ਜੈ ਮਾਂ ਭਵਾਨੀ ਕਲੱਬ ਨੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
ਤਪਾ ਮੰਡੀ, 13 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮਾਤਾ ਰਾਣੀ ਦੀ ਅਪਾਰ ਕਿਰਪਾ ਸਦਕਾ ਜੈ ਮਾਂ ਭਵਾਨੀ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਭਗਵਤੀ ਜਾਗਰਣ ਸਦਰ ਬਾਜ਼ਾਰ ਵਿਖੇ ਡਾਕਘਰ ਨਜ਼ਦੀਕ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਸਮਾਜ ਸੇਵੀ ਡਾ: ਬਾਲ ਚੰਦ ਬਾਂਸਲ ਅਤੇ ਪੱਲੇਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਲੱਬ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ।
ਤਪਾ ਮੰਡੀ, 13 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮਾਤਾ ਰਾਣੀ ਦੀ ਅਪਾਰ ਕਿਰਪਾ ਸਦਕਾ ਜੈ ਮਾਂ ਭਵਾਨੀ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਭਗਵਤੀ ਜਾਗਰਣ ਸਦਰ ਬਾਜ਼ਾਰ ਵਿਖੇ ਡਾਕਘਰ ਨਜ਼ਦੀਕ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਸਮਾਜ ਸੇਵੀ ਡਾ: ਬਾਲ ਚੰਦ ਬਾਂਸਲ ਅਤੇ ਪੱਲੇਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਕਲੱਬ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਜਾਗਰਣ ਮੌਕੇ ਜੋਤੀ ਪ੍ਰਚੰਡ ਦੀ ਰਸਮ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਸਮਾਜ ਸੇਵੀ ਡਾ: ਬਾਲ ਚੰਦ ਬਾਂਸਲ, ਪੂਜਣ ਦੀ ਰਸਮ ਮਨੋਜ ਕੁਮਾਰ ਚੌਧਰੀ ਤੇ ਝੰਡੇ ਦੀ ਰਸਮ ਮਹੰਤ ਬੁੱਕਣ ਦਾਸ, ਸੋਮ ਦਾਸ, ਬੀਰਬਲ ਦਾਸ ਤੇ ਰਘਵੀਰ ਦਾਸ ਵਲੋਂ ਅਦਾ ਕੀਤੀ ਗਈ। ਉਪਰੰਤ ਇਲਾਕੇ ਦੇ ਪ੍ਰਸਿੱਧ ਭਜਨ ਗਾਇਕ ਦੀਪਕ ਸ਼ਰਮਾ ਐਂਡ ਪਾਰਟੀ ਨੇ ਮਾਤਾ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕਲੱਬ ਦੇ ਸਮੂਹ ਮੈਂਬਰਾਂ ਨੇ ਆਏ ਪਤਵੰਤਿਆਂ ਨੂੰ ਧਾਰਮਿਕ ਤਸਵੀਰਾਂ ਦੇ ਕੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਮੀਤ ਪ੍ਰਧਾਨ ਮਨੀਸ਼ ਗਰਗ, ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਚੱਠਾ, ਹੇਮ ਰਾਜ ਸ਼ੰਟੀ ਮੋੜ, ਮੇਲਾ ਕਾਲੀਆ, ਮਨੀਸ਼ ਮਿੱਤਲ, ਸਰਪੰਚ ਹਰਚਰਨ ਸਿੰਘ ਜੰਡਸਰ, ਟੈਨੀ ਮੌੜ, ਰਵੀ ਮੌੜ ਤੋਂ ਇਲਾਵਾ ਕਲੱਬ ਦੇ ਸੈਕਟਰੀ ਵਿਜੇ ਸਿੰਘ, ਗੁਰਪ੍ਰੀਤ ਸਿੰਘ ਤਪਾ ਆਦਿ ਸਮੂਹ ਮੈਂਬਰ ਮੌਜੂਦ ਸਨ।