23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਖੁੱਡੀ ਕਲਾਂ ਵਿਖੇ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਮਨਾਇਆ

ਹੰਡਿਆਇਆ, 22 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਬਾਬਾ ਮਾਨ ਦਾਸ ਖੁੱਡੀ ਕਲਾਂ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ, ਮਹੰਤ ਪੰਚਮ ਦਾਸ ਅਤੇ ਮਹੰਤ ਸੋਹਨ ਦਾਸ ਦੀ ਸਾਲਾਨਾ ਬਰਸੀ ਮੁੱਖ ਸੇਵਾਦਾਰ ਮਹੰਤ ਮੱਘਰ ਦਾਸ ਦੀ ਅਗਵਾਈ ਵਿਚ ਮਨਾਇਆ ਗਿਆ । ਜਿਸ ’ਚ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ।

ਅਜੀਤ ਡੈਸਕ 23-09-2026
ਹੰਡਿਆਇਆ, 22 ਸਤੰਬਰ (ਗੁਰਜੀਤ ਸਿੰਘ ਖੁੱਡੀ)-ਡੇਰਾ ਬਾਬਾ ਮਾਨ ਦਾਸ ਖੁੱਡੀ ਕਲਾਂ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ, ਮਹੰਤ ਪੰਚਮ ਦਾਸ ਅਤੇ ਮਹੰਤ ਸੋਹਨ ਦਾਸ ਦੀ ਸਾਲਾਨਾ ਬਰਸੀ ਮੁੱਖ ਸੇਵਾਦਾਰ ਮਹੰਤ ਮੱਘਰ ਦਾਸ ਦੀ ਅਗਵਾਈ ਵਿਚ ਮਨਾਇਆ ਗਿਆ । ਜਿਸ ’ਚ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ। ਭੋਗ ਉਪਰੰਤ ਬਾਬਾ ਭਰਪੂਰ ਸਿੰਘ ਸੇਖਾ-ਝਲੂਰ ਵਾਲਿਆਂ ਨੇ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਮਹੰਤ ਪਿਆਰਾ ਸਿੰਘ ਬਰਨਾਲਾ, ਮਹੰਤ ਸੰਤਾਂ ਨੰਦ ਬੀਰੋਕੇ, ਮਹੰਤ ਭਗਵਾਨ ਦਾਸ ਤਪਾ, ਮਹੰਤ ਅੰਮ੍ਰਿਤਾ ਨੰਦ ਝਲੂਰ, ਮਹੰਤ ਨੌਵੀਂ ਦਾਸ, ਮਹੰਤ ਸੁਰਿੰਦਰ ਸਿੰਘ ਬਰਨਾਲਾ, ਮਹੰਤ ਸੇਵਾ ਦਾਸ, ਰਾਮ ਸੇਵਕ ਹਰਿਦੁਆਰ, ਪ੍ਰਦੁਮਣ ਦਾਸ ਹਰਿਦੁਆਰ, ਆਤਮਾ ਰਾਮ ਪਟਿਆਲਾ, ਬਾਬਾ ਕੇਵਲ ਕ੍ਰਿਸ਼ਨ, ਸੰਤ ਨਾਥ ਹੰਡਿਆਇਆ, ਬਾਬਾ ਚਰਨਪੁਰੀ ਪੱਖੋ ਕਲਾਂ, ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਬਾਠ, ਗੁਰਤੇਜ ਸਿੰਘ ਖੁੱਡੀ, ਮੱਖਣ ਸਿੰਘ ਮਹਿਰਮੀਆ, ਯਾਦਵਿੰਦਰ ਸਿੰਘ ਸੰਮਤੀ ਮੈਂਬਰ, ਪ੍ਰਦੀਪ ਸਿੰਘ, ਗੁਰਬਚਨ ਸਿੰਘ, ਗੁਰਨੈਬ ਸਿੰਘ ਬਾਜਵਾ, ਸੰਤ ਸਤਨਾਮ ਦਾਸ ਖੁੱਡੀ, ਰਾਮ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਮਹੰਤ ਮੱਘਰ ਦਾਸ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪਾਠਕ ਭਰਾ ਧਨੌਲਾ ਤੇ ਨਛੱਤਰ ਸਿੰਘ ਹਰੀਗੜ੍ਹ ਦੇ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਪੇਸ਼ ਕੀਤੀ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਸ੍ਰੀ ਸਰੂਪ ਚੰਦ ਜੋਸ਼ੀ (ਰਿਟਾਇਰਡ ਹੈੱਡ ਮਾਸਟਰ) ਅਗਲੀ ਖ਼ਬਰ ਨਹਿਰੀ ਪਾਣੀ ਦੀ ਵਰਤੋਂ ਵਧਣ ਨਾਲ ਕਿਸਾਨਾਂ ਦੀ ਖੇਤੀ ਮੋਟਰਾਂ ’ਤੇ ਨਿਰਭਰਤਾ ਘਟਣ ਲੱਗੀ ਟਿਊਬਵੈੱਲ ਬੋਰਾਂ ਦੇ ਡੂੰਘੇ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।