17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਨਗਰ ਨਿਗਮ ਵਿਖੇ ਐੱਮ.ਪੀ. ਮੀਤ ਹੇਅਰ ਵਲੋਂ ਡਿਜੀਟਲ ਸਹਾਇਤਾ ਕੇਂਦਰ ਦੀ ਸ਼ੁਰੂਆਤ

ਬਰਨਾਲਾ, 16 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਵੱਡੀ ਡਿਜੀਟਲ ਪਹਿਲਕਦਮੀ ਕਰਦਿਆਂ ਨਗਰ ਨਿਗਮ ਦਫ਼ਤਰ ਵਿਚ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤੀ ਗਈ।

ਅਜੀਤ ਡੈਸਕ 17-08-2026
ਬਰਨਾਲਾ, 16 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਵੱਡੀ ਡਿਜੀਟਲ ਪਹਿਲਕਦਮੀ ਕਰਦਿਆਂ ਨਗਰ ਨਿਗਮ ਦਫ਼ਤਰ ਵਿਚ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤੀ ਗਈ। ਇਸ ਮੌਕੇ ਮੇਅਰ ਹਸਨਪ੍ਰੀਤ ਭਾਰਦਵਾਜ ਵੀ ਮੌਜੂਦ ਸਨ। ਸੰਸਦ ਮੈਂਬਰ ਮੀਤ ਹੇਅਰ ਨੇ ਦੱਸਿਆ ਕਿ ਇਹ ਹੈਲਪ ਡੈਸਕ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਹੈ ਜਿੱਥੇ ਕਿਓਸਕ ਪੈਨਲ ਲਾਏ ਗਏ ਹਨ। ਇਸ ਨਵੀਂ ਸੁਵਿਧਾ ਰਾਹੀਂ ਸ਼ਹਿਰ ਵਾਸੀ ਲਗਭਗ 12 ਪ੍ਰਕਾਰ ਦੀਆਂ ਨਾਗਰਿਕ ਸੇਵਾਵਾਂ ਦਾ ਆਨਲਾਈਨ ਡਿਜੀਟਲ ਤਰੀਕੇ ਨਾਲ ਲਾਭ ਲੈ ਸਕਣਗੇ। ਜਿਨ੍ਹਾਂ ਵਿਚ ਨਾਗਰਿਕ ਪ੍ਰਾਪਰਟੀ ਟੈਕਸ ਭਰਨ, ਨਕਸ਼ਾ ਪਾਸ ਕਰਵਾਉਣ, ਜਨਮ-ਮੌਤ ਸਰਟੀਫਿਕੇਟ ਅਤੇ ਐਨ.ਓ.ਸੀ. ਲੈਣ ਵਰਗੀਆਂ ਪ੍ਰਮੁੱਖ ਸੇਵਾਵਾਂ ਲਈ ਆਸਾਨੀ ਨਾਲ ਅਪਲਾਈ ਕਰ ਸਕਣਗੇ ਜਿਸ ਨਾਲ ਦਫ਼ਤਰਾਂ ਵਿਚ ਲੰਬੀਆਂ ਲਾਈਨਾਂ ਅਤੇ ਘੰਟਿਆਂ ਬੱਧੀ ਉਡੀਕ ਤੋਂ ਛੁਟਕਾਰਾ ਮਿਲੇਗਾ ਅਤੇ ਲੋਕਾਂ ਦੇ ਸਮੇਂ ਦੀ ਵੱਡੀ ਬੱਚਤ ਹੋਵੇਗੀ । ਇਸ ਤੋਂ ਇਲਾਵਾ ਫ਼ੀਸ ਅਤੇ ਟੈਕਸ ਜਮਾਂ ਕਰਵਾਉਣ ਲਈ ਯੂ.ਪੀ.ਆਈ. ਰਾਹੀਂ ਭੁਗਤਾਨ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ। ਆਉਣ ਵਾਲੇ ਦਿਨਾਂ ਵਿਚ ਡੈਬਿਟ ਅਤੇ ਕਰੈਡਿਟ ਕਾਰਡ ਰਾਹੀਂ ਭੁਗਤਾਨ ਦੀ ਸੁਵਿਧਾ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਘਰਾਂ ਅੱਗੇ ਕਿਊ.ਆਰ. ਕੋਡ/ਸਕੈਨਰ ਲਗਾਏ ਜਾਣਗੇ, ਜਿਸ ਨਾਲ ਲੋਕ ਆਪਣੇ ਮੋਬਾਈਲ ਰਾਹੀਂ ਸਕੈਨ ਕਰ ਕੇ ਘਰ ਬੈਠੇ ਹੀ ਇਨ੍ਹਾਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਹੈਲਪ ਡੈਸਕ ’ਤੇ ਸੇਵਾਵਾਂ ਲਈ ਅਪਲਾਈ ਕਰਨ ਵਾਸਤੇ ਜਾਣਕਾਰੀ ਦੇਣ ਲਈ ਵੀ ਸਕਰੀਨ ਲਗਾਈ ਗਈ ਹੈ ਅਤੇ ਇਸ ਤੋਂ ਇਲਾਵਾ ਆਪਰੇਟਰ ਵੀ ਮੌਜੂਦ ਰਹਿਣਗੇ।
ਪਿਛਲੀ ਖ਼ਬਰ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਲਈ 70 ਲੱਖ ਰੁਪਏ ਖ਼ਰਚ ਕੇ ਬਣਾਇਆ ਜਾਵੇਗਾ ਦਾਰਸ਼ਨਿਕ ਪਸ਼ੂ ਹਸਪਤਾਲ- ਮੀਤ ਹੇਅਰ ਅਗਲੀ ਖ਼ਬਰ ਦੜਾ ਸੱਟਾ ਲਾ ਰਿਹਾ ਵਿਅਕਤੀ 22 ਹਜ਼ਾਰ ਰੁਪਏ ਦੀ ਨਕਦੀ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।