13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ੍ਰੀ ਸਾਲਾਸਰ ਧਾਮ ਲਈ 6ਵੀਂ ਪੈਦਲ ਝੰਡਾ ਯਾਤਰਾ ਰਵਾਨਾ

ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਤਪਾ ਤੋਂ ਸ੍ਰੀ ਸਾਲਾਸਰ ਧਾਮ ਲਈ 6ਵੀਂ ਪੈਦਲ ਝੰਡਾ ਯਾਤਰਾ ਸ੍ਰੀ ਬਾਲਾ ਜੀ ਮੰਦਰ ਤੋਂ ਰਵਾਨਾ ਹੋਈ। ਇਸ ਮੌਕੇ ਪੰਡਤ ਪ੍ਰਦੀਪ ਸ਼ਰਮਾ ਨੇ ਸਮੂਹ ਸ਼ਰਧਾਲੂਆਂ ਤੋਂ ਪੂਜਨ ਦੀ ਰਸਮ ਅਦਾ ਕਰਵਾਈ, ਉਪਰੰਤ ਬਾਲਾ ਜੀ ਦੇ ਜੈਕਾਰਿਆਂ ਨਾਲ ਸਾਲਾਸਰ ਧਾਮ ਲਈ ਰਵਾਨਾ ਹੋਏ।

ਅਜੀਤ ਡੈਸਕ 13-10-2026
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਤਪਾ ਤੋਂ ਸ੍ਰੀ ਸਾਲਾਸਰ ਧਾਮ ਲਈ 6ਵੀਂ ਪੈਦਲ ਝੰਡਾ ਯਾਤਰਾ ਸ੍ਰੀ ਬਾਲਾ ਜੀ ਮੰਦਰ ਤੋਂ ਰਵਾਨਾ ਹੋਈ। ਇਸ ਮੌਕੇ ਪੰਡਤ ਪ੍ਰਦੀਪ ਸ਼ਰਮਾ ਨੇ ਸਮੂਹ ਸ਼ਰਧਾਲੂਆਂ ਤੋਂ ਪੂਜਨ ਦੀ ਰਸਮ ਅਦਾ ਕਰਵਾਈ, ਉਪਰੰਤ ਬਾਲਾ ਜੀ ਦੇ ਜੈਕਾਰਿਆਂ ਨਾਲ ਸਾਲਾਸਰ ਧਾਮ ਲਈ ਰਵਾਨਾ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਸਾਲਾਸਰ ਧਾਮ 15 ਅਕਤੂਬਰ ਨੂੰ ਪਹੁੰਚ ਕੇ ਝੰਡਾ ਚੜ੍ਹਾਉਣਗੇ। ਇਸ ਮੌਕੇ ਸਮੁੱਚੀ ਸੰਗਤ ਨੇ ਸਾਲਾਸਰ ਧਾਮ ਜਾਣ ਵਾਲੇ ਸ਼ਰਧਾਲੂਆਂ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਵਕੀਲ ਬਦਰਾ, ਈਸ਼ਵਰ ਗੋਇਲ ਬੱਲਾ, ਮੋਨੂੰ ਮੌੜ, ਪ੍ਰੇਮ ਮੈਡੀਕਲ ਵਾਲਾ, ਪੰਡਿਤ ਯੁੱਗ ਸ਼ਰਮਾ, ਰਾਹੁਲ ਬਾਂਸਲ, ਵਕੀਲ ਬਦਰਾ, ਪਰੰਜਲ ਗੋਇਲ, ਕਾਕਾ ਸਿੰਗਲਾ, ਕਰਨ ਗੁਪਤਾ, ਲਵਲੀ ਦਰਾਜ਼, ਮਹੇਸ਼ ਗਰਗ, ਪ੍ਰਦੀਪ ਕੁਮਾਰ ਆਦਿ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਅਤੇ ਬੀ.ਐਮ.ਸੀ. ਹਸਪਤਾਲ ਨੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਕੈਂਪ ’ਚ 1000 ਤੋਂ ਵੱਧ ਮ... ਅਗਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੂੰ ਸਰੀਰਕ ਕਿਰਿਆਵਾਂ ਸਮਝਾਉਣ ਲਈ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।