ਰਾਜ ਅਧਿਆਪਕ ਪੁਰਸਕਾਰ ਲਈ ਜ਼ਿਲ੍ਹਾ ਬਰਨਾਲਾ ਦੇ ਤਿੰਨ ਅਧਿਆਪਕ ਚੁਣੇ ਗਏ
ਬਰਨਾਲਾ, 4 ਸਤੰਬਰ (ਅਸ਼ੋਕ ਭਾਰਤੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਐਲਾਨੇ ਗਏ ਰਾਜ ਅਧਿਆਪਕ ਪੁਰਸਕਾਰ ਲਈ ਜ਼ਿਲ੍ਹਾ ਬਰਨਾਲਾ ਦੇ ਤਿੰਨ ਅਧਿਆਪਕ ਚੁਣੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ਼ਹਿਣਾ ਦੇ ਰਾਜਨੀਤਕ ਵਿਗਿਆਨ ਦੇ ਲੈਕਚਰਾਰ ਪਰਮਿੰਦਰ ਸਿੰਘ ਰਾਜ ਅਧਿਆਪਕ ਪੁਰਸਕਾਰ ਸੈਕੰਡਰੀ ਕਾਡਰ ਲਈ, ਸਰਕਾਰੀ ਪ੍ਰਾਇਮਰੀ ਸਕੂਲ ਦਰਾਜ ਦੇ ਕੁਆਰਡੀਨੇਟਰ ਨਰਿੰਦਰ ਸ਼ਰਮਾ ਨੂੰ ਪ੍ਰਾਇਮਰੀ ਕਾਡਰ ਲਈ ਜਦਕਿ ਜ਼ਿਲ੍ਹਾ ਬਰਨਾਲਾ ਦੇ ਡਾਈਟ ਦੇ ਪ੍ਰਿੰਸੀਪਲ ਡਾ: ਮੁਨੀਸ਼ ਮੋਹਨ ਸ਼ਰਮਾ ਨੂੰ ਪ੍ਰਬੰਧਕ ਐਵਾਰਡ ਲਈ ਚੁਣਿਆ ਗਿਆ ਹੈ।
ਅਜੀਤ ਡੈਸਕ
06-09-2026