01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੰਤ ਬਾਬਾ ਭਗਵਾਨ ਦਾਸ ਵਲੋਂ ਸੰਤ ਬਾਬਾ ਇੰਦਰ ਦਾਸ ਦੀ 45ਵੀਂ ਬਰਸੀ ਸੰਬੰਧੀ ਕਾਰਡ ਜਾਰੀ

ਤਪਾ ਮੰਡੀ, 31 ਅਗਸਤ (ਪ੍ਰਵੀਨ ਗਰਗ)-ਸ੍ਰੀ ਸ੍ਰੀ 108 ਸਿੱਧ ਸੰਤ ਬਾਬਾ ਇੰਦਰ ਦਾਸ ਜੀ ਦੀ 45ਵੀਂ ਬਰਸੀ ਜੋ 14 ਸਤੰਬਰ ਨੂੰ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਬਾਬਾ ਭਗਵਾਨ ਦਾਸ ਜੀ ਵਲੋਂ ਸੰਗਤ ਸਮੇਤ ਜਾਰੀ ਕੀਤਾ ਗਿਆ। ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਜੀ ਨੇ ਸੰਤ ਬਾਬਾ ਇੰਦਰ ਦਾਸ ਜੀ ਦੀ 45ਵੀਂ ਬਰਸੀ ਦੇ ਸਬੰਧ ’ਚ ਕਰਵਾਏ ਜਾਂਦੇ ਸਮਾਗਮਾਂ ਸਬੰਧੀ ਦੱਸਿਆ ਕਿ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ 7 ਸਤੰਬਰ ਨੂੰ ਹੋਣਗੇ, ਜਿਸ ਵਿਚ ਪ੍ਰਸਿੱਧ ਕਥਾਵਾਚਕ ਅਸ਼ਵਨੀ ਕੁਮਾਰ ਸ਼ਾਸਤਰੀ (ਕਾਲਿਆਂਵਾਲੀ ਵਾਲੇ) ਕਥਾ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ ਅਤੇ ਇਸ ਦੇ ਭੋਗ 13 ਸਤੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ।

ਅਜੀਤ ਡੈਸਕ 01-09-2026
ਤਪਾ ਮੰਡੀ, 31 ਅਗਸਤ (ਪ੍ਰਵੀਨ ਗਰਗ)-ਸ੍ਰੀ ਸ੍ਰੀ 108 ਸਿੱਧ ਸੰਤ ਬਾਬਾ ਇੰਦਰ ਦਾਸ ਜੀ ਦੀ 45ਵੀਂ ਬਰਸੀ ਜੋ 14 ਸਤੰਬਰ ਨੂੰ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਬਾਬਾ ਭਗਵਾਨ ਦਾਸ ਜੀ ਵਲੋਂ ਸੰਗਤ ਸਮੇਤ ਜਾਰੀ ਕੀਤਾ ਗਿਆ। ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਜੀ ਨੇ ਸੰਤ ਬਾਬਾ ਇੰਦਰ ਦਾਸ ਜੀ ਦੀ 45ਵੀਂ ਬਰਸੀ ਦੇ ਸਬੰਧ ’ਚ ਕਰਵਾਏ ਜਾਂਦੇ ਸਮਾਗਮਾਂ ਸਬੰਧੀ ਦੱਸਿਆ ਕਿ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ 7 ਸਤੰਬਰ ਨੂੰ ਹੋਣਗੇ, ਜਿਸ ਵਿਚ ਪ੍ਰਸਿੱਧ ਕਥਾਵਾਚਕ ਅਸ਼ਵਨੀ ਕੁਮਾਰ ਸ਼ਾਸਤਰੀ (ਕਾਲਿਆਂਵਾਲੀ ਵਾਲੇ) ਕਥਾ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ ਅਤੇ ਇਸ ਦੇ ਭੋਗ 13 ਸਤੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠਾਂ ਦੇ ਸ਼ੁੱਭ ਆਰੰਭ 12 ਸਤੰਬਰ ਦਿਨ ਸ਼ਨੀਵਾਰ ਨੂੰ ਹੋਣਗੇ ਅਤੇ ਰਾਤ ਸਮੇਂ ਮਾਤਾ ਦੀ ਚੌਂਕੀ ਸਜਾਈ ਜਾਵੇਗੀ। ਸੰਤ ਬਾਬਾ ਇੰਦਰ ਦਾਸ ਜੀ ਦੀ ਬਰਸੀ 14 ਸਤੰਬਰ ਦਿਨ ਸੋਮਵਾਰ ਨੂੰ ਸ਼ਰਧਾ ਪੂਰਵਕ ਮਨਾਈ ਜਾਵੇਗੀ। ਇਸ ਮੌਕੇ ਦੀਪਾ ਬੂਟਾਂ ਵਾਲਾ, ਸ਼ਾਮ ਠੋਕਾ, ਮਹਿੰਦਰ ਸਿੰਘ ਮਹਿਤਾ, ਪੁਰੂ, ਰਾਜ ਸਿੰਘ ਮਿਸਤਰੀ, ਸ਼ੇਰ ਭੰਡਾਰੀ ਆਦਿ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਮਨਾਇਆ ਜਾ ਰਿਹੈ 41ਵਾਂ ਕੌਮੀ ਅੱਖਾਂ ਦਾਨ ਪੰਦਰ੍ਹਵਾੜਾ ਅਗਲੀ ਖ਼ਬਰ ਸ੍ਰੀ ਬਾਲਾ ਜੀ ਧਾਮ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂਉਤਸਵ 4 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।