ਪਿੰਡ ਸੇਖਾ ਤੋਂ ਅਗਵਾ ਹੋਏ ਵਿਅਕਤੀ ਦੀ ਲਾਸ਼ ਸ਼ਹਿਣਾ ਨਹਿਰ ’ਚੋਂ ਮਿਲੀ
ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਬੀਤੇ ਦਿਨ ਪਿੰਡ ਸੇਖਾ ਤੋਂ ਅਗਵਾ ਹੋਏ ਇਕ ਵਿਅਕਤੀ ਦੀ ਲਾਸ਼ ਭੇਦਭਰੇ ਹਾਲਾਤਾਂ ਵਿਚ ਸ਼ਹਿਣਾ ਦੀ ਨਹਿਰ ਵਿਚੋਂ ਮਿਲਣ ਬਾਰੇ ਪਤਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਦਈ ਰਾਜ ਸਿੰਘ ਵਾਸੀ ਸੇਖਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਬੀਤੇ ਦਿਨੀਂ ਉਸ ਦੇ ਲੜਕਾ ਗੁਰਦੀਪ ਸਿੰਘ ਨੂੰ ਕੋਈ ਨਾਮਾਲੂਮ ਵਿਅਕਤੀ ਅਗਵਾ ਕਰ ਕੇ ਕਿਧਰੇ ਲੈ ਗਿਆ ਹੈ।
ਅਜੀਤ ਡੈਸਕ
19-10-2026