18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਬਾਜ਼ੀਗਰ ਬਸਤੀ ਦੇ ਨਿਵਾਸੀਆਂ ਨੇ ਕੀਤੀ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ

ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)-ਇੱਕ ਪਾਸੇ ਨਗਰ ਕੌਂਸਲ ਤਪਾ ਵਲੋਂ ਸ਼ਹਿਰ ਅੰਦਰ ਸਫ਼ਾਈ, ਲਾਈਟਾਂ ਆਦਿ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਇਨ੍ਹਾਂ ਦਾਅਵਿਆਂ ਦੀ ਗਰਾਊਂਡ ਲੈਵਲ ’ਤੇ ਤਸਵੀਰ ਹੀ ਕੁੱਝ ਹੋਰ ਹੈ। ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ’ਚ ਪਈਆਂ ਗਾਰ, ਕੂੜੇ ਦੀਆਂ ਢੇਰੀਆਂ ਅਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਸਾਫ਼ ਦਿਖਾਈ ਦਿੰਦੀ ਹੈ।

ਨਗਰ ਕੌਂਸਲ ਦੇ ਵਾਰ-ਵਾਰ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਚੌਰਾਹਿਆਂ ’ਚ ਪਈਆਂ ਗਾਰ ਦੀਆਂ ਢੇਰੀਆਂ ਜਿਉਂ ਦੀਆਂ ਤਿਉਂ 18-08-2026
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)-ਇੱਕ ਪਾਸੇ ਨਗਰ ਕੌਂਸਲ ਤਪਾ ਵਲੋਂ ਸ਼ਹਿਰ ਅੰਦਰ ਸਫ਼ਾਈ, ਲਾਈਟਾਂ ਆਦਿ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਇਨ੍ਹਾਂ ਦਾਅਵਿਆਂ ਦੀ ਗਰਾਊਂਡ ਲੈਵਲ ’ਤੇ ਤਸਵੀਰ ਹੀ ਕੁੱਝ ਹੋਰ ਹੈ। ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ’ਚ ਪਈਆਂ ਗਾਰ, ਕੂੜੇ ਦੀਆਂ ਢੇਰੀਆਂ ਅਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਸਾਫ਼ ਦਿਖਾਈ ਦਿੰਦੀ ਹੈ। ਜਿਸ ਵੱਲ ਨਗਰ ਕੌਂਸਲ ਵਲੋਂ ਉੱਕਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਸੀਵਰੇਜ ਦੇ ਗੰਦੇ ਪਾਣੀ ਤੋਂ ਅੱਕੇ ਹੋਏ ਬਾਜ਼ੀਗਰ ਬਸਤੀ ਦੇ ਨੁਮਾਇੰਦਿਆਂ ਸਾਬਕਾ ਕੌਂਸਲਰ ਅਮਰਜੀਤ ਸਿੰਘ ਧਰਮਸੋਤ, ਪਿੰਕੀ ਦੇਵੀ, ਬੀਬੀ ਦੇਵੀ, ਨੈਵਰ ਰਾਮ, ਕੁਲਦੀਪ ਰਾਮ, ਬਿੰਦਰ ਰਾਮ ਆਦਿ ਨੇ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਘਰਾਂ ਅੱਗੇ ਲਗਭਗ ਪਿਛਲੇ ਦੋ ਢਾਈ ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ, ਜਦਕਿ ਹੁਣ ਸਫ਼ਾਈ ਸੇਵਕਾਂ ਦੀ ਹੜਤਾਲ ਖੁੱਲਿ੍ਹਆਂ ਵੀ ਕਾਫੀ ਦਿਨ ਬੀਤ ਗਏ ਹਨ। ਪ੍ਰੰਤੂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ, ਜਿਸ ਕਰ ਕੇ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ ਕਿਉਂਕਿ ਇਸ ਗੰਦੇ ਪਾਣੀ ਵਿਚੋਂ ਆ ਰਹੀ ਬਦਬੂ ਨੇ ਉਨ੍ਹਾਂ ਦਾ ਘਰਾਂ ’ਚ ਰਹਿਣਾ ਵੀ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਸਮੱਸਿਆ ਸਬੰਧੀ ਨਗਰ ਕੌਂਸਲ ਨੂੰ ਕਈ ਵਾਰ ਜਾਣੂੰ ਵੀ ਕਰਵਾ ਚੁੱਕੇ ਹਨ। ਜਿਸ ’ਤੇ ਨਗਰ ਕੌਂਸਲ ਵਲੋਂ ਇੱਕ ਦੋ ਵਾਰ ਇੱਕ ਕੈਂਟਰ ਰਾਹੀਂ ਪਾਣੀ ਖਿੱਚ ਕੇ ਲੈ ਗਏ ਪ੍ਰੰਤੂ ਇਸ ਦਾ ਕੋਈ ਪੱਕਾ ਹੱਲ ਨਹੀਂ ਹੋਇਆ, ਅਗਰ ਇਹੀ ਹਾਲ ਰਿਹਾ ਤਾਂ ਉਹ ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਆ ਜਾਣਗੇ। ਉੱਧਰ ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਤਪਾ ਦੇ ਵਾਰ-ਵਾਰ ਧਿਆਨ ’ਚ ਲਿਆਉਣ ਦੇ ਬਾਵਜੂਦ ਵੀ ਗਾਰ ਅਤੇ ਕੂੜੇ ਦੀ ਢੇਰੀਆਂ ਚੌਰਾਹਿਆਂ ’ਚ ਜਿਉਂ ਦੀਆਂ ਤਿਉਂ ਪਈਆਂ ਹਨ। ਜਿਨ੍ਹਾਂ ਵਿਚੋਂ ਬਹੁਤ ਭੈੜੀ ਬਦਬੂ ਮਾਰਦੀ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਦਾ ਦੁੱਭਰ ਹੋਇਆ ਪਿਆ ਹੈ। ਜਿਸ ਨੂੰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਹੁਣ ਸਬੰਧਿਤ ਮੁਲਾਜ਼ਮ ਕੰਮ ਵੱਲ ਧਿਆਨ ਦੇਣ ਦੀ ਬਜਾਏ ਸਿਰਫ਼ ਰਜਿਸਟਰ ਵਿਚ ਆਪਣੀ ਹਾਜ਼ਰੀ ਲਗਵਾਉਣ ਲਈ ਹੀ ਆਉਂਦੇ ਹਨ। ਸ਼ਹਿਰ ਦੇ ਸਮਾਜ ਸੇਵੀ ਪਵਨ ਕੁਮਾਰ ਨੇ ਦੱਸਿਆ ਕਿ ਸ਼ਹਿਰ ਅੰਦਰ ਸਟਰੀਟ ਲਾਈਟਾਂ ਦਾ ਵੀ ਬੁਰਾ ਹਾਲ ਹੈ, ਜਿਨ੍ਹਾਂ ਦੇ ਨਾਂਅ ਚੱਲਣ ਕਾਰਨ ਹਨੇਰਾ ਛਾਇਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਤਪਾ ਡਾਕ ਘਰ ਤੋਂ ਲੈ ਕੇ ਵਾਲਮੀਕ ਚੌਂਕ ਤੱਕ ਸਿਰਫ਼ ਇੱਕਾ ਦੁੱਕਾ ਹੀ ਸਟਰੀਟ ਲਾਈਟਾਂ ਚੱਲ ਰਹੀਆਂ ਹਨ, ਜਦ ਕਿ ਜ਼ਿਆਦਾਤਰ ਲਾਈਟਾਂ ਦੁਕਾਨਦਾਰ ਖ਼ੁਦ ਆਪਣੀਆਂ ਦੁਕਾਨਾਂ ਅੱਗੇ ਚਲਾ ਕੇ ਰੱਖ ਰਹੇ ਹਨ। ਪ੍ਰੰਤੂ ਨਗਰ ਕੌਂਸਲ ਹੱਥਾਂ ’ਤੇ ਹੱਥ ਧਰ ਕੇ ਬੈਠੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਇਸੇ ਤਰ੍ਹਾਂ ਹੀ ਕੰਮ ਕਰੇਗੀ ਤਾਂ ਹੁਣ ਅੱਗੇ ਰੱਬ ਹੀ ਰਾਖਾ ਹੋ ਸਕਦਾ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਗਾਰ ਦੀਆਂ ਢੇਰੀਆਂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਸ਼ਹਿਰ ਅੰਦਰ ਸਫ਼ਾਈ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਲੋਕਾਂ ਨੇ ਕਿਹਾ ਕਿ ਸਿਰਫ਼ ਦਾਅਵੇ ਕਰਨ ਦੀ ਬਜਾਏ ਜੇਕਰ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾਵੇ ਤਾਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਪਿਛਲੀ ਖ਼ਬਰ ਪਿੰਡ ਸੱਦੋਵਾਲ ਵਿਖੇ ਨੌਜਵਾਨ ਦੇ ਖ਼ੁਦਕੁਸ਼ੀ ਮਾਮਲੇ ਵਿਚ 5 ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਬਲੱਡ ਸੈਂਟਰ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।