01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵਾਈ.ਐਸ. ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ

ਬਰਨਾਲਾ, 30 ਸਤੰਬਰ (ਅਸ਼ੋਕ ਭਾਰਤੀ)-ਵਾਈ. ਐਸ.

ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਹੋਏ ਏ.ਆਈ. ਦੇ ਮਾਹਰ ਵਿਕਾਸ ਦਹੀਆ। ਅਜੀਤ ਤਸਵੀਰ 01-10-2026
ਬਰਨਾਲਾ, 30 ਸਤੰਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਹਿਟਬੁਲਸਆਈ ਵਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲਕਦਮੀ ਤਹਿਤ ਕਰਵਾਈ ਗਈ। ਵਰਕਸ਼ਾਪ ਦੌਰਾਨ ਏ.ਆਈ. ਦੇ ਮਾਹਰ ਸ੍ਰੀ ਵਿਕਾਸ ਦਹੀਆ ਨੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿਚ ਮਨਸੂਈ ਬੁੱਧੀ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਏ.ਆਈ. ਦੀ ਮਦਦ ਨਾਲ ਅਧਿਆਪਕ ਪਾਠ-ਯੋਜਨਾਵਾਂ, ਪ੍ਰਸਤੁਤੀਆਂ, ਵਰਕਸ਼ੀਟਾਂ, ਪ੍ਰਸ਼ਨ-ਪੱਤਰ, ਅਸਾਈਨਮੈਂਟ ਅਤੇ ਮੁਲਾਂਕਣ ਸਮੱਗਰੀ ਆਸਾਨੀ ਨਾਲ ਤਿਆਰ ਕਰ ਸਕਦੇ ਹਨ। ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਕ੍ਰਿਤ੍ਰਿਮ ਬੁੱਧੀ ਦੇ ਵੱਖ-ਵੱਖ ਸਾਧਨਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਅਧਿਆਪਨ ਪ੍ਰਕਿਰਿਆ ਵਿਚ ਸ਼ਾਮਿਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸਕੂਲ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਭਿਆਨਕ ਬਿਮਾਰੀਆਂ ਕਾਰਨ ਸਕੇ ਭਰਾਵਾਂ ਦੀ ਮੌਤ, ਇਲਾਕੇ ’ਚ ਸੋਗ ਅਗਲੀ ਖ਼ਬਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੀ ਸਾਲਾਨਾ ਮੀਟਿੰਗ ਹੋਈ ਤਿੰਨ ਅਕੈਡਮੀਆਂ ’ਚ 220 ਖਿਡਾਰੀ ਮੁਫ਼ਤ ਲੈ ਰਹੇ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।