13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ 54ਵੀਂ ਝੰਡਾ ਯਾਤਰਾ ਮਾਤਾ ਨੈਣਾ ਦੇਵੀ ਲਈ ਰਵਾਨਾ

ਭਦੌੜ, 12 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ ਮਾਤਾ ਨੈਣਾ ਦੇਵੀ ਵਿਖੇ ਝੰਡਾ ਚੜ੍ਹਾਉਣ ਅਤੇ ਦਰਸ਼ਨਾਂ ਲਈ 54ਵੀਂ ਝੰਡਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਈ ਜਿਸ ਦੀ ਨਗਰ ਫੇਰੀ ਦੌਰਾਨ ਕਸਬਾ ਵਾਸੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ, ਮੰਡਲੀ ਦੇ ਮੈਂਬਰਾਂ ਯਾਤਰਾ ਦੀ ਸਫਲਤਾ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਮਾਤਾ ਰਾਣੀ ਅੱਗੇ ਅਰਦਾਸ ਬੇਨਤੀ ਕੀਤੀ। ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਨੇ ਦੱਸਿਆ ਕਿ ਮਹਾਂਮਾਈ ਦਾ ਜਾਗਰਣ ਕਰਵਾਉਣ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਝੰਡਾ ਯਾਤਰਾ ਮਾਤਾ ਨੈਣਾ ਦੇਵੀ ਵਿਖੇ ਲਿਜਾਈ ਜਾ ਰਹੀ ਹੈ ਅਤੇ ਇਸ ਧਾਰਮਿਕ ਯਾਤਰਾ ਵਿਚ ਕਸਬਾ ਵਾਸੀ ਵੱਡੀ ਗਿਣਤੀ ਵਿਚ ਸ਼ਰਧਾ ਪੂਰਵਕ ਸ਼ਾਮਲ ਹੁੰਦੇ ਹਨ।

ਅਜੀਤ ਡੈਸਕ 13-08-2026
ਭਦੌੜ, 12 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਅੰਬਿਕਾ ਭਜਨ ਮੰਡਲੀ ਭਦੌੜ ਵਲੋਂ ਮਾਤਾ ਨੈਣਾ ਦੇਵੀ ਵਿਖੇ ਝੰਡਾ ਚੜ੍ਹਾਉਣ ਅਤੇ ਦਰਸ਼ਨਾਂ ਲਈ 54ਵੀਂ ਝੰਡਾ ਯਾਤਰਾ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਈ ਜਿਸ ਦੀ ਨਗਰ ਫੇਰੀ ਦੌਰਾਨ ਕਸਬਾ ਵਾਸੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ, ਮੰਡਲੀ ਦੇ ਮੈਂਬਰਾਂ ਯਾਤਰਾ ਦੀ ਸਫਲਤਾ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਮਾਤਾ ਰਾਣੀ ਅੱਗੇ ਅਰਦਾਸ ਬੇਨਤੀ ਕੀਤੀ। ਮੰਡਲੀ ਦੇ ਸੰਚਾਲਕ ਰਾਮ ਗੋਪਾਲ ਰੰਘੂ ਨੇ ਦੱਸਿਆ ਕਿ ਮਹਾਂਮਾਈ ਦਾ ਜਾਗਰਣ ਕਰਵਾਉਣ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਝੰਡਾ ਯਾਤਰਾ ਮਾਤਾ ਨੈਣਾ ਦੇਵੀ ਵਿਖੇ ਲਿਜਾਈ ਜਾ ਰਹੀ ਹੈ ਅਤੇ ਇਸ ਧਾਰਮਿਕ ਯਾਤਰਾ ਵਿਚ ਕਸਬਾ ਵਾਸੀ ਵੱਡੀ ਗਿਣਤੀ ਵਿਚ ਸ਼ਰਧਾ ਪੂਰਵਕ ਸ਼ਾਮਲ ਹੁੰਦੇ ਹਨ। ਇਸ ਸਮੇਂ ਸਤੀਸ਼ ਕੁਮਾਰ ਤੀਸਾ, ਰਜਿੰਦਰ ਕੁਮਾਰ ਬੱਬੀ ਸਿੰਗਲਾ, ਪ੍ਰਦੀਪ ਕੁਮਾਰ ਗੁਪਤਾ, ਬਿੱਟਾ ਸ਼ਰਮਾ, ਅਵਤਾਰ ਸਿੰਘ ਦਾਰੀ, ਸਾਧੂ ਰਾਮ ਜਰਗਰ, ਨੋਨਾ ਜੈਨ, ਅਜੇ ਕੁਮਾਰ ਬੱਤਾ, ਸੰਜੀਵ ਕੁਮਾਰ ਸੋਨੂੰ, ਸੋਨਾ ਗਰਗ, ਰਾਜ ਮੁਹੰਮਦ, ਅਕਬਰ ਖ਼ਾਨ ਸਮੇਤ ਹੋਰ ਵੀ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਪਿੰਡ ਰਾਏਸਰ ਪੰਜਾਬ ਦੇ ਦੋ ਲੋੜਵੰਦ ਮਰੀਜ਼ਾਂ ਨੂੰ ਦਿੱਤੀ 10 ਹਜ਼ਾਰ ਦੀ ਆਰਥਿਕ ਮਦਦ ਅਗਲੀ ਖ਼ਬਰ ਭਗਵਾਨ ਸ਼ਿਵ ਦੀ ਸ਼ਰਨ ਆਇਆ ਹੋਇਆ ਇਨਸਾਨ ਕਦੇ ਵੀ ਖ਼ਾਲੀ ਝੋਲੀ ਵਾਪਸ ਨਹੀਂ ਜਾਂਦਾ-ਸਚਿਨ ਕੌਸ਼ਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।