19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੀਬੜੀਆਂ ਮਾਈਆਂ ਛਿਮਾਹੀ ਮੇਲੇ ’ਤੇ ਸ਼ਰਧਾਲੂਆਂ ਦੀਆਂ ਲੱਗੀਆਂ ਰੌਣਕਾਂ

ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)-ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਛਿਮਾਹੀ ਮੇਲੇ ’ਤੇ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ। ਹਜ਼ਾਰਾਂ ਦੀ ਗਿਣਤੀ ਵਿਚ ਦੂਰ ਨੇੜੇ ਤੋਂ ਆਏ ਸ਼ਰਧਾਲੂਆਂ ਨੇ ਮੰਦਰ ’ਤੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ।

ਅਜੀਤ ਡੈਸਕ 19-10-2026
ਸ਼ਹਿਣਾ, 18 ਅਕਤੂਬਰ (ਸੁਰੇਸ਼ ਗੋਗੀ)-ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਛਿਮਾਹੀ ਮੇਲੇ ’ਤੇ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ। ਹਜ਼ਾਰਾਂ ਦੀ ਗਿਣਤੀ ਵਿਚ ਦੂਰ ਨੇੜੇ ਤੋਂ ਆਏ ਸ਼ਰਧਾਲੂਆਂ ਨੇ ਮੰਦਰ ’ਤੇ ਮੱਥਾ ਟੇਕਿਆ ਅਤੇ ਮਿੱਟੀ ਕੱਢੀ। ਰਾਜਸਥਾਨ ਅਤੇ ਹੋਰ ਸੂਬਿਆਂ ਤੋਂ ਕਈ ਸ਼ਰਧਾਲੂ ਰਾਤ ਸਮੇਂ ਪਹੁੰਚੇ, ਜਿਨ੍ਹਾਂ ਦੇ ਠਹਿਰਨ ਲਈ ਪ੍ਰਬੰਧਕੀ ਕਮੇਟੀ ਵਲੋਂ ਪ੍ਰਬੰਧ ਕੀਤੇ ਗਏ ਸਨ। ਮੰਦਰ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ ਨੰਬਰਦਾਰ ਨੇ ਦੱਸਿਆ ਕਿ ਕਮੇਟੀ ਵਲੋਂ ਥਾਂ-ਥਾਂ ਪੀਣ ਵਾਲੇ ਪਾਣੀ ਦੇ ਪ੍ਰਬੰਧ ਕੀਤੇ ਗਏ ਸਨ। ਮੇਲੇ ਦੌਰਾਨ ਕਰਮਜੀਤ ਕੌਰ ਸਰਪੰਚ, ਅੰਮ੍ਰਿਤਪਾਲ ਸਿੰਘ ਖਾਲਸਾ ਸਰਕਲ ਪ੍ਰਧਾਨ, ਗਗਨਦੀਪ ਕੌਰ ਸੰਮਤੀ ਮੈਂਬਰ, ਹਰਦੇਵ ਸਿੰਘ ਗਿੱਲ ਸ਼ਹਿਰੀ ਪ੍ਰਧਾਨ ਕਾਂਗਰਸ, ਨਾਜ਼ਮ ਸਿੰਘ ਫ਼ੌਜੀ, ਦਵਿੰਦਰ ਕੌਰ ਸੂਬਾ ਆਗੂ ਵਾਰਿਸ ਪੰਜਾਬ, ਮਲਕੀਤ ਕੌਰ ਸਹੋਤਾ ਸੂਬਾ ਵਾਇਸ ਪ੍ਰਧਾਨ ਕਾਂਗਰਸ, ਹਰਜੀਤ ਸਿੰਘ ਪਟਵਾਰੀ ਸਰਕਲ ਪ੍ਰਧਾਨ ਭਾਜਪਾ, ਸੁਖਵਿੰਦਰ ਸਿੰਘ ਧਾਲੀਵਾਲ ਕਾਂਗਰਸੀ ਆਗੂ ਆਦਿ ਨੇ ਵੀ ਹਾਜ਼ਰੀ ਲਵਾਈ। ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਬੀਕਾ ਨੰਬਰਦਾਰ ਤੋਂ ਇਲਾਵਾ ਜੋਗਿੰਦਰ ਸਿੰਘ ਖ਼ਜ਼ਾਨਚੀ, ਹਰਮੇਲ ਸਿੰਘ ਟੱਲੇਵਾਲੀਆ ਮੀਤ ਪ੍ਰਧਾਨ, ਮਲਕੀਤ ਸਿੰਘ ਜਟਾਣਾ ਚੇਅਰਮੈਨ, ਨਿਰਮਲ ਸਿੰਘ ਸੈਕਟਰੀ, ਗੁਰਵਿੰਦਰ ਸਿੰਘ ਨਾਮਧਾਰੀ, ਰਾਜਿੰਦਰ ਸਿੰਘ ਭੋਲਾ ਪੰਚ, ਸੈਕਟਰੀ ਹਰਨੇਕ ਸਿੰਘ ਸਿੱਧੂ, ਜੈਆਦਮ ਪ੍ਰਕਾਸ਼ ਸਿੰਘ ਧਾਲੀਵਾਲ, ਕਾਲਾ ਸਿੰਘ ਉੱਪਲ, ਰਾਜਾ ਸਿੰਘ ਬਾਠ, ਕਾਕੂ ਮਿੱਤਲ, ਰੂਪ ਸਿੰਘ ਢਿੱਲੋਂ, ਲਖਵਿੰਦਰ ਸਿੰਘ, ਕਰਨੈਲ ਸਿੰਘ ਖੂਹ ਵਾਲੇ, ਡਾ. ਅਵਤਰਨ ਸਿੰਘ, ਮਲਕੀਤ ਸਿੰਘ ਖੱਟੜਾ, ਸਤਨਾਮ ਸਿੰਘ ਸੱਤੀ, ਬਹਾਦਰ ਸਿੰਘ ਸੇਵਾਦਾਰ, ਕੁਲਦੀਪ ਸਿੰਘ ਪਟਵਾਰੀ, ਤੇਜਾ ਸਿੰਘ ਮੱਲ੍ਹੀ ਅਤੇ ਅਜੈਬ ਸਿੰਘ ਪਟਵਾਰੀ ਆਦਿ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਵੱਖ ਵੱਖ ਥਾਵਾਂ ‘ਤੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਇਸ ਮੌਕੇ ਥਾਣਾ ਸ਼ਹਿਣਾ ਦੀ ਪੁਲਿਸ ਪਾਰਟੀ ਵੀ ਹਾਜਰ ਰਹੀ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਅੱਜ-ਸੱਜਣ ਅਗਲੀ ਖ਼ਬਰ ਢਿੱਲੋਂ ਬਸਤੀ ’ਚ ਸੜਕ ’ਤੇ ਖੜ੍ਹਾ ਗੰਦਾ ਪਾਣੀ ਰਾਹਗੀਰਾਂ ਲਈ ਬਣਿਆ ਸਿਰਦਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।