28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੰਪੂਰਨਤਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਕਥਾ ਸੰਪੂਰਨ ਹੋਣ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਂ ਸਹਿਤ ਵਿਆਖਿਆ ਕਰਨ ਵਾਲੇ ਗਿਆਨੀ ਸੱਤਪਾਲ ਸਿੰਘ ਨੂੰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਸ਼ਹਿਣਾ ਅਤੇ ਵੱਖ-ਵੱਖ ਹੋਰ ਧਾਰਮਿਕ ਕਮੇਟੀਆਂ ਵਲੋਂ ਸਨਮਾਨਿਤ ਕੀਤਾ ਗਿਆ। ਕੁਲਦੀਪ ਸਿੰਘ ਤੱਖਰ ਦੇ ਯਤਨਾਂ ਸਦਕਾ ਗਿਆਨੀ ਭਾਈ ਵੀਰ ਸਿੰਘ ਵਲੋਂ ਰਚਿਤ 172 ਧਾਰਮਿਕ ਪੁਸਤਕਾਂ ਤੇ ਭਾਈ ਗਿਆਨੀ ਵੀਰ ਸਿੰਘ ਦੀ ਤਸਵੀਰ ਦੀ ਹੈੱਡ ਗ੍ਰੰਥੀ ਗਿਆਨੀ ਸੱਤਪਾਲ ਸਿੰਘ ਨੂੰ ਭੇਟ ਕੀਤੀ ਗਈ।

ਅਜੀਤ ਡੈਸਕ 28-08-2026
ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸ਼ਹਿਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਕਥਾ ਸੰਪੂਰਨ ਹੋਣ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਂ ਸਹਿਤ ਵਿਆਖਿਆ ਕਰਨ ਵਾਲੇ ਗਿਆਨੀ ਸੱਤਪਾਲ ਸਿੰਘ ਨੂੰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਸ਼ਹਿਣਾ ਅਤੇ ਵੱਖ-ਵੱਖ ਹੋਰ ਧਾਰਮਿਕ ਕਮੇਟੀਆਂ ਵਲੋਂ ਸਨਮਾਨਿਤ ਕੀਤਾ ਗਿਆ। ਕੁਲਦੀਪ ਸਿੰਘ ਤੱਖਰ ਦੇ ਯਤਨਾਂ ਸਦਕਾ ਗਿਆਨੀ ਭਾਈ ਵੀਰ ਸਿੰਘ ਵਲੋਂ ਰਚਿਤ 172 ਧਾਰਮਿਕ ਪੁਸਤਕਾਂ ਤੇ ਭਾਈ ਗਿਆਨੀ ਵੀਰ ਸਿੰਘ ਦੀ ਤਸਵੀਰ ਦੀ ਹੈੱਡ ਗ੍ਰੰਥੀ ਗਿਆਨੀ ਸੱਤਪਾਲ ਸਿੰਘ ਨੂੰ ਭੇਟ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਾਬਕਾ ਸਰਪੰਚ, ਗਿਆਨੀ ਸੱਤਪਾਲ ਸਿੰਘ ਅਤੇ ਨਾਜਮ ਸਿੰਘ ਫ਼ੌਜੀ ਸਰਪੰਚ ਨੇ ਕਿਹਾ ਕਿ ਮਨੁੱਖਤਾ ਜਿਸ ਤਰ੍ਹਾਂ ਬਰਬਾਦੀ ਦੇ ਦੌਰ ਵੱਲ ਵਧ ਰਹੀ ਹੈ, ਉਸ ਤੋਂ ਰੱਖਿਆ ਗੁਰਬਾਣੀ ਹੀ ਕਰ ਸਕਦੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਬਾਣੀ ਮਨੁੱਖ ਨੂੰ ਮਨੁੱਖ ਨਾਲ ਜੋੜਨ ਲਈ ਹੀ ਨਹੀਂ, ਬਲਕਿ ਸਮੁੱਚੀ ਕੁਦਰਤ ਦੀ ਸਾਜੀ ਕਾਇਨਾਤ ਲਈ ਇੱਕੋ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਮੁਲਕਾਂ ਵਿਚ ਗੁਰਬਾਣੀ ਨੂੰ ਆਪੋ ਆਪਣੇ ਦੇਸ਼ ਦੀਆਂ ਭਾਸ਼ਾਵਾਂ ਮੁਤਾਬਿਕ ਅਨੁਵਾਦ ਕਰ ਕੇ ਇਸ ਤੇ ਖੋਜਾਂ ਕੀਤੀਆਂ ਜਾ ਰਹੀਆਂ ਹਨ ਅਤੇ ਗੁਰਬਾਣੀ ਨੂੰ ਵਾਚਿਆ ਜਾ ਰਿਹਾ ਹੈ, ਪ੍ਰੰਤੂ ਸਾਡੇ ਕੋਲ ਗੁਰਬਾਣੀ ਦਾ ਅਥਾਹ ਭੰਡਾਰ ਹੋਣ ਦੇ ਬਾਵਜੂਦ ਅਸੀਂ ਇਸ ਦਾ ਲਾਹਾ ਲੈਣ ਵਿਚ ਪਛੜ ਰਹੇ ਹਾਂ। ਇਸ ਮੌਕੇ ਦਰਸ਼ਨ ਸਿੰਘ ਗਿੱਲ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ ਨੇ ਕਿਹਾ ਕਿ ਗਿਆਨੀ ਸੱਤਪਾਲ ਸਿੰਘ ਵਲੋਂ ਧਾਰਮਿਕ ਪ੍ਰਚਾਰ ਜੋ ਸ਼ੁਰੂ ਕੀਤਾ ਗਿਆ ਹੈ, ਉਸ ਲਈ ਪ੍ਰਬੰਧਕੀ ਕਮੇਟੀ ਜੋ ਵੀ ਲੋੜ ਪਵੇਗੀ, ਉਸ ਲਈ ਢੁਕਵੇਂ ਪ੍ਰਬੰਧ ਕਰੇਗੀ, ਕਿਉਂਕਿ ਦਿੱਲੀ ਤੋਂ ਹੀ ਧਾਰਮਿਕ ਪੁਸਤਕਾਂ ਦੇ ਸੈਟ ਮੰਗਵਾਏ ਗਏ ਹਨ। ਇਸ ਮੌਕੇ ਸੁਖਦੇਵ ਸਿੰਘ ਝੋਰੜ, ਹਰਪਾਲ ਸਿੰਘ ਗਿੱਲ ਝੱਲੀ, ਸੁਦਾਗਰ ਸਿੰਘ ਪੈਂਚ, ਗੁਰਜੀਤ ਸਿੰਘ ਜੰਡੂ, ਗੁਰਚਰਨ ਸਿੰਘ, ਗੁਰਸੇਵਕ ਸਿੰਘ, ਮਾ: ਬਲਦੇਵ ਸਿੰਘ, ਬਾਬਾ ਨਗਿੰਦਰ ਸਿੰਘ ਮੁੱਖ ਸੇਵਾਦਾਰ, ਜਗਵਿੰਦਰ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ, ਸੁਖਚੈਨ ਸਿੰਘ ਪ੍ਰਧਾਨ ਗੁਰਦੁਆਰਾ ਤ੍ਰਿਵੇਣੀ ਸਾਹਿਬ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਗਤਕੇ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਚ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।