ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵਲੋਂ ਚੌਥਾ ਸਾਲਾਨਾ ਸਾਹਿਤਕ ਸਮਾਗਮ
ਬਰਨਾਲਾ, 8 ਸਤੰਬਰ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਸਕੂਲ ਆਫ਼ ਐਂਮੀਨੈਂਸ ਬਰਨਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਚੌਥਾ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ।
ਬਰਨਾਲਾ, 8 ਸਤੰਬਰ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਸਕੂਲ ਆਫ਼ ਐਂਮੀਨੈਂਸ ਬਰਨਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਚੌਥਾ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨ ਭਾਰਦਵਾਜ, ਪ੍ਰਿੰ: ਹਰੀਸ਼ ਬਾਂਸਲ, ਡਾ: ਦੀਪਕ ਸਿੰਗਲਾ ਭਦੌੜ ਅਤੇ ਮੋਹਨੀਸ਼ ਮੀਸ਼ਾ (ਡਾਇਰੈਕਟਰ ਸੁਪਰੀਮ ਇੰਟਰਨੈਸ਼ਨਲ ਕਾਨਵੈਂਟ ਸਕੂਲ ਮਹਿਲ ਕਲਾਂ) ਅਤੇ ਬਲਜੀਤ ਸਿੰਘ ਸਿੱਧੂ (ਬੈਂਕ ਮੈਨੇਜਰ ਸੈਂਟਰਲ ਬੈਂਕ ਆਫ਼ ਇੰਡੀਆ) ਨੇ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਅੰਜਨਾ ਮੈਨਨ, ਜਨਰਲ ਸਕੱਤਰ ਇਕਬਾਲ ਕੌਰ ਉਦਾਸੀ ਤੇ ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ ਨੇ ਦੱਸਿਆ ਕਿ ਸਮਾਗਮ ਦੌਰਾਨ ਬੱਚਿਆਂ ਦੇ ਸਾਹਿਤਕ ਅਤੇ ਕਲਾਤਮਿਕ ਮੁਕਾਬਲੇ ਵੀ ਕਰਵਾਏ ਗਏ। ਪ੍ਰਾਇਮਰੀ ਵਰਗ ਦੇ ਦੋ ਮੁਕਾਬਲਿਆਂ ਵਿਚ ਸੁੰਦਰ ਲਿਖਾਈ ’ਚੋਂ ਸਿਮਰਨ ਕੌਰ, ਆਂਚਲ ਕੁਮਾਰੀ, ਪਰਾਚੀ ਸਿੰਗਲਾ, ਪਵਨਦੀਪ ਕੌਰ ਅਤੇ ਪੇਂਟਿੰਗ ’ਚੋਂ ਰਵਨੀਤ ਕੌਰ, ਆਂਚਲ ਪਾਂਡੇ, ਸੁਖਯਾਦਵੀਰ ਸਿੰਘ, ਨਮਨਪ੍ਰੀਤ ਸਿੰਘ ਨੇ ਪਹਿਲੇ ਚਾਰ ਸਥਾਨ ਹਾਸਲ ਕੀਤੇ। ਮਿਡਲ ਵਰਗ ਦੇ ਛੇ ਮੁਕਾਬਲਿਆਂ ’ਚੋਂ ਸੁੰਦਰ ਲਿਖਾਈ ’ਚ ਹਰਮਨਦੀਪ ਕੌਰ, ਆਰਵੀ ਸ਼ਰਮਾ, ਗੁਰਵਿੰਦਰ ਕੌਰ, ਪੇਂਟਿੰਗ ’ਚੋਂ ਅੰਕਿਤਾ, ਸੁਖਮਨਦੀਪ ਸਿੰਘ, ਹਰਸ਼ਪ੍ਰੀਤ ਕੌਰ ਤੇ ਪ੍ਰਭਾਕਰ ਕੁਮਾਰ, ਕਵਿਤਾ ਸਿਰਜਣ ਮੁਕਾਬਲੇ ’ਚ ਰਮਨੀਕ ਕੌਰ, ਨੀਸ਼ਾ, ਨਵਜੋਤ ਕੌਰ ਆਦੀਵਾਲ, ਪ੍ਰਭਜੋਤ ਕੌਰ, ਕਵਿਤਾ ਉਚਾਰਨ ’ਚ ਪਰਮਜੋਤ ਪਾਠਕ, ਪ੍ਰਭਨੂਰ ਕੌਰ, ਪਾਰਥਵੀ, ਜਸਵੰਤ ਸਿੰਘ, ਕਹਾਣੀ ਸਿਰਜਣ ਮੁਕਾਬਲੇ ’ਚ ਜਸਕਰਨ ਸਿੰਘ, ਅਮਨਜੋਤ ਕੌਰ, ਹਰਵਿੰਦਰ ਸਿੰਘ, ਸੁਕੀਰਤ ਸ਼ਰਮਾ ਅਤੇ ਲੇਖ ਮੁਕਾਬਲੇ ’ਚ ਰਾਜਵੀਰ ਕੌਰ, ਅਰਸ਼ਦੀਪ ਕੌਰ, ਸਹਿਜਪ੍ਰੀਤ ਕੌਰ ਤੇ ਨੀਸ਼ਾ ਨੇ ਕ੍ਰਮਵਾਰ ਪਹਿਲੇ ਚਾਰ ਸਥਾਨ ਹਾਸਲ ਕੀਤੇ। ਸੈਕੰਡਰੀ ਵਰਗ ਦੇ 7 ਮੁਕਾਬਲਿਆਂ ਵਿਚੋਂ ਸੁੰਦਰ ਲਿਖਾਈ ’ਚੋਂ ਸੁਖਦੀਪ ਕੌਰ, ਹੁਸਨਪ੍ਰੀਤ ਕੌਰ, ਸਿਮਰਨਜੀਤ ਕੌਰ ਤੇ ਪੁਨੀਤ ਕੌਰ, ਲੇਖ ਰਚਨਾ ’ਚੋਂ ਅੰਜਲੀ, ਹੁਸਨਪ੍ਰੀਤ ਕੌਰ, ਹਰਦੀਪ ਕੌਰ, ਨੂਰਪ੍ਰੀਤ ਕੌਰ, ਪੇਂਟਿੰਗ ਵਿਚੋਂ ਸੁਮਿਤ ਕੁਮਾਰ, ਬਲਵਿੰਦਰ ਸਿੰਘ, ਜੈਸਮੀਨ ਕੌਰ, ਅਰਸ਼ਦੀਪ ਸਿੰਘ, ਕਵਿਤਾ ਸਿਰਜਣ ਵਿਚ ਬਲਕੀਰਤ ਸ਼ਰਮਾ, ਨਵਲਪ੍ਰੀਤ ਕੌਰ, ਸਿਮਰਨਜੀਤ ਕੌਰ, ਮੇਵਿਸ ਬੇਗਮ, ਕਹਾਣੀ ਸਿਰਜਣ ਵਿਚੋਂ ਖੁਸ਼ੀ, ਮਾਲਵਿੰਦਰ ਸਿੰਘ, ਸਗਨਦੀਪ ਕੌਰ, ਸੁਮਨਪ੍ਰੀਤ ਕੌਰ, ਕਵਿਤਾ ਉਚਾਰਨ ਮੁਕਾਬਲੇ ’ਚੋਂ ਸੁਹਾਨੀ ਕੌਰ, ਹਰਸ਼ਪ੍ਰੀਤ ਕੌਰ, ਅਰਮਾਨ ਪ੍ਰੀਤ ਭੋਤਨਾ, ਖੁਸ਼ਪ੍ਰੀਤ ਕੌਰ, ਗੀਤ ਗਾਇਨ ਵਿਚ ਸਾਕਸ਼ੀ ਸ਼ਰਮਾ, ਸਹਿਜਪ੍ਰੀਤ ਕੌਰ, ਮੁਸਕਾਨ, ਸੁਮਨਪ੍ਰੀਤ ਕੌਰ ਨੇ ਕ੍ਰਮਵਾਰ ਚਾਰ ਸਥਾਨ ਹਾਸਲ ਕੀਤੇ। ਇਸੇ ਤਰ੍ਹਾਂ ਗ੍ਰੈਜੂਏਸਨ ਵਰਗ ਦੇ ਮੁਕਾਬਲਿਆਂ ’ਚੋਂ ਕਵਿਤਾ ਸਿਰਜਣ ਵਿਚ ਸੁਖਮਨ ਸ਼ਰਮਾ, ਹੁਸਨਾ ਬੀਬੀ, ਜਸ਼ਨਪ੍ਰੀਤ ਸਿੰਘ, ਮਨਜੋਤ ਕੌਰ ਸੰਧੂ, ਕਵਿਤਾ ਉਚਾਰਨ ਵਿਚ ਹਰਮਨਪ੍ਰੀਤ ਕੌਰ, ਮਨਜੋਤ ਕੌਰ, ਸਿਕੰਦਰ ਸਿੰਘ, ਜਸਕਰਨ ਸਿੰਘ ਨੇ ਕ੍ਰਮਵਾਰ ਪਹਿਲੇ ਚਾਰ ਸਥਾਨ, ਕਹਾਣੀ ਸਿਰਜਣ ਵਿਚ ਸੁਖਮਨ ਸ਼ਰਮਾ ਨੇ ਪਹਿਲਾ ਸਥਾਨ, ਗੀਤ ਗਾਇਨ ਵਿਚ ਦਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਪੇਂਟਿੰਗ ਵਿਚੋਂ ਲਵਪ੍ਰੀਤ ਸਿੰਘ ਨੇ ਪਹਿਲਾ ਤੇ ਅਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੀ ਪਰਖ ਪਰਮਿੰਦਰ ਕੌਰ ਪੈਮ ਬਠਿੰਡਾ, ਰਾਮ ਸਰੂਪ ਸ਼ਰਮਾ, ਡਾ: ਸਰਬਜੀਤ ਕੌਰ ਬਰਾੜ, ਡਾ: ਤੇਜਾ ਸਿੰਘ ਤਿਲਕ, ਡਾ: ਭੁਪਿੰਦਰ ਸਿੰਘ ਬੇਦੀ, ਡਾ: ਰਾਮਪਾਲ ਸ਼ਾਹਪੁਰੀ, ਡਾ: ਮਨਦੀਪ ਸਿੰਘ, ਤੇਜਿੰਦਰ ਚੰਡਿਹੋਕ, ਕਰਮਜੀਤ ਸਿੰਘ ਭੋਤਨਾ, ਜਗਜੀਤ ਗੁਰਮ, ਹਰਦੀਪ ਕੁਮਾਰ, ਕੁਲਦੀਪ ਸਿੰਘ ਮਹਿਲ ਕਲਾਂ, ਮਨਪ੍ਰੀਤ ਪਾਲ, ਕੁਲਦੀਪ ਰਾਣੀ, ਸੁਖਵਿੰਦਰ ਕੌਰ, ਗੁਰਜੀਤ ਕੌਰ, ਜਸਪ੍ਰੀਤ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ ਭਦੌੜ, ਨਰਿੰਦਰ ਕੌਰ, ਰੁਪਿੰਦਰ ਕੌਰ ਸ਼ਹਿਣਾ, ਪਰਦੀਪ ਕੌਰ ਟੱਲੇਵਾਲ, ਗੁਰਜੀਤ ਕੌਰ ਰਾਣੂ, ਡਾ: ਪੁਰਬਾ, ਮਿੱਠੂ ਪਾਠਕ ਨੇ ਕੀਤੀ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਦੀਪ ਕੌਰ ਭਦੌੜ ਮੀਤ ਪ੍ਰਧਾਨ, ਜਸਪ੍ਰੀਤ ਕੌਰ ਬੱਬੂ, ਸੁਖਪਾਲ ਕੌਰ ਬਾਠ, ਨਰਿੰਦਰ ਕੌਰ, ਰਜਿੰਦਰ ਕੌਰ, ਬਲਵੀਰ ਕੌਰ, ਜਸਵੀਰ ਕੌਰ ਬਾਵਾ, ਉਰਵਸ਼ੀ ਗੁਪਤਾ ਆਦਿ ਹਾਜ਼ਰ ਸਨ।