ਪਰਲ ਪੀੜਤ ਪਰਿਵਾਰਾਂ ਦੀ ਹੋਈ ਇਕ ਅਹਿਮ ਮੀਟਿੰਗ
ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਪਰਲ ਪੀੜਤ ਪਰਿਵਾਰਾਂ ਦੀ ਇਕ ਅਹਿਮ ਮੀਟਿੰਗ ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆ ਮਾਈਆਂ ਸ਼ਹਿਣਾ ਵਿਖੇ ਹੋਈ। ਇਸ ਮੌਕੇ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਪਰਲ ਪੀੜਤਾਂ ਦੀ ਲੜਾਈ ਉਨ੍ਹਾਂ ਸਮਾਂ ਲੜਦਾ ਰਹਾਂਗਾ ਜਿੰਨਾ ਸਮਾਂ ਪੰਜਾਬ ਦੇ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਦਸ਼ਾ ਨਹੁੰਆਂ ਦੀ ਕਿਰਤ ਕਮਾਈ ਦੇ ਪੈਸੇ ਪਰਲ ਕੰਪਨੀ ਤੋਂ ਵਾਪਸ ਨਹੀਂ ਹੁੰਦੇ।
ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਪਰਲ ਪੀੜਤ ਪਰਿਵਾਰਾਂ ਦੀ ਇਕ ਅਹਿਮ ਮੀਟਿੰਗ ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆ ਮਾਈਆਂ ਸ਼ਹਿਣਾ ਵਿਖੇ ਹੋਈ। ਇਸ ਮੌਕੇ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਪਰਲ ਪੀੜਤਾਂ ਦੀ ਲੜਾਈ ਉਨ੍ਹਾਂ ਸਮਾਂ ਲੜਦਾ ਰਹਾਂਗਾ ਜਿੰਨਾ ਸਮਾਂ ਪੰਜਾਬ ਦੇ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਦਸ਼ਾ ਨਹੁੰਆਂ ਦੀ ਕਿਰਤ ਕਮਾਈ ਦੇ ਪੈਸੇ ਪਰਲ ਕੰਪਨੀ ਤੋਂ ਵਾਪਸ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪਰਲ ਕੰਪਨੀ ਦੀ ਪੰਜਾਬ ਵਿਚ ਥਾਂ-ਥਾਂ ਪਈ ਜ਼ਮੀਨ ਦਾ ਠੇਕਾ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚ ਜਮਾਂ ਹੁੰਦਾ ਹੈ, ਇਸ ਲਈ ਪੰਜਾਬ ਸਰਕਾਰ ਵੀ ਪਰਲ ਪੀੜਤਾਂ ਦੀ ਸਮੱਸਿਆ ਦਾ ਹੱਲ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ 2022 ਦੀਆਂ ਚੋਣਾਂ ਸਮੇਂ ਪਰਲ ਪੀੜਤਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਪਰਲ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਵਾਂਗੇ ਪ੍ਰੰਤੂ ਸੱਤਾ ਵਿਚ ਆਉਣ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਪਰਲ ਪੀੜਤਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਭੁਲਾ ਗਏ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਝੂਠ ਬੋਲਣ ਦੀ ਬਜਾਏ ਪਰਲ ਪੀੜਤਾਂ ਦਾ ਮਸਲਾ ਹੱਲ ਕਰੇ। ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਸਥਾਨ ਵਿਚ ਆਪਣੇ ਪ੍ਰਚਾਰ ਦੌਰਾਨ ਇਹ ਆਖ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਪੰਜਾਬ ਵਿਚ ਪਰਲ ਪੀੜਤ ਪਰਿਵਾਰਾਂ ਨੂੰ ਪੈਸੇ ਮਿਲ ਚੁੱਕੇ ਹਨ ਜੋ ਕਿ ਸਿਰਫ਼ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਲੁਧਿਆਣਾ ਵਿਖੇ ਪਰਲ ਪੀੜਤ ਪਰਿਵਾਰਾਂ ਦੇ ਹੱਕ ਵਿਚ ਇਕ ਵੱਡਾ ਇਕੱਠ ਕੀਤਾ ਜਾਵੇਗਾ। ਜਿਸ ਵਿਚ ਹਰ ਇਕ ਪਰਿਵਾਰ ਦਾ ਇਕ ਮੈਂਬਰ ਜ਼ਰੂਰ ਪਹੁੰਚੇ ਤਾਂ ਕਿ ਲੜਾਈ ਪੂਰੇ ਜੋਸ਼ ਨਾਲ ਲੜੀ ਜਾ ਸਕੇ। ਸਾਬਕਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੇ ਪਰਲ ਪੀੜਤ ਪਰਿਵਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸਰਕਾਰਾਂ ਪਰਲ ਪੀੜਤ ਪਰਿਵਾਰਾਂ ਨਾਲ ਧੋਖਾ ਕਰ ਰਹੀਆਂ ਹਨ। ਇਸ ਮੌਕੇ ਪਰਮਿੰਦਰ ਸਿੰਘ, ਹਰਬੰਸ ਸਿੰਘ, ਮੇਜਰ ਸਿੰਘ ਚੂੰਘਾਂ, ਗੁਰਮੇਲ ਸਿੰਘ ਗੋਸਲ, ਜਰਨੈਲ ਸਿੰਘ ਭਦੌੜ, ਰਾਜ ਕੁਮਾਰ, ਕੁਲਵੰਤ ਰਾਏ, ਬੂਟਾ ਸਿੰਘ ਫ਼ੌਜੀ, ਮਨਜਿੰਦਰ ਸਿੰਘ, ਕੁਲਦੀਪ ਸਿੰਘ ਮਾਣਕ, ਬਸ਼ੀਰ ਖਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੀੜਤ ਪਰਿਵਾਰ ਹਾਜ਼ਰ ਸਨ।