ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਹੋਈ ਮੀਟਿੰਗ
ਅੱਜ ਚੰਡੀਗੜ੍ਹ ਵੱਲ ਕਾਫ਼ਲੇ ਰਵਾਨਾ ਹੋਣਗੇ-ਆਗੂ
ਬਰਨਾਲਾ, 30 ਅਗਸਤ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸੂਬਾਈ ਪ੍ਰਧਾਨ ਮਨਜੀਤ ਧਨੇਰ, ਸਤਨਾਮ ਸਿੰਘ ਬਰਨਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੀਤ ਸੁਖਪੁਰਾ, ਵਾਹਿਗੁਰੂ ਸਿੰਘ, ਗੁਰਮੀਤ ਸਿੰਘ ਬਿੱਟੂ, ਗੋਰਾ ਰਾਏਸਰ ਨੇ ਕਿਹਾ ਕਿ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਬਰਨਾਲਾ, 30 ਅਗਸਤ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸੂਬਾਈ ਪ੍ਰਧਾਨ ਮਨਜੀਤ ਧਨੇਰ, ਸਤਨਾਮ ਸਿੰਘ ਬਰਨਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੀਤ ਸੁਖਪੁਰਾ, ਵਾਹਿਗੁਰੂ ਸਿੰਘ, ਗੁਰਮੀਤ ਸਿੰਘ ਬਿੱਟੂ, ਗੋਰਾ ਰਾਏਸਰ ਨੇ ਕਿਹਾ ਕਿ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਅਤੇ ਬੇਸਿਨ ਸਿਧਾਂਤ ਅਨੁਸਾਰ ਹੱਲ ਕਰਨ, ਧਾਰਾ 78, 79, 80 ਰੱਦ ਕਰਨ, ਹਰ ਖੇਤ, ਕਰ ਘਰ ਲਈ ਪਾਣੀ ਦਾ ਪ੍ਰਬੰਧ ਕਰਨ, ਭਾਰਤ-ਅਮਰੀਕਾ ਸਮਝੌਤਾ ਵਪਾਰ ਵਾਰਤਾ ਬੰਦ ਕਰਨ, ਕਿਸਾਨਾਂ-ਮਜਦੂਰਾਂ ਸਿਰ ਚੜ੍ਹਿਆ ਕਰਜ਼ਾ ਖ਼ਤਮ ਕਰਨ, ਸਾਰੀਆਂ ਫ਼ਸਲਾਂ ’ਤੇ ਐੱਮ.ਐੱਸ.ਪੀ ਦੇਣ ਅਤੇ ਖ਼ਰੀਦ ਦੀ ਗਰੰਟੀ ਕਰਨ, ਬਿਜਲੀ ਸੋਧ ਬਿਲ-2025, ਬੀਜ ਬਿੱਲ ਰੱਦ ਕਰਨ ਆਦਿ ਅਹਿਮ ਮੰਗਾਂ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਹੋਰ ਮੰਗਾਂ ਵੀ ਉਭਾਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਫ਼ਲੇ ਆਪੋ ਆਪਣੇ ਟਰੈਕਟਰ ਟਰਾਲੀਆਂ ਰਾਹੀਂ 31 ਅਗਸਤ ਨੂੰ ਰਵਾਨਾ ਹੋ ਕੇ ਸ਼ਾਮ ਤੱਕ ਪੱਕੇ ਮੋਰਚੇ ਵਾਲੀ ਥਾਂ ਪਹੁੰਚ ਜਾਣਗੇ।