਹਸ ਨਾ ਕਰ ਸਕੇ। ਇਹ ਵੀ ਪਤਾ ਲੱਗਿਆ ਕਿ ਭਾਨੇ ਨੂੰ ਧਨੌਲਾ ਥਾਣੇ ਵਿਚ ਬਿਠਾਇਆ ਗਿਆ ਹੈ।