01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਭਿਆਨਕ ਬਿਮਾਰੀਆਂ ਕਾਰਨ ਸਕੇ ਭਰਾਵਾਂ ਦੀ ਮੌਤ, ਇਲਾਕੇ ’ਚ ਸੋਗ

ਰੂੜੇਕੇ ਕਲਾਂ, 30 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਿਲਾਸਪੁਰ ਧੌਲਾ ਦੇ ਸਕੇ ਭਰਾਵਾਂ ਦੀ ਭਿਆਨਕ ਬਿਮਾਰੀਆਂ ਕਾਰਨ ਮੌਤ ਹੋਣ ਕਰ ਕੇ ਇਲਾਕੇ ਅਤੇ ਪਿੰਡ ਵਾਸੀਆਂ ’ਚ ਸੋਗ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਬਿਲਾਸਪੁਰ ਧੌਲਾ ਦੇ ਸਰਪੰਚ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਦੇਵ ਸਿੰਘ ਉਮਰ 57 ਸਾਲ ਅਤੇ ਬਲਦੇਵ ਸਿੰਘ 55 ਸਾਲ ਵਾਸੀ ਬਿਲਾਸਪੁਰ ਧੌਲਾ ਦੋਵੇਂ ਸਕੇ ਭਰਾਵਾਂ ਭਿਆਨਕ ਬਿਮਾਰੀਆਂ ਤੋਂ ਪੀੜਤ ਸਨ।

ਮ੍ਰਿਤਕ ਸਕੇ ਭਰਾ ਸੁਖਦੇਵ ਸਿੰਘ ਤੇ ਬਲਦੇਵ ਸਿੰਘ ਵਾਸੀ ਬਿਲਾਸਪੁਰ ਧੌਲਾ ਦੀ ਪੁਰਾਣੀ ਤਸਵੀਰ। ਤਸਵੀਰਾਂ : ਗੁਰਪ੍ਰੀਤ ਸਿੰਘ ਕਾਹਨੇਕੇ 01-10-2026
ਰੂੜੇਕੇ ਕਲਾਂ, 30 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਿਲਾਸਪੁਰ ਧੌਲਾ ਦੇ ਸਕੇ ਭਰਾਵਾਂ ਦੀ ਭਿਆਨਕ ਬਿਮਾਰੀਆਂ ਕਾਰਨ ਮੌਤ ਹੋਣ ਕਰ ਕੇ ਇਲਾਕੇ ਅਤੇ ਪਿੰਡ ਵਾਸੀਆਂ ’ਚ ਸੋਗ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਬਿਲਾਸਪੁਰ ਧੌਲਾ ਦੇ ਸਰਪੰਚ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਦੇਵ ਸਿੰਘ ਉਮਰ 57 ਸਾਲ ਅਤੇ ਬਲਦੇਵ ਸਿੰਘ 55 ਸਾਲ ਵਾਸੀ ਬਿਲਾਸਪੁਰ ਧੌਲਾ ਦੋਵੇਂ ਸਕੇ ਭਰਾਵਾਂ ਭਿਆਨਕ ਬਿਮਾਰੀਆਂ ਤੋਂ ਪੀੜਤ ਸਨ। ਇਕ ਭਰਾ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਸੀ। ਇਕ ਭਰਾ ਨੂੰ ਪੀਲੀਏ ਦੀ ਬਿਮਾਰੀ ਸੀ। ਇਕ ਭਰਾ ਦੀ ਇਲਾਜ ਦੌਰਾਨ ਮੌਤ ਹੋ ਗਈ। ਭਰਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਦੂਜਾ ਭਰਾ ਵੀ ਬਿਮਾਰੀ ਹੋ ਗਿਆ, ਜਿਸ ਨੂੰ ਕਿ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਦੂਜੇ ਭਰਾ ਦੀ ਵੀ ਸਦਮੇ ਅਤੇ ਬਿਮਾਰੀ ਕਾਰਨ ਮੌਤ ਹੋ ਗਈ। ਦੋ ਦਿਨਾਂ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋਣ ਕਰ ਕੇ ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ। ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਵੱਖ ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਹਰ ਘਰ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਸਰਕਾਰ ਵਲੋਂ ਵਿਸ਼ੇਸ਼ ਟੀਮ ਗਠਿਤ ਕਰ ਕੇ ਸਰਵੇਖਣ ਕਰਵਾਇਆ ਜਾਵੇ। ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਦੁਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਥਾਣਾ ਮੁਖੀ ਰੂੜੇਕੇ ਕਲਾਂ ਦੇ ਇੰਸਪੈਕਟਰ ਗੁਰਮੰਦਰ ਸਿੰਘ ਦਾ ਸਨਮਾਨ ਅਗਲੀ ਖ਼ਬਰ ਵਾਈ.ਐਸ. ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।