28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਦਰ ਟੀਚਰ ਸਕੂਲ ਵਿਖੇ ਦੀਵਾਲੀ ਵਿਸ਼ੇ ਸੰਬੰਧੀ ਕੁਇਜ਼ ਮੁਕਾਬਲੇ ਕਰਵਾਏ

ਬਰਨਾਲਾ, 27 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਐਲ. ਕੇ.

ਅਜੀਤ ਡੈਸਕ 28-10-2026
ਬਰਨਾਲਾ, 27 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ ਦੀਵਾਲੀ ਦੇ ਤਿਉਹਾਰ ਵਿਸ਼ੇ ਸਬੰਧੀ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਦੇ ਆਮ ਗਿਆਨ ਵਿਚ ਵਾਧਾ ਕਰਨਾ, ਆਤਮ ਵਿਸ਼ਵਾਸ ਵਧਾਉਣਾ ਅਤੇ ਭਾਰਤੀ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣਾ ਹੈ। ਮੁਕਾਬਲੇ ਵਿਚ ਤਿੰਨ ਰੋਚਕ ਰਾਉਂਡ ਰੱਖੇ ਗਏ, ਪ੍ਰਸ਼ਨ ਉਤਰ ਰਾਉਂਡ, ਬੁਝਾਰਤਾਂ ਦਾ ਰਾਉਂਡ ਅਤੇ ਆਡੀਓ ਵੀਡੀਓ. ਰਾਉਂਡ, ਬੱਚਿਆਂ ਨੇ ਉਤਸ਼ਾਹ ਪ੍ਰਸ਼ਨਾਂ ਦੇ ਉਤਰ ਦਿੱਤੇ, ਬੁਝਾਰਤਾਂ ਨੂੰ ਸੁਲਝਾਇਆ ਅਤੇ ਤਸਵੀਰਾਂ ਅਤੇ ਆਵਾਜ਼ਾਂ ਰਾਹੀਂ ਆਪਣੀ ਸਮਝ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥੀਆਂ ਲਈ ਡੇ ਆਊਟ ਐਟ ਵਾਈ.ਐਸ.ਪੀ. ਦਾ ਆਯੋਜਨ ਅਗਲੀ ਖ਼ਬਰ ਥਾਣਾ ਭਦੌੜ ਵਿਖੇ ਅਮਰੀਕ ਸਿੰਘ ਗਰੇਵਾਲ ਨੇ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।