20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਭਾਰਤੀ ਸੈਨਾ ਤੋਂ ਮਾਸਟਰ ਟਰੇਨਿੰਗ ਲੈਣ ਵਾਲੇ ਬਰਨਾਲਾ ਦੇ ਸਿਵਲ ਡਿਫੈਂਸ ਵਲੰਟੀਅਰਾਂ ਨਾਲ ਡਿਪਟੀ ਕਮਿਸ਼ਨਰ ਵਲੋਂ ਮੀਟਿੰਗ

ਬਰਨਾਲਾ, 20 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰਮੀ ਬੇਸ ਵਿਖੇ ਲਗਾਏ ਗਏ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਦੌਰਾਨ ਬਰਨਾਲਾ ਸਿਵਲ ਡਿਫੈਂਸ ਦੇ 5 ਵਲੰਟੀਅਰ ਮਾਸਟਰ ਟਰੇਨਿੰਗ ਹਾਸਲ ਕਰ ਕੇ ਵਾਪਸ ਪਰਤੇ ਹਨ। ਇਨ੍ਹਾਂ ਸਿਵਲ ਡਿਫੈਂਸ ਵਲੰਟੀਅਰਾਂ ਨਾਲ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਅਭਿਜੀਤ ਕਪਲਿਸ਼ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਟਰੇਨਿੰਗ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲਈ ਗਈ।

ਅਜੀਤ ਡੈਸਕ 21-11-2026
ਬਰਨਾਲਾ, 20 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰਮੀ ਬੇਸ ਵਿਖੇ ਲਗਾਏ ਗਏ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਦੌਰਾਨ ਬਰਨਾਲਾ ਸਿਵਲ ਡਿਫੈਂਸ ਦੇ 5 ਵਲੰਟੀਅਰ ਮਾਸਟਰ ਟਰੇਨਿੰਗ ਹਾਸਲ ਕਰ ਕੇ ਵਾਪਸ ਪਰਤੇ ਹਨ। ਇਨ੍ਹਾਂ ਸਿਵਲ ਡਿਫੈਂਸ ਵਲੰਟੀਅਰਾਂ ਨਾਲ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਅਭਿਜੀਤ ਕਪਲਿਸ਼ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਅਤੇ ਟਰੇਨਿੰਗ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲਈ ਗਈ। ਇਸ ਮੌਕੇ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਸੰਗਰੂਰ/ਬਰਨਾਲਾ ਦੇ ਕਮਾਡੈਂਟ ਸ਼੍ਰੀ ਰਛਪਾਲ ਸਿੰਘ, ਕੰਪਨੀ ਕਮਾਂਡਰ ਕੁਲਦੀਪ ਸਿੰਘ, ਸੀ.ਡੀ.ਆਈ. ਜਤਿੰਦਰ ਸ਼ਰਮਾ, ਸਿਵਲ ਡਿਫੈਂਸ ਬਰਨਾਲਾ ਦੇ ਚੀਫ਼ ਵਾਰਡਨ ਮਹਿੰਦਰ ਕਪਿਲ ਅਤੇ ਡਿਪਟੀ ਚੀਫ਼ ਵਾਰਡਨ ਚਰਨਜੀਤ ਕੁਮਾਰ ਮਿੱਤਲ ਵੀ ਮੌਜੂਦ ਸਨ। ਭਾਰਤੀ ਸੈਨਾ ਦੀ 86 ਇਨਫੈਂਟਰੀ ਬ੍ਰਿਗੇਡ ਦੇ ਕਾਬਿਲ ਅਫ਼ਸਰਾਂ ਵਲੋਂ ਦਿੱਤੀ ਗਈ ਇਸ ਮਾਸਟਰ ਟਰੇਨਿੰਗ ਵਿਚ ਅਜੋਕੇ ਸਮੇਂ ਦੀਆਂ ਚੁਨੌਤੀਆਂ ਨਾਲ ਨਜਿੱਠਣ ਲਈ ਕਈ ਅਹਿਮ ਵਿਸ਼ੇ ਸ਼ਾਮਿਲ ਕੀਤੇ ਗਏ। ਇਸ ਸਿਖਲਾਈ ਦੌਰਾਨ ਵਲੰਟੀਅਰਾਂ ਨੂੰ ਫਿਜ਼ੀਕਲ, ਡਿਜੀਟਲ ਅਤੇ ਅੱਤਵਾਦ ਵਰਗੇ ਹਾਈਟੈਕ ਹਮਲਿਆਂ, ਸਾਈਬਰ ਅਟੈਕ, ਕਮਿਊਨੀਕੇਸ਼ਨ ਅਟੈਕ, ਫੇਕ ਨਿਊਜ਼ ਅਟੈਕ ਅਤੇ ਏ.ਆਈ. ਦੇ ਫ਼ਾਇਦੇ ਤੇ ਨੁਕਸਾਨਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਤੋਂ ਇਲਾਵਾ ਡਰੋਨ ਅਟੈਕ ਅਤੇ ਇਸ ਦੇ ਨੁਕਸਾਨ ਤੋਂ ਬਚਾਅ, ਡਰੋਨ ਰਾਹੀਂ ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ਰੋਕਣ, ਨਿਊਕਲੀਅਰ ਅਟੈਕ ਅਤੇ ਕੈਮੀਕਲ ਅਟੈਕ ਤੋਂ ਸੁਰੱਖਿਆ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟਰੇਨਿੰਗ ਸਫਲਤਾਪੂਰਵਕ ਪੂਰੀ ਕਰਨ ਵਾਲੇ ਸਾਰੇ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਭਾਰਤੀ ਸੈਨਾ ਦੀ 86 ਇਨਫੈਂਟਰੀ ਬ੍ਰਿਗੇਡ ਦੇ ਬ੍ਰਿਗੇਡੀਅਰ ਸ਼੍ਰੀ ਪੁਨੀਤ ਜੈਸਵਾਲ ਵਲੋਂ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਝੋਨੇ ਦੀ ਬੋਲੀ ਨਾ ਹੋਣ ਕਾਰਨ ਮੰਡੀਆਂ ’ਚ ਰੁਲਣ ਲਈ ਮਜਬੂਰ ਪੰਜਾਬ ਦਾ ਅੰਨਦਾਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।