ਨਡਾਲਾ, (ਕਪੂਰਥਲਾ), 1 ਸਤੰਬਰ (ਰਘਬਿੰਦਰ ਸਿੰਘ)- ਬਲਾਕ ਨਡਾਲਾ ਦੇ ਮੰਡ ਰਾਏਪੁਰ ਅਰਾਈਆਂ ਵਿਖੇ ਟਰੈਕਟਰ ਪਲਟਣ ਕਾਰਨ 19 ਸਾਲਾ ਨੌਜਵਾਨ ਲਖਬੀਰ ਸਿੰਘ ਪੁੱਤਰ ਸਵਰਨ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਕਿਰਪਾਲ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਮੰਡ ਰਾਏਪੁਰ ਅਰਾਈਆ ਵਿਖ਼ੇ ਰਸਤਾ ਸਾਫ਼ ਕਰਨ ਲਈ ਮਿੱਟੀ ਪਾ ਰਿਹਾ ਸੀ। ਇਸ ਦੌਰਾਨ ਚੜ੍ਹਾਈ ਹੋਣ ਕਾਰਨ ਟਰੈਕਟਰ ਅੱਗੇ ਵੱਲ ਉੱਠ ਗਿਆ ਅਤੇ ਪਿੱਛੇ ਟਰਾਲੀ ਨਾਲ ਜਾ ਲੱਗਾ। ਹਾਦਸੇ ਵਿਚ ਲਖਬੀਰ ਸਿੰਘ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਤਾਜ਼ਾ ਖ਼ਬਰਾਂ
Free
ਟ੍ਰੈਕਟਰ ਪਲਟਣ ਕਾਰਨ 19 ਸਾਲਾ ਨੌਜਵਾਨ ਦੀ ਮੌਤ
ਨਡਾਲਾ, (ਕਪੂਰਥਲਾ), 1 ਸਤੰਬਰ (ਰਘਬਿੰਦਰ ਸਿੰਘ)- ਬਲਾਕ ਨਡਾਲਾ ਦੇ ਮੰਡ ਰਾਏਪੁਰ ਅਰਾਈਆਂ ਵਿਖੇ ਟਰੈਕਟਰ ਪਲਟਣ ਕਾਰਨ 19 ਸਾਲਾ ਨੌਜਵਾਨ ਲਖਬੀਰ ਸਿੰਘ ਪੁੱਤਰ ਸਵਰਨ ਸਿੰਘ ਦੀ ਮੌਤ ਹੋ ਗਈ।
ਅਜੀਤ ਡੈਸਕ
01-09-2026