13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪਿੰਡ ਸਹਿਜੜਾ ਵਿਖੇ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਮਨਾਇਆ

ਮਹਿਲ ਕਲਾਂ, 12 ਅਗਸਤ (ਤਰਸੇਮ ਸਿੰਘ ਗਹਿਲ)-ਪਿੰਡ ਸਹਿਜੜਾ ਵਿਖੇ ਪੰਜਾਬੀ ਸਭਿਆਚਾਰ ਨੂੰ ਜਿਊਂਦਾ ਰੱਖਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਤੀਆਂ ਦਾ ਪ੍ਰੋਗਰਾਮ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿਚ ਪਿੰਡ ਦੀਆਂ ਧੀਆਂ-ਭੈਣਾਂ ਅਤੇ ਮਹਿਲਾਵਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

ਅਜੀਤ ਡੈਸਕ 13-08-2026
ਮਹਿਲ ਕਲਾਂ, 12 ਅਗਸਤ (ਤਰਸੇਮ ਸਿੰਘ ਗਹਿਲ)-ਪਿੰਡ ਸਹਿਜੜਾ ਵਿਖੇ ਪੰਜਾਬੀ ਸਭਿਆਚਾਰ ਨੂੰ ਜਿਊਂਦਾ ਰੱਖਣ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਤੀਆਂ ਦਾ ਪ੍ਰੋਗਰਾਮ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿਚ ਪਿੰਡ ਦੀਆਂ ਧੀਆਂ-ਭੈਣਾਂ ਅਤੇ ਮਹਿਲਾਵਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਮਹਿਲਾਵਾਂ ਅਤੇ ਮੁਟਿਆਰਾਂ ਨੇ ਪਰੰਪਰਾਗਤ ਪੰਜਾਬੀ ਪਹਿਰਾਵੇ ਵਿਚ ਗਿੱਧਾ, ਭੰਗੜਾ ਅਤੇ ਲੋਕ ਬੋਲੀਆਂ ਪਾ ਕੇ ਸਮਾਂ ਬੰਨ੍ਹ ਦਿੱਤਾ। ਪੀਂਘਾਂ ਝੂਟਦਿਆਂ ਹੋਇਆਂ ਸਭ ਨੇ ਪੰਜਾਬ ਦੇ ਅਮੀਰ ਵਿਰਸੇ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਪਿੰਡ ਦੇ ਸੂਬੇਦਾਰ ਮੇਜਰ ਜਰਨੈਲ ਸਿੰਘ ਬਾਜਵਾ, ਗੁਰਜੀਤ ਸਿੰਘ ਧਾਲੀਵਾਲ ਮੈਂਬਰ ਬਲਾਕ ਸੰਮਤੀ, ਗੁਰਪ੍ਰੀਤ ਸਿੰਘ ਸੀਰਾ ਨੇ ਬੋਲਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸਭਿਆਚਾਰ ਦਾ ਅਹਿਮ ਅੰਗ ਹੈ। ਅਜਿਹੇ ਸਮਾਗਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਸਰਪੰਚ, ਗੁਰਮੇਲ ਸਿੰਘ ਪੰਚ, ਹਰਮੇਲ ਸਿੰਘ ਪੰਚ, ਕੌਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਗੁਰਚਰਨ ਸਿੰਘ ਹੈਪੀ, ਬਲਵਿੰਦਰ ਸਿੰਘ ਬਿੰਦੂ, ਮਨਪ੍ਰੀਤ ਸਿੰਘ ਗੋਰਾ, ਬਲਦੇਵ ਸਿੰਘ ਬਾਜਵਾ, ਗੁਰਜੀਤ ਸਿੰਘ ਧਾਲੀਵਾਲ, ਹਰਵਿੰਦਰ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਬਾਜਵਾ, ਜੱਗਾ ਸਿੰਘ, ਜਗਤਾਰ ਸਿੰਘ ਤਾਰੀ, ਜਗਸੀਰ ਸਿੰਘ ਸੀਰਾ, ਚਰਨ ਸਿੰਘ ਕਾਨੂੰਗੋ, ਦਰਸ਼ਨ ਸਿੰਘ ਬਾਜਵਾ, ਚਰਨ ਸਿੰਘ, ਸਤਨਾਮ ਸਿੰਘ ਸੱਤੀ, ਗਗਨਦੀਪ ਸਿੰਘ ਆਦਿ ਵਲੋਂ ਤੀਆਂ ਦੇ ਤਿਉਹਾਰ ਲਈ ਸਹਿਯੋਗ ਦਿੱਤਾ ਗਿਆ। ਸਮਾਗਮ ਦੇ ਦੌਰਾਨ ਕਮੇਟੀ ਵਲੋਂ ਪਿੰਡ ਦੀਆਂ ਧੀਆਂ ਨੂੰ ਲੱਡੂਆਂ ਦੇ ਡੱਬੇ ਅਤੇ ਚੂੜੀਆਂ ਦਾ ਸ਼ਗਨ ਨਾਲ ਸਨਮਾਨ ਦਿੱਤਾ ਗਿਆ।
ਪਿਛਲੀ ਖ਼ਬਰ ਭਗਵਾਨ ਸ਼ਿਵ ਦੀ ਸ਼ਰਨ ਆਇਆ ਹੋਇਆ ਇਨਸਾਨ ਕਦੇ ਵੀ ਖ਼ਾਲੀ ਝੋਲੀ ਵਾਪਸ ਨਹੀਂ ਜਾਂਦਾ-ਸਚਿਨ ਕੌਸ਼ਿਕ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਸੰਬੰਧੀ ਐਸ.ਡੀ.ਐਮ. ਆਯੂਸ਼ ਗੋਇਲ ਵਲੋਂ ਅਧਿਕਾਰੀਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।