12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਹੰਡਿਆਇਆ ਵਿਖੇ ਦੇਸ਼ ਵਿਆਪੀ ਹੜਤਾਲ ਕਾਰਨ ਬੈਂਕਾਂ ਰਹੀਆਂ ਬੰਦ

ਹੰਡਿਆਇਆ, 11 ਸਤੰਬਰ (ਗੁਰਜੀਤ ਸਿੰਘ ਖੁੱਡੀ)-ਅੱਜ ਦੇਸ਼ ਭਰ ਵਿਚ ਸਮੂਹ ਸਰਕਾਰੀ ਬੈਂਕਾਂ ਵਲੋਂ ਆਪਣੀਆਂ ਮੰਗਾਂ ਜਿਵੇਂ ਹਫ਼ਤਾ 5 ਦਿਨਾਂ ਦਾ ਕਰਨ ਤੇ ਅੰਸ਼ਿਕ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਕ ਦਿਨਾਂ ਹੜਤਾਲ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹੀਆਂ। ਜਿਨ੍ਹਾਂ ਵਿਚ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਹੰਡਿਆਇਆ ਤੇ ਖੁੱਡੀ ਕਲਾਂ, ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਹੰਡਿਆਇਆ ਤੇ ਧਨੌਲਾ ਖ਼ੁਰਦ ਦੀਆਂ ਬੈਂਕਾਂ ਦੇਸ਼ ਵਿਆਪੀ ਹੜਤਾਲ ਕਾਰਨ ਬੰਦ ਰਹੀਆਂ।

ਅਜੀਤ ਡੈਸਕ 12-09-2026
ਹੰਡਿਆਇਆ, 11 ਸਤੰਬਰ (ਗੁਰਜੀਤ ਸਿੰਘ ਖੁੱਡੀ)-ਅੱਜ ਦੇਸ਼ ਭਰ ਵਿਚ ਸਮੂਹ ਸਰਕਾਰੀ ਬੈਂਕਾਂ ਵਲੋਂ ਆਪਣੀਆਂ ਮੰਗਾਂ ਜਿਵੇਂ ਹਫ਼ਤਾ 5 ਦਿਨਾਂ ਦਾ ਕਰਨ ਤੇ ਅੰਸ਼ਿਕ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਕ ਦਿਨਾਂ ਹੜਤਾਲ ਕਾਰਨ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹੀਆਂ। ਜਿਨ੍ਹਾਂ ਵਿਚ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਹੰਡਿਆਇਆ ਤੇ ਖੁੱਡੀ ਕਲਾਂ, ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਹੰਡਿਆਇਆ ਤੇ ਧਨੌਲਾ ਖ਼ੁਰਦ ਦੀਆਂ ਬੈਂਕਾਂ ਦੇਸ਼ ਵਿਆਪੀ ਹੜਤਾਲ ਕਾਰਨ ਬੰਦ ਰਹੀਆਂ। ਜਿਸ ਕਰ ਕੇ ਗ੍ਰਾਹਕਾਂ ਨੂੰ ਰੁਪਏ ਲੈਣ ਦੇਣ ਕਰਨ ਵਿਚ ਮੁਸ਼ਕਲਾਂ ਆਈਆਂ। ਅੱਜ ਹੜਤਾਲ ਕਾਰਨ ਬੈਂਕਾਂ ਬੰਦ ਹਨ, 12 ਸਤੰਬਰ ਨੂੰ ਦੂਜਾ ਸ਼ਨੀਵਾਰ ਅਤੇ 13 ਸਤੰਬਰ ਨੂੰ ਐਤਵਾਰ ਕਰ ਕੇ ਬੈਂਕਾਂ ਕੁੱਲ ਤਿੰਨ ਦਿਨ ਬੰਦ ਰਹਿਣਗੀਆਂ। ਜਿਸ ਕਰ ਕੇ ਏ.ਟੀ.ਐਮਜ. ਵਿਚੋਂ ਵੀ ਰੁਪਏ ਦੀ ਘਾਟ ਪਵੇਗੀ।
ਪਿਛਲੀ ਖ਼ਬਰ ਸ਼ਰਾਬ ਦੇ ਠੇਕੇਦਾਰਾਂ ਨੇ ਪੰਜਾਬ ਸਰਕਾਰ ਪਾਸੋਂ ਨਾਜਾਇਜ਼ ਸ਼ਰਾਬ ਬੰਦ ਕਰਵਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਨਸ਼ਾ ਇੱਕ ਅਜਿਹਾ ਜ਼ਹਿਰ ਹੈ, ਜੋ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ-ਡੀ.ਐਸ.ਪੀ. ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।