06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਅਣਪਛਾਤੀ ਔਰਤ ਦੀ ਮੌਤ

ਬਰਨਾਲਾ, 5 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਵਿਖੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਅਣਪਛਾਤੀ ਔਰਤ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜੀ.

ਅਜੀਤ ਡੈਸਕ 06-11-2026
ਬਰਨਾਲਾ, 5 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਵਿਖੇ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਅਣਪਛਾਤੀ ਔਰਤ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜੀ.ਆਰ.ਪੀ. ਚੌਕੀ ਬਰਨਾਲਾ ਦੇ ਇੰਚਾਰਜ ਏ.ਐੱਸ.ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ 6 ਵਜੇ ਕਿੱਲੋਮੀਟਰ ਨੰਬਰ 108/8-10 ਨੇੜੇ ਰੇਲਵੇ ਸਟੇਸ਼ਨ ਬਰਨਾਲਾ ’ਤੇ ਇਕ ਅਣਪਛਾਤੀ ਔਰਤ, ਉਮਰ ਕਰੀਬ 55/60 ਸਾਲ, ਦੀ ਰੇਲਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ ਹੈ। ਜਿਸ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਮ੍ਰਿਤਕ ਔਰਤ ਦੇ ਹੁਲੀਏ ਅਨੁਸਾਰ ਉਸ ਨੇ ਗੁਲਾਬੀ ਰੰਗ ਦਾ ਸਲਵਾਰ-ਕਮੀਜ਼ (ਵਿਚਕਾਰ ਸਰਦਈ ਰੰਗ ਦੀਆਂ ਬੂਟੀਆਂ) ਪਾਇਆ ਹੋਇਆ, ਖਾਕੀ ਰੰਗ ਦੀ ਚੁੰਨੀ ਸੀ, ਸਿਰ ਦੇ ਵਾਲ ਛੋਟੇ ਹਨ, ਨੱਕ ਵਿਚ ਕੋਕਾ ਸੀ। ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਬਲਾਕ ਪੱਧਰੀ ਸਿੱਖਿਆ ਮੇਲੇ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿਚ 29 ਚਲਾਨ, 1.45 ਲੱਖ ਰੁਪਏ ਜੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।