10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਿਨਾਂ ਮਨਜ਼ੂਰੀ ਇੰਟਰਲਾਕ ਟਾਈਲਾਂ ਪੁੱਟਣ ਦੇ ਮਾਮਲੇ ’ਚ ਨਗਰ ਨਿਗਮ ਨੇ ਠੇਕੇਦਾਰ ਨੂੰ ਭੇਜਿਆ ਨੋਟਿਸ

ਬਰਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀਂ ਸੇਖਾ ਰੋਡ ਗਲੀ ਨੰਬਰ 5 ਦੀ ਇੱਕ ਸਬ-ਗਲੀ ਵਿਚੋਂ ਵਧੀਆ ਹਾਲਤ ਵਿਚ ਲੱਗੀਆਂ ਇੰਟਰਲਾਕ ਟਾਈਲਾਂ ਨੂੰ ਪੁੱਟੇ ਜਾਣ ਦੇ ਮਾਮਲੇ ਵਿਚ ਨਗਰ ਨਿਗਮ ਬਰਨਾਲਾ ਵਲੋਂ ਸਬੰਧਤ ਠੇਕੇਦਾਰ ਨੂੰ ਨੋਟਿਸ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਬਰਨਾਲਾ ਦੇ ਨਿਗਮ ਇੰਜਨੀਅਰ ਵਲੋਂ ਮੈਸ.

ਅਜੀਤ ਡੈਸਕ 10-09-2026
ਬਰਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀਂ ਸੇਖਾ ਰੋਡ ਗਲੀ ਨੰਬਰ 5 ਦੀ ਇੱਕ ਸਬ-ਗਲੀ ਵਿਚੋਂ ਵਧੀਆ ਹਾਲਤ ਵਿਚ ਲੱਗੀਆਂ ਇੰਟਰਲਾਕ ਟਾਈਲਾਂ ਨੂੰ ਪੁੱਟੇ ਜਾਣ ਦੇ ਮਾਮਲੇ ਵਿਚ ਨਗਰ ਨਿਗਮ ਬਰਨਾਲਾ ਵਲੋਂ ਸਬੰਧਤ ਠੇਕੇਦਾਰ ਨੂੰ ਨੋਟਿਸ ਭੇਜਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਬਰਨਾਲਾ ਦੇ ਨਿਗਮ ਇੰਜਨੀਅਰ ਵਲੋਂ ਮੈਸ. ਵਿਨਾਇਕ ਇੰਟਰਪਰਾਈਜ਼ ਹੁਸ਼ਿਆਰਪੁਰ ਨੂੰ ਜਾਰੀ ਕੀਤੇ ਗਏ ਨੋਟਿਸ ਵਿਚ ਦਰਸਾਇਆ ਗਿਆ ਹੈ ਕਿ ਸੇਖਾ ਰੋਡ, ਗਲੀ ਨੰਬਰ 5 ਦਾ ਕੰਮ ਵਰਕ ਆਰਡਰ ਐਲ.ਜੀ./25-26/ਪੀ.ਆਰ./0848 ਮਿਤੀ 17/09/2025 ਰਾਹੀਂ ਅਲਾਟ ਹੋਇਆ ਸੀ। ਮੀਡੀਆ ਦੇ ਹਵਾਲੇ ਤੋਂ ਦਫਤਰ ਨਗਰ ਨਿਗਮ ਬਰਨਾਲਾ ਦੇ ਧਿਆਨ ਵਿਚ ਆਇਆ ਹੈ ਕਿ ਆਪ ਵਲੋ ਇਥੋਂ ਦੀ ਇੱਕ ਬਰਾਂਚ ਗਲੀ ਦੀਆਂ ਇੰਟਰਲਾਕ ਟਾਈਲਾਂ ਬਿਨਾਂ ਮਨਜੂਰੀ ਤੋਂ ਪੁੱਟ ਦਿੱਤੀਆਂ ਗਈਆਂ ਹਨ ਜਦਕਿ ਇਹ ਗਲੀ ਐਸਟੀਮੇਟ ਵਿਚ ਨਹੀ ਸੀ। ਇਸ ਲਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਬਰਾਂਚ ਗਲੀ ਦੀਆਂ ਪੁੱਟੀਆਂ ਗਈਆਂ ਇੰਟਰਲਾਕ ਟਾਈਲਾਂ ਨੂੰ 5 ਦਿਨਾ ਦੇ ਅੰਦਰ-ਅੰਦਰ ਦੁਬਾਰਾ ਲਗਾ ਕੇ ਸੜਕ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਕੀਤਾ ਜਾਵੇ। ਜੇਕਰ ਆਪ ਵਲੋਂ ਅਜਿਹਾ ਨਹੀ ਕੀਤਾ ਜਾਂਦਾ ਤਾਂ ਆਪ ਦੇ ਖਿਲਾਫ ਨਗਰ ਨਿਗਮ ਦੀ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਕਾਰਨ ਪੁਲਿਸ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਜਿਸ ਦੀ ਆਪ ਦੀ ਨਿੱਜੀ ਜਿੰਮੇਵਾਰੀ ਹੋਵੇਗੀ। ਦੱਸਣਯੋਗ ਹੈ ਕਿ ਸੇਖਾ ਰੋਡ ਗਲੀ ਨੰਬਰ 5 ਦੀ ਇੱਕ ਸਬ-ਗਲੀ ਵਿਚੋਂ ਵਧੀਆ ਹਾਲਤ ਵਿਚ ਇੰਟਰਲਾਕ ਟਾਈਲਾਂ ਪੁੱਟੇ ਜਾਣ ਦੇ ਮਾਮਲੇ ਨੂੰ ‘ਅਜੀਤ’ ਵਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ। ਜਿਸ ਤੋਂ ਬਾਅਦ ਹੀ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਪਿਛਲੀ ਖ਼ਬਰ ਸੀ.ਆਈ.ਏ. ਸਟਾਫ਼ ਵਲੋਂ ਚੋਰ ਗਰੋਹ ਦੇ ਤਿੰਨ ਮੈਂਬਰ ਚੋਰੀ ਦੇ ਸਾਮਾਨ ਸਮੇਤ ਕਾਬੂ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ... ਅਗਲੀ ਖ਼ਬਰ 1350 ਕੈਪਸੂਲ ਅਤੇ 200 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।