ਪੱਖੋ ਕੈਂਚੀਆਂ ਨੇੜੇ ਬੋਲੈਰੋ ਗੱਡੀ ਪਲਟੀ, ਤਿੰਨ ਜ਼ਖ਼ਮੀ
ਸ਼ਹਿਣਾ, 27 ਅਕਤੂਬਰ (ਸੁਰੇਸ਼ ਗੋਗੀ)-ਪੱਖੋ ਕੈਂਚੀਆਂ ਨੇੜੇ ਬੋਲੈਰੋ ਗੱਡੀ ਸੜਕ ਦੀ ਸਾਈਡ ਨਾ ਬਣੀ ਹੋਣ ਕਾਰਨ ਖਤਾਨਾਂ ਵਿਚ ਪਲਟ ਗਈ ਤੇ ਗੱਡੀ ਵਿਚ ਸਵਾਰ ਇਕ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਸਮਾਧ ਭਾਈ ਦਾ ਇਕ ਪਰਿਵਾਰ ਰਾਤ 10 ਵਜੇ ਦੇ ਕਰੀਬ ਪਿੰਡ ਪਰਤ ਰਿਹਾ ਸੀ ਕਿ ਭਗਤਪੁਰਾ ਨੇੜੇ ਲੰਘਦੇ ਰਜਬਾਹੇ ਦੇ ਪੁਲ ਕੋਲ ਸੜਕ ਜੋ ਸਹੀ ਢੰਗ ਨਾਲ ਨਹੀਂ ਬਣੀ, ਸੜਕ ਦੀ ਸਾਈਡ ਤੋਂ ਖੱਡੇ ਤੋਂ ਬੁੜ੍ਹਕ ਕੇ ਖਤਾਨਾਂ ਵਿਚ ਪਲਟ ਗਈ।
ਅਜੀਤ ਡੈਸਕ
28-10-2026