13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 29ਵਾਂ ਯਾਦਗਾਰੀ ਸਮਾਗਮ ਇਨਕਲਾਬੀ ਜੋਸ਼ ਨਾਲ ਮਨਾਇਆ

ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 29ਵਾਂ ਯਾਦਗਾਰੀ ਸਮਾਗਮ ਸਮੂਹ ਯਾਦਗਾਰੀ ਕਮੇਟੀ ਦੀ ਅਗਵਾਈ ਹੇਠ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇਨਕਲਾਬੀ ਗਾਇਕ ਅਜਮੇਰ ਅਕਲੀਆ ਦੇ ਸ਼ਰਧਾਂਜਲੀ ਗੀਤ ਨਾਲ ਹੋਈ।

ਅਜੀਤ ਡੈਸਕ 13-08-2026
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ 29ਵਾਂ ਯਾਦਗਾਰੀ ਸਮਾਗਮ ਸਮੂਹ ਯਾਦਗਾਰੀ ਕਮੇਟੀ ਦੀ ਅਗਵਾਈ ਹੇਠ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇਨਕਲਾਬੀ ਗਾਇਕ ਅਜਮੇਰ ਅਕਲੀਆ ਦੇ ਸ਼ਰਧਾਂਜਲੀ ਗੀਤ ਨਾਲ ਹੋਈ। ਇਸ ਸਮੇਂ ਸ਼ਹੀਦ ਕਿਰਨਜੀਤ ਕੌਰ, ਅਮਰੀਕੀ-ਇਜਰਾਈਲੀ ਬੰਬਾਰੀ ’ਚ ਮਾਰੀਆਂ ਗਈਆਂ 168 ਸਕੂਲੀ ਬੱਚੀਆਂ ਤੇ 14 ਅਧਿਆਪਕਾਵਾਂ ਅਤੇ ਐਕਸ਼ਨ ਕਮੇਟੀ ਦੇ ਪੰਜ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਔਰਤਾਂ ਖ਼ਿਲਾਫ਼ ਸੰਸਾਰ ਪੱਧਰੀ ਹਿੰਸਾ ’ਤੇ ਚਿੰਤਾ ਪ੍ਰਗਟਾਈ। ਮੁੱਖ ਵਕਤਾ ਤੇ ਉੱਘੀ ਪੱਤਰਕਾਰ ਰਾਖੀ ਸਹਿਗਲ ਨੇ ਔਰਤਾਂ ਦੀ ਮੁਕਤੀ ਲਈ ਨਵੇਂ ਸਮਾਜ ਦੀ ਲੋੜ, ਭਾਰਤ ’ਚ ਹਿੰਸਾ, ਅਮਰੀਕੀ-ਇਜ਼ਰਾਈਲੀ ਧਾੜਵੀਆਂ ਵਲੋਂ ਈਰਾਨੀ ਤੇ ਫ਼ਲਸਤੀਨੀਆਂ ਦੀ ਨਸਲਕੁਸ਼ੀ, ਮੋਦੀ ਹਕੂਮਤ ਦੀ ਚੁੱਪ ਅਤੇ ਚਾਰ ਕਿਰਤ ਕੋਡਾਂ ਦੀ ਨਿਖੇਧੀ ਕੀਤੀ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਨੇ ਜਥੇਬੰਦੀ ਵਲੋਂ ਸੰਘਰਸ਼ਾਂ ’ਚ ਪਾਏ ਜਾ ਰਹੇ ਯੋਗਦਾਨ ਦੀ ਚਰਚਾ ਕਰਦਿਆਂ ਜਥੇਬੰਦਕ ਸ਼ਕਤੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀ: ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਲੈਂਡ ਪੂਲਿੰਗ ਪਾਲਿਸੀ, ਮੁਕਤ ਵਪਾਰ ਸਮਝੌਤੇ, ਖੇਤੀ/ਪੀਣ ਵਾਲੇ ਪਾਣੀ ਅਤੇ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ। ਯਾਦਗਾਰ ਕਮੇਟੀ ਮਹਿਲ ਕਲਾਂ ਦੇ ਨਰਾਇਣ ਦੱਤ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ: ਜਗਮੋਹਣ ਸਿੰਘ ਨੇ ਬੱਬਰ ਅਕਾਲੀ ਲਹਿਰ ਦੀ ਵਿਰਾਸਤ ਨੂੰ ਉਚਿਆਉਂਦਿਆਂ ਜੇਲ੍ਹਾਂ ਵਿਚ ਬੰਦ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ ਤੇ ਚਿੰਤਕਾਂ ਦਾ ਮੁੱਦਾ ਉਠਾਇਆ । ਐਡਵੋਕੇਟ ਅਮਨਦੀਪ ਕੌਰ ਨੇ ਜਮਹੂਰੀ ਹੱਕਾਂ ’ਤੇ ਹਮਲਿਆਂ ਖ਼ਿਲਾਫ਼ ਇੱਕਜੁੱਟਤਾ ਦੀ ਅਪੀਲ ਕੀਤੀ। ਡੀ.ਟੀ.ਐਫ਼. ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਨੌਜਵਾਨ ਆਗੂਆਂ ਜਗਮੀਤ ਬੱਲਮਗੜ੍ਹ, ਹਰਪ੍ਰੀਤ ਹਰਦਾਸਪੁਰਾ ਅਤੇ ਤਾਨੀਆ ਨਿਹਾਲੂਵਾਲ ਨੇ ਨਸ਼ੇ, ਗੈਂਗਵਾਰ ਤੇ ਅਸ਼ਲੀਲਤਾ ਖ਼ਿਲਾਫ਼ 10 ਰੋਜ਼ਾ ਪ੍ਰਚਾਰ ਮੁਹਿੰਮ ਰਾਹੀਂ ਬਰਾਬਰਤਾ ਵਾਲੇ ਸਮਾਜ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੀ ਗੱਲ ਕੀਤੀ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਹਰਕੇਸ਼ ਚੌਧਰੀ ਦੇ ਨਿਰਦੇਸ਼ਨ ਹੇਠ ਨਾਟਕ ‘ਤੂੰ ਮਸ਼ਾਲ ਬਾਲ ਕੇ ਰੱਖੀਂ’ ਅਤੇ ਮਜ਼ਦੂਰ ਏਕਤਾ ਕੇਂਦਰ ਲੁਧਿਆਣਾ ਦੇ ਬੱਚਿਆਂ ਨੇ ਰਵਿਤਾ ਦੀ ਅਗਵਾਈ ਹੇਠ ਕੋਰੀਓਗਰਾਫੀ ‘ਸਲਾਮ ਨੀ ਜਵਾਨੀਏ’ ਪੇਸ਼ ਕੀਤੀ ਗਈ। ਸਟੇਜ ਦੀ ਜ਼ਿੰਮੇਵਾਰੀ ਗੁਰਮੀਤ ਸੁਖਪੁਰਾ ਅਤੇ ਨਿਰਮਲ ਚੁਹਾਣਕੇ ਨੇ ਨਿਭਾਈ। ਪ੍ਰਬੰਧਕਾਂ ਵਲੋਂ ਰਾਖੀ ਸਹਿਗਲ, ਕਵੀਸ਼ਰੀ ਜਥਾ ਰਸੂਲਪੁਰ ਅਤੇ ਇਨਕਲਾਬੀ ਗਾਇਕ ਅਜਮੇਰ ਅਕਲੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੇਵ ਸਿੰਘ ਮਾਂਗੇਵਾਲ ਨੇ ਮਤੇ ਪੇਸ਼ ਕਰਦਿਆਂ ਪਹਿਲਵਾਨ ਬੱਚੀਆਂ ਦੇ ਸ਼ੋਸ਼ਣ ਦੇ ਮੁਲਜ਼ਮ ਬ੍ਰਿਜ ਭੂਸ਼ਨ ਸਿੰਘ ਨੂੰ ਬਰੀ ਕਰਨ, ਜੱਜਾਂ ਦੀਆਂ ਔਰਤ ਵਿਰੋਧੀ ਟਿੱਪਣੀਆਂ, ਚੀਫ਼ ਜਸਟਿਸ ਸੂਰਿਆ ਕਾਂਤ ਵਲੋਂ ਨੌਜਵਾਨਾਂ ਨੂੰ ਕਾਕਰੋਚ ਕਹਿਣ, ਪੰਜਾਬ ਸਰਕਾਰ ਵਲੋਂ ਸੰਘਰਸ਼ਸ਼ੀਲ ਤਬਕਿਆਂ ’ਤੇ ਜਬਰ, ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਵਾਰਤਾ, ਗ਼ਜ਼ਾ, ਇਰਾਨ, ਲਿਬਨਾਨ ’ਚ ਜੰਗਾਂ ਅਤੇ ਉਮਰ ਖ਼ਾਲਿਦ, ਸ਼ਰਜੀਲ ਇਮਾਮ ਸਮੇਤ ਸਿਆਸੀ ਕੈਦੀਆਂ , ਮਜ਼ਦੂਰ ਆਗੂਆਂ ਤੇ ਬੁੱਧੀਜੀਵੀਆਂ ਨੂੰ ਰਿਹਾਅ ਨਾ ਕਰਨ ਦੀ ਨਿਖੇਧੀ ਕੀਤੀ। ਇਸ ਮੌਕੇ ਤਰਕਸ਼ੀਲ ਆਗੂ ਰਾਜਿੰਦਰ ਭਦੌੜ, ਗੁਰਵਿੰਦਰ ਸਿੰਘ ਕਲਾਲਾ, ਜਗਰਾਜ ਸਿੰਘ ਹਰਦਾਸਪੁਰਾ, ਡਾ: ਅਮਰਜੀਤ ਸਿੰਘ ਕਾਲਸਾਂ, ਡਾ: ਜੱਗਾ ਸਿੰਘ ਮੌੜ, ਬਿੰਦਰ ਠੀਕਰੀਵਾਲ, ਹਰਭਗਵਾਨ ਸ਼ੇਰਪੁਰ, ਡਾ: ਦਲਬਾਰ ਸਿੰਘ ਮਹਿਲ ਕਲਾਂ, ਭਾਈ ਅਵਤਾਰ ਸਿੰਘ ਰਾਏਸਰ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ, ਡਾ: ਨਿਰਭੈ ਸਿੰਘ ਨਿਹਾਲੂਵਾਲ, ਭੈਣ ਪ੍ਰੇਮ ਪਾਲ ਕੌਰ, ਜਰਨੈਲ ਸਿੰਘ ਚੰਨਣਵਾਲ, ਹਰਪ੍ਰੀਤ ਸਿੰਘ, ਪਰਮਜੀਤ ਕੌਰ ਮਹਿਲ ਕਲਾਂ, ਗੁਰਮੇਲ ਸਿੰਘ ਮਾਛੀਕੇ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋ... ਅਗਲੀ ਖ਼ਬਰ ਪੈਦਲ ਜਾ ਰਹੇ ਵਿਅਕਤੀ ’ਤੇ ਬੱਸ ਡਰਾਈਵਰ ਨੇ ਟਾਇਰ ਚੜ੍ਹਾਇਆ, ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।