16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ਼ੈਮਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਵੱਡੀ ਮਾਣਮੱਤੀ ਉਪਲਬਧੀ ਸਕੂਲ ਨੂੰ ਬਾਰਵੀਂ ਪੱਧਰ ਤੱਕ ਮਾਨਤਾ ਮਿਲਣ ਨਾਲ ਵਿਦਿਆਰਥੀਆਂ ’ਚ ਖੁਸ਼ੀ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ)- ਸ਼ੈਮਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਸਕੂਲ ਨੂੰ ਬਾਰਵੀਂ (ਸੀਨੀਅਰ ਸੈਕੰਡਰੀ) ਪੱਧਰ ਤੱਕ ਮਾਨਤਾ/ਅਫ਼ਲੀਏਸ਼ਨ ਪ੍ਰਾਪਤ ਹੋ ਗਈ ਹੈ। ਇਹ ਉਪਲਬਧੀ ਸਕੂਲ ਦੀ ਲਗਾਤਾਰ ਮਿਹਨਤ, ਉੱਚ ਪੱਧਰੀ ਸਿੱਖਿਆ, ਅਨੁਸ਼ਾਸਨ, ਆਧੁਨਿਕ ਸਹੂਲਤਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ।

ਅਜੀਤ ਡੈਸਕ 16-09-2026
ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ)- ਸ਼ੈਮਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਲਈ ਇਹ ਬੇਹੱਦ ਮਾਣ ਅਤੇ ਖੁਸ਼ੀ ਦਾ ਮੌਕਾ ਹੈ ਕਿ ਸਕੂਲ ਨੂੰ ਬਾਰਵੀਂ (ਸੀਨੀਅਰ ਸੈਕੰਡਰੀ) ਪੱਧਰ ਤੱਕ ਮਾਨਤਾ/ਅਫ਼ਲੀਏਸ਼ਨ ਪ੍ਰਾਪਤ ਹੋ ਗਈ ਹੈ। ਇਹ ਉਪਲਬਧੀ ਸਕੂਲ ਦੀ ਲਗਾਤਾਰ ਮਿਹਨਤ, ਉੱਚ ਪੱਧਰੀ ਸਿੱਖਿਆ, ਅਨੁਸ਼ਾਸਨ, ਆਧੁਨਿਕ ਸਹੂਲਤਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਪਣੀ ਸਕੂਲੀ ਸਿੱਖਿਆ ਨੂੰ ਬਾਰਵੀਂ ਪੱਧਰ ਤੱਕ ਜਾਰੀ ਰੱਖਣ ਲਈ ਹੋਰ ਵਧੀਆ ਮੌਕੇ ਪ੍ਰਾਪਤ ਹੋਣਗੇ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਕਿਸੇ ਵੀ ਸਿੱਖਿਆ ਸੰਸਥਾ ਲਈ ਬਾਰਵੀਂ ਪੱਧਰ ਦੀ ਮਾਨਤਾ ਪ੍ਰਾਪਤ ਕਰਨਾ ਇੱਕ ਮਹੱਤਵਪੂਰਨ ਮੀਲ ਪੱਥਰ ਹੁੰਦਾ ਹੈ। ਇਸ ਲਈ ਸਕੂਲ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਯੋਗ ਅਧਿਆਪਕਾਂ ਦੀ ਟੀਮ ਤਿਆਰ ਕਰਨ, ਵਿਦਿਆਰਥੀਆਂ ਲਈ ਸੁਚੱਜਾ ਵਾਤਾਵਰਨ ਮੁਹੱਈਆ ਕਰਵਾਉਣ ਅਤੇ ਲੋੜੀਂਦੀਆਂ ਅਕਾਦਮਿਕ ਤੇ ਹੋਰ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਗਏ। ਇਨ੍ਹਾਂ ਯਤਨਾਂ ਦਾ ਹੀ ਨਤੀਜਾ ਹੈ ਕਿ ਸਕੂਲ ਨੂੰ ਹੁਣ ਸੀਨੀਅਰ ਸੈਕੰਡਰੀ ਪੱਧਰ ਤੱਕ ਮਾਨਤਾ ਹਾਸਿਲ ਹੋਈ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਪਲਬਧੀ ਸਿਰਫ਼ ਸਕੂਲ ਦੀ ਨਹੀਂ, ਸਗੋਂ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਮੂਹ ਸਟਾਫ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਚਰਿੱਤਰ ਨਿਰਮਾਣ, ਆਤਮ-ਵਿਸ਼ਵਾਸ, ਰਚਨਾਤਮਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵਿਕਸਿਤ ਕਰਨ ਲਈ ਵਚਨਬੱਧ ਹੈ। ਸਕੂਲ ਪ੍ਰਬੰਧਨ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣਾ ਨਹੀਂ, ਬਲਕਿ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਹੈ। ਇਸੇ ਸੋਚ ਤਹਿਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਭਾਸ਼ਣ ਮੁਕਾਬਲੇ, ਕਲਾ, ਸੰਗੀਤ, ਵਿਗਿਆਨਕ ਗਤੀਵਿਧੀਆਂ ਅਤੇ ਹੋਰ ਸਹਿ-ਪਾਠਕ੍ਰਮਕ ਸਰਗਰਮੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ 87 ਸਾਲਾ ਛੱਜੂ ਰਾਮ ਨੇ ਲੰਬੀ ਛਾਲ ਅਤੇ ਸ਼ਾਟਪੁੱਟ ’ਚ ਸੋਨ ਤਗਮਾ ਜਿੱਤਿਆ ਸੁੰਦਰ ਸਿੰਘ ਨੇ 8... ਅਗਲੀ ਖ਼ਬਰ ਰਾਮ ਸਰੂਪ ਅਣਖੀ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।