23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭੋਗ ’ਤੇ ਵਿਸ਼ੇਸ਼- ਸ੍ਰੀ ਸਰੂਪ ਚੰਦ ਜੋਸ਼ੀ (ਰਿਟਾਇਰਡ ਹੈੱਡ ਮਾਸਟਰ)

ਟੱਲੇਵਾਲ- ਸ੍ਰੀ ਸਰੂਪ ਚੰਦ ਜੋਸ਼ੀ ਰਿਟਾਇਰਡ ਹੈੱਡਮਾਸਟਰ ਦਾ ਜਨਮ 17 ਨਵੰਬਰ 1947 ਨੂੰ ਮਾਤਾ ਦਿਆਵੰਤੀ ਦੀ ਕੁੱਖੋਂ ਪਿਤਾ ਬਾਲਕ ਰਾਮ ਦੇ ਗ੍ਰਹਿ ਪਿੰਡ ਟੱਲੇਵਾਲ ਵਿਖੇ ਹੋਇਆ। ਬਚਪਨ ਤੋਂ ਹੀ ਤੇਜ਼ ਬੁੱਧੀ ਕਾਰਨ ਬੀਹਲਾ ਸਕੂਲ ਤੋਂ ਦਸਵੀਂ ਜਮਾਤ ’ਚੋਂ ਮੈਰਿਟ ਲਿਸਟ ਵਿਚ ਆਏ।

ਅਜੀਤ ਡੈਸਕ 23-09-2026
ਟੱਲੇਵਾਲ- ਸ੍ਰੀ ਸਰੂਪ ਚੰਦ ਜੋਸ਼ੀ ਰਿਟਾਇਰਡ ਹੈੱਡਮਾਸਟਰ ਦਾ ਜਨਮ 17 ਨਵੰਬਰ 1947 ਨੂੰ ਮਾਤਾ ਦਿਆਵੰਤੀ ਦੀ ਕੁੱਖੋਂ ਪਿਤਾ ਬਾਲਕ ਰਾਮ ਦੇ ਗ੍ਰਹਿ ਪਿੰਡ ਟੱਲੇਵਾਲ ਵਿਖੇ ਹੋਇਆ। ਬਚਪਨ ਤੋਂ ਹੀ ਤੇਜ਼ ਬੁੱਧੀ ਕਾਰਨ ਬੀਹਲਾ ਸਕੂਲ ਤੋਂ ਦਸਵੀਂ ਜਮਾਤ ’ਚੋਂ ਮੈਰਿਟ ਲਿਸਟ ਵਿਚ ਆਏ। ਗਰੈਜੂਏਸ਼ਨ ਤੇ ਬੀ.ਐੱਡ. ਦੀ ਡਿਗਰੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਮਿਤੀ 19 ਅਗਸਤ 1969 ਨੂੰ ਭਦੌੜ ਸਕੂਲ ਵਿਖੇ ਬਤੌਰ ਸਾਇੰਸ ਮਾਸਟਰ ਨਿਯੁਕਤ ਹੋਏ। 1972 ਵਿਚ ਆਪ ਦੀ ਸ਼ਾਦੀ ਅਮ੍ਰਿਤ ਰਾਣੀ ਸਪੁੱਤਰੀ ਡਾ: ਦੇਵਰਾਜ ਕੋਕਰੀ ਕਲਾਂ ਨਾਲ ਹੋਈ, ਜੋ ਕਿ ਪ੍ਰਾਇਮਰੀ ਅਧਿਆਪਕਾ ਵਜੋਂ ਰਿਟਾਇਰ ਹੋਏ । ਆਪ ਜੀ ਬਖਤਗੜ੍ਹ ਤੇ ਟੱਲੇਵਾਲ ਵਿਖੇ ਬਤੌਰ ਸਾਇੰਸ ਮਾਸਟਰ ਸੇਵਾ ਦੌਰਾਨ ਸਕੂਲ ਸਮੇਂ ਤੋਂ ਪਹਿਲਾਂ ਜ਼ੀਰੋ ਪੀਰਡ ਲਗਾਉਂਦੇ ਰਹੇ ਤਾਂ ਕਿ ਕੋਈ ਵਿਦਿਆਰਥੀ ਪੱਛੜ ਨਾ ਜਾਵੇ। ਆਪ 30 ਸਤੰਬਰ 2005 ਨੂੰ ਭੋਤਨਾ ਸਕੂਲ ਤੋਂ ਬਤੌਰ ਹੈੱਡ ਮਾਸਟਰ ਰਿਟਾਇਰ ਹੋਏ। ਰਿਟਾਇਰਮੈਂਟ ਤੋਂ ਬਾਅਦ ਪਿੰਡ ਟੱਲੇਵਾਲ ਵਿਖੇ ਕੁੜੀਆਂ ਦੇ ਬੀ.ਐੱਡ ਕਾਲਜ ’ਚ ਸੰਤਾਂ ਦੇ ਕਹਿਣ ’ ਤੇ ਲਗਾਤਾਰ 7 ਸਾਲ ਸੇਵਾ ਕੀਤੀ। ਆਪ ਜੀ ਦੇ ਵਿਦਿਆਰਥੀ ਬਰੈਂਪਟਨ ਕੈਨੇਡਾ ਵਿਖੇ ਆਪ ਨੂੰ ਸਨਮਾਨਿਤ ਕਰ ਕੇ ਗੁਰੂ ਦਾ ਕਰਜ਼ਾ ਉਤਾਰਨ ਦਾ ਯਤਨ ਕਰਦੇ ਹਨ । ਸ: ਐਚ.ਐਸ ਫੂਲਕਾ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ, ਮੁਖਤਿਆਰ ਸਿੰਘ ਪੀ.ਸੀ.ਐਸ, ਸ: ਹਰਿੰਦਰ ਸਿੰਘ ਧਾਲੀਵਾਲ ਡੀ.ਐਸ.ਪੀ ਵਿਜੀਲੈਂਸ, ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ, ਲੈਕਚਰਾਰ ਰਾਮ ਕੁਮਾਰ ਭਦੌੜ, ਸਾਹਿਤਕਾਰ ਅਜੈਬ ਸਿੰਘ ਟੱਲੇਵਾਲ ਤੇ ਤਰਕਸ਼ੀਲ ਆਗੂ ਰਜਿੰਦਰ ਭਦੌੜ ਹੋਰਾਂ ਤੋਂ ਇਲਾਵਾ ਅਨੇਕਾਂ ਵਿਦਿਆਰਥੀ ਆਪ ਦੇ ਚੇਲੇ ਹੋਣ ਦਾ ਮਾਣ ਕਰਦੇ ਹਨ । ਸਰੂਪ ਚੰਦ ਤਿੰਨ ਭੈਣਾਂ ਦੇ ਇਕਲੌਤੇ ਭਰਾ ਹੁੰਦਿਆਂ ਹੋਇਆਂ ਵੀ ਰਿਸ਼ਤਿਆਂ ਦੀ ਕਸੌਟੀ ’ਤੇ ਖਰੇ ਉੱਤਰਦੇ ਰਹੇ। ਆਪ ਦੀ ਪਰਿਵਾਰਿਕ ਫੁਲਵਾੜੀ ਵਜੋਂ ਵੱਡਾ ਬੇਟਾ ਗਗਨਦੀਪ ਸਿੰਘ ਉਰਫ਼ ਪ੍ਰਿੰਸ ਤੇ ਨੂੰਹ ਰੁਪਿੰਦਰ ਜੋਸ਼ੀ ਆਪਣੇ ਬੱਚਿਆਂ ਸਮੇਤ ਕੈਨੇਡਾ ਵਿਚ ਸੈਟਲ ਹਨ। ਬੇਟੀ ਨੀਰੂ ਵੀ ਕੈਨੇਡਾ ਵਿਚ ਹੀ ਸੈਟਲ ਹਨ। ਛੋਟਾ ਬੇਟਾ ਰਮਨਦੀਪ ਤੇ ਨੂੰਹ ਮੋਨਿਕਾ ਜੋਸ਼ੀ ਬੱਚਿਆਂ ਸਮੇਤ ਯੂ.ਐਸ.ਏ ਵਿਚ ਸੈਟਲ ਹਨ। ਸਰੂਪ ਚੰਦ ਜੋਸ਼ੀ ਅਖੀਰ ਗਰਗ ਹਸਪਤਾਲ ਮੋਗਾ ਵਿਖੇ ਇਲਾਜ ਦੌਰਾਨ ਸਦੀਵੀ ਵਿਛੋੜਾ ਦੇ ਗਏ। ਅਜਿਹੇ ਅਧਿਆਪਕ ਦਾ ਚਲੇ ਜਾਣਾ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ ਹੈ। ਸੋਨੀ ਚੀਮਾ
ਪਿਛਲੀ ਖ਼ਬਰ ਨਵੇਂ ਖੁੱਲ੍ਹੇ ਮਾਰਟ ’ਚ ਮਿਆਦ ਲੰਘੇ ਐਫ਼.ਐਸ.ਐਸ.ਏ.ਆਈ. ਲਾਇਸੰਸ ਵਾਲੇ ਦੇਸੀ ਘਿਉ ਦੀ ਵਿਕਰੀ ਦਾ ਮਾਮਲਾ ਆਇਆ ਸਾਹਮਣੇ ਅਗਲੀ ਖ਼ਬਰ ਪਿੰਡ ਖੁੱਡੀ ਕਲਾਂ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।